ਪੰਜਾਬ ਰੋਡਵੇਜ਼ ਦੇ ਬੱਸ ਕੰਡਕਟਰ ’ਤੇ ਵਿਆਹੁਤਾ ਤੇ ਉਸ ਦੇ ਪਤੀ ਨੇ ਲਾਏ ਬਦਸਲੂਕੀ ਦੇ ਲਾਏ ਦੋਸ਼
Wednesday, Feb 08, 2023 - 02:07 PM (IST)

ਗੋਰਾਇਆ (ਮੁਨੀਸ਼)- ਗੋਰਾਇਆ ’ਚ ਨੈਸ਼ਨਲ ਹਾਈਵੇਅ 44 ’ਤੇ ਜਲੰਧਰ ਤੋਂ ਲੁਧਿਆਣਾ ਵੱਲ ਜਾ ਰਹੀ ਪੰਜਾਬ ਰੋਡਵੇਜ਼ ਦੀ ਲੁਧਿਆਣਾ ਡੀਪੂ ਦੀ ਬੱਸ ਦੇ ਕੰਡਕਟਰ ’ਤੇ ਇਕ ਵਿਆਹੁਤਾ ਅਤੇ ਉਸ ਦੇ ਪਤੀ ਵੱਲੋਂ ਬਦਸਲੂਕੀ ’ਤੇ ਮਾੜੀ ਸ਼ਬਦਾਵਲੀ ਵਰਤਣ ਦੇ ਦੋਸ਼ ਲਾਏ ਹਨ। ਇਸ ਦੌਰਾਨ ਕਾਫ਼ੀ ਹੰਗਾਮਾ ਵੀ ਹੋਇਆ ਅਤੇ ਹਾਈਵੇਅ ਵੀ ਜਾਮ ਹੋ ਗਿਆ। ਜਾਣਕਾਰੀ ਦਿੰਦੇ ਦਲਜੀਤ ਸਿੰਘ ਵਾਸੀ ਪਿੰਡ ਢੰਡਾ ਥਾਣਾ ਗੋਰਾਇਆ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਜਲੰਧਰ ਬੱਸ ਅੱਡੇ ਤੋਂ ਪੰਜਾਬ ਰੋਡਵੇਜ਼ ਦੀ ਬੱਸ ’ਚ ਗੋਰਾਇਆ ਲਈ ਬੈਠਾ ਸੀ। ਪੰਜਾਬ ਸਰਕਾਰ ਵੱਲੋਂ ਔਰਤਾਂ ਦੀ ਟਿਕਟ ਮੁਫ਼ਤ ਕੀਤੀ ਹੋਈ ਹੈ, ਉਸ ਦੀ ਪਤਨੀ ਕੋਲ ਆਧਾਰ ਕਾਰਡ ਸੀ, ਜੋ ਉਸ ਨੇ ਕੰਡਕਟਰ ਨੂੰ ਵਿਖਾ ਦਿੱਤਾ ਪਰ ਕੰਡਕਟਰ ਵੱਲੋਂ ਅਜੀਬੋ-ਗਰੀਬ ਸਵਾਲ ਕੀਤੇ ਗਏ ਅਤੇ ਕਹਿਣ ਲੱਗਾ ਕਿ ਤੂੰ ਆਪਣੇ ਪੇਕੇ ਪਰਿਵਾਰ ਦਾ ਆਧਾਰ ਕਾਰਡ ਵਿਖਾ, ਤੁਸੀਂ ਦੋਵੇਂ ਪਤੀ-ਪਤਨੀ ਨਹੀਂ ਹੋ, ਤੁਸੀਂ ਭੈਣ-ਭਰਾ ਹੋ, ਤੁਸੀਂ ਭੈਣ-ਭਰਾ ਨੇ ਵਿਆਹ ਕਰਵਾਇਆ। ਦਲਜੀਤ ਨੇ ਕਿਹਾ ਕਿ ਉਸ ਨੇ ਆਪਣੀ ਟਿਕਟ ਲੈ ਲਈ ਅਤੇ ਉਸ ਦੀ ਘਰਵਾਲੀ ਕੋਲ ਆਧਾਰ ਕਾਰਡ ਹੋਣ ਦੇ ਬਾਵਜੂਦ ਬੱਸ ਕੰਡਕਟਰ ਵੱਲੋਂ ਇਸ ਤਰ੍ਹਾਂ ਦੇ ਸਵਾਲ-ਜਵਾਬ ਕਰਨਾ ਕੀ ਉਸ ਦਾ ਕੰਮ ਹੈ। ਉਸ ਨੇ ਕਿਹਾ ਕਿ ਗੁਰਾਇਆ ਆ ਕੇ ਉਸ ਨੇ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਇਆ, ਜਿਸ ਤੋਂ ਬਾਅਦ ਕਾਫ਼ੀ ਦੇਰ ਹੰਗਾਮਾ ਹੁੰਦਾ ਰਿਹਾ ਤੇ ਕੰਡਕਟਰ ਨੇ ਮੁਆਫ਼ੀ ਮੰਗੀ, ਜਿਸ ਤੋਂ ਬਾਅਦ ਬੱਸ ਰਵਾਨਾ ਹੋਈ।
ਇਹ ਵੀ ਪੜ੍ਹੋ :ਦੇਹ ਵਪਾਰ ਦੇ ਅੱਡਿਆਂ ਦਾ ਗੜ੍ਹ ਬਣ ਚੁੱਕਿਐ ਜਲੰਧਰ ਦਾ ਵੈਸਟ ਹਲਕਾ, ਇਨ੍ਹਾਂ ਮੁਹੱਲਿਆਂ ’ਚ ਚੱਲ ਰਿਹੈ ਗਲਤ ਕੰਮ
ਦਲਜੀਤ ਨੇ ਪੰਜਾਬ ਸਰਕਾਰ ਅਤੇ ਪੰਜਾਬ ਰੋਡਵੇਜ਼ ਦੇ ਅਧਿਕਾਰੀਆਂ ਪਾਸੋਂ ਮੰਗ ਕਰਦੇ ਹੋਏ ਕਿਹਾ ਕਿ ਇਸ ਕੰਡਕਟਰ ਉੱਪਰ ਕਾਰਵਾਈ ਕੀਤੀ ਜਾਵੇ। ਗੋਰਾਇਆ ਦੀਆਂ ਹੋਰ ਔਰਤਾਂ ਤੇ ਵਿਦਿਆਰਥਣਾਂ ਨੇ ਕਿਹਾ ਕਿ ਰੋਡਵੇਜ਼ ਦੇ ਅਧਿਕਾਰੀਆਂ ਨੂੰ ਆਪਣੇ ਦਫ਼ਤਰਾਂ ’ਚੋਂ ਬਾਹਰ ਨਿਕਲ ਕੇ ਹਾਲਾਤ ਚੈੱਕ ਕਰਨੇ ਚਾਹੀਦੇ ਹਨ। ਜਿਆਦਾਤਰ ਰੋਡਵੇਜ਼ ਦੇ ਬੱਸ ਕੰਡਕਟਰ ਅਤੇ ਡਰਾਈਵਰ ਗੋਰਾਇਆ ਬੱਸ ਅੱਡੇ ’ਤੇ ਬੱਸ ਹੀ ਨਹੀਂ ਲੈ ਕੇ ਆਉਂਦੇ, ਕਾਫ਼ੀ ਪਿੱਛੇ ਹਾਈਵੇ ਉੱਪਰ ’ਤੇ ਸਵਾਰੀਆਂ ਲਾਹ ਕੇ ਬੱਸ ਉੱਪਰੋਂ ਲੈ ਜਾਂਦੇ ਹਨ ਜਦਕਿ ਸਰਕਾਰ ਅਤੇ ਇਨ੍ਹਾਂ ਦੇ ਮਹਿਕਮੇ ਵੱਲੋਂ ਹਰੇਕ ਸ਼ਹਿਰ ਦੇ ਬੱਸ ਅੱਡੇ ’ਚੋਂ ਬੱਸਾਂ ਨੂੰ ਲੈ ਕੇ ਜਾਣ ਦੀਆਂ ਹਦਾਇਤਾਂ ਹਨ।
ਇਹ ਵੀ ਪੜ੍ਹੋ : ਬਿਜਲੀ ਬੋਰਡ ਦੇ ਬਕਾਏ ਨੂੰ ਲੈ ਕੇ ਸੁਖਬੀਰ ਬਾਦਲ ਦਾ ਨਵਾਂ ਖ਼ੁਲਾਸਾ, 'ਆਪ' 'ਤੇ ਲਾਏ ਵੱਡੇ ਇਲਜ਼ਾਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।