ਮੁੱਖ ਮੰਤਰੀ ਚੰਨੀ ਦੇ ਭਰੋਸੇ ਮਗਰੋਂ ਪਾਣੀ ਦੀ ਟੈਂਕੀ ''ਤੇ ਚੜ੍ਹੇ ਨੌਜਵਾਨ ਆਏ ਹੇਠਾਂ

10/06/2021 4:45:46 PM

ਰੋਪੜ (ਸੱਜਣ ਸੈਣੀ)- ਸਾਲ 2016 ਦੇ ਵਿਚ ਪੰਜਾਬ ਪੁਲਸ ਦੇ ਵਿਚ ਸਲੈਕਸ਼ਨ ਤੋਂ ਬਾਅਦ ਵੀ ਸਰਕਾਰ ਵੱਲੋਂ ਨੌਕਰੀ ਲਈ ਨਿਯੁਕਤੀ ਪੱਤਰ ਨਾ ਦੇਣ ਦੇ ਵਿਰੋਧ ਵਿਚ ਬੀਤੇ ਕਈ ਦਿਨਾਂ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਲਕੇ ਮੋਰਿੰਡਾ ਵਿਚ ਪਾਣੀ ਦੀ ਟੈਂਕੀ 'ਤੇ ਚੜ੍ਹੇ ਨੌਜਵਾਨਾ ਵੱਲੋਂ ਧਰਨਾ ਦਿੱਤਾ ਜਾ ਰਿਹਾ ਸੀ। ਬੀਤੇ ਦਿਨੀਂ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਨੌਜਵਾਨਾਂ ਨੇ ਕਿਹਾ ਸੀ ਕਿ ਇਕ ਵਾਰੀ ਜੇਕਰ ਮੁੱਖ ਮੰਤਰੀ ਆ ਕੇ ਸਾਨੂੰ ਭਰੋਸਾ ਦੇਣ ਕਿ ਉਨ੍ਹਾਂ ਦੇ ਮਸਲੇ ਦਾ ਹੱਲ ਹੋਵੇਗਾ ਤਾਂ ਉਹ ਪਾਣੀ ਦੀ ਟੈਂਕੀ ਤੋਂ ਉਤਰ ਆਉਣਗੇ ਅਤੇ ਆਪਣਾ ਧਰਨਾ ਚੁੱਕ ਲੈਣਗੇ। 

ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਘਟਨਾ: ਮ੍ਰਿਤਕਾਂ ਦੇ ਪਰਿਵਾਰਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ

PunjabKesari

ਇਸ ਦੇ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ੁਦ ਇਨ੍ਹਾਂ ਧਰਨਾਕਾਰੀਆਂ ਦੇ ਕੋਲ ਪਹੁੰਚੇ ਅਤੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਧਰਨਾ ਖ਼ਤਮ ਕਰ ਦਿਓ ਮੈਂ ਜਲਦੀ ਹੀ ਤੁਹਾਡੇ ਨਾਲ ਮੀਟਿੰਗ ਕਰਕੇ ਮਸਲੇ ਦਾ ਹੱਲ ਕਰਾਂਗਾ। ਉਨ੍ਹਾਂ ਨੇ ਕਿਹਾ ਕਿ 10 ਅਕਤੂਬਰ ਨੂੰ ਉਨ੍ਹਾਂ ਦੇ ਬੇਟੇ ਦੀ ਵਿਆਹ ਹੈ। ਇਸ ਕਰਕੇ ਉਹ ਉਸ ਵਿਚ ਰੁੱਝੇ ਹੋਏ ਹਨ। ਮੁੱਖ ਮੰਤਰੀ ਨੇ ਧਰਨਾਕਾਰੀਆਂ ਨੂੰ ਕਿਹਾ ਕਿ ਤੁਸੀਂ ਸੜਕਾਂ 'ਤੇ ਨਾ ਰੁਲੋ, ਮੇਰੇ ਭਰਾਵੋਂ ਤੁਹਾਡੇ ਮਸਲੇ ਦਾ ਜਲਦੀ ਹੱਲ ਕੀਤਾ ਜਾਵੇਗਾ, ਜਿਸ ਤੋਂ ਬਾਅਦ ਧਰਨਾਕਾਰੀਆਂ ਨੇ ਸਹਿਮਤੀ ਦਿੰਦੇ ਹੋਏ ਫਿਲਹਾਲ ਧਰਨਾ ਚੁੱਕ ਲਿਆ। 

ਇਹ ਵੀ ਪੜ੍ਹੋ : ਜਲੰਧਰ ’ਚ ਭਿਆਨਕ ਹਾਦਸਾ, ਪਲਟੀਆਂ ਖਾ ਕੇ ਪੁਲੀ ’ਤੇ ਚੜ੍ਹੀ ਕਾਰ, ਦੋ ਨੌਜਵਾਨਾਂ ਦੀ ਮੌਤ

ਜ਼ਿਕਰਯੋਗ ਹੈ ਕਿ ਜਿਸ ਤਰ੍ਹਾਂ ਧਰਨਾਕਾਰੀਆਂ ਨੇ ਬੀਤੇ ਦਿਨੀਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਭਰੋਸਾ ਜਤਾਉਂਦੇ ਹੋਏ ਇਹ ਗੱਲ ਆਖੀ ਸੀ ਕਿ ਜੇਕਰ ਉਹ ਆ ਕੇ ਕਹਿ ਦੇਣ ਕਿ ਧਰਨਾ ਚੁੱਕ ਲਵੋ, ਤੁਹਾਡੇ ਮਸਲੇ ਦਾ ਹੱਲ ਹੋਵੇਗਾ। ਮੁੱਖ ਮੰਤਰੀ ਨੇ ਵੀ ਨੌਜਵਾਨਾਂ ਦੇ ਉਸ ਵਿਸ਼ਵਾਸ ਨੂੰ ਬਰਕਰਾਰ ਰੱਖਦੇ ਹੋਏ ਖ਼ੁਦ ਧਰਨੇ 'ਤੇ ਆ ਕੇ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੇ ਮਸਲਿਆਂ ਦਾ ਹੱਲ ਹੋਵੇਗਾ। ਮੁੱਖ ਮੰਤਰੀ ਦੇ ਇਸ ਫ਼ੈਸਲੇ ਦੀ ਹਰ ਕੋਈ ਸ਼ਲਾਘਾ ਕਰਦਾ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ : ਜਲੰਧਰ: 8 ਮਹੀਨਿਆਂ ਦੇ ਬੱਚੇ ਦੀ ਮੌਤ ਤੋਂ ਬਾਅਦ ਭਿੜੇ ਦਾਦਕੇ ਤੇ ਨਾਨਕੇ, ਮੁਰਦਾ ਘਰ ’ਚ ਕੀਤਾ ਹੰਗਾਮਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News