ਹਿੰਦੂਆਂ ਨੂੰ ਡਰਾ ਕੇ ਤੇ ਸਿੱਖਾਂ ਨੂੰ ਭੜਕਾ ਕੇ ਮੁੜ ਸੱਤਾ ’ਤੇ ਕਾਬਜ਼ ਹੋਣਾ ਚਾਹੁੰਦੀ ਕਾਂਗਰਸ : ਨੀਤੀ ਤਲਵਾੜ

8/14/2020 7:57:40 PM

ਗੜ੍ਹਸ਼ੰਕਰ,(ਸ਼ੋਰੀ) : ਪੰਜਾਬ ਭਾਜਪਾ ਦੀ ਜਨਾਨਾ ਮੋਰਚਾ ਤੋਂ ਸੂਬੇ ਦੀ ਉੱਪ ਪ੍ਰਧਾਨ ਨੀਤੀ ਤਲਵਾੜ ਨੇ ਅੱਜ ਇੱਥੇ ਖਾਸ ਮੁਲਾਕਾਤ ਦੌਰਾਨ ਕਿਹਾ ਕਿ ਮੋਗਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਉੱਪਰ ਜੋ ਖਾਲਿਸਤਾਨੀ ਝੰਡਾ ਲਹਿਰਾਇਆ ਗਿਆ। ਉਹ ਸਰਕਾਰੀ ਤੰਤਰ ਦੀ ਵੱਡੀ ਨਲਾਇਕੀ ਅਤੇ ਸਰਕਾਰ ਦੇ ਗੁਪਤ ਏਜੰਡੇ ਨੂੰ ਪੇਸ਼ ਕਰ ਰਿਹਾ ਹੈ।

ਨੀਤੀ ਤਲਵਾੜ ਨੇ ਕਿਹਾ ਕਿ ਕਾਂਗਰਸ ਆਪਣੇ ਗੁਪਤ ਏਜੰਡੇ ਪਾੜੋ ਤੇ ਰਾਜ ਕਰਨ ਦੀ ਨੀਤੀ ’ਤੇ ਕੰਮ ਕਰਦੇ ਹੋਏ ਹਿੰਦੂਆਂ ਨੂੰ ਡਰਾ ਕੇ ਅਤੇ ਸਿੱਖਾਂ ਨੂੰ ਭੜਕਾ ਕੇ ਮੁੜ ਸੱਤਾ ’ਤੇ ਕਾਬਜ਼ ਹੋਣ ਦੀ ਖਾਹਿਸ਼ ਪਾਲ ਰਹੀ ਹੈ। ਜਦਕਿ ਪੰਜਾਬ ਵਿੱਚ ਸਾਰੇ ਧਰਮਾਂ ਦੇ ਲੋਕਾਂ ਵਿੱਚ ਆਪਸੀ ਪਿਆਰ ਅਤੇ ਸਨੇਹ ਬਹੁਤ ਜ਼ਿਆਦਾ ਹੈ, ਜੋ ਇਹੋ ਜਿਹੀਆਂ ਘਟਨਾ ਨਾਲ ਪ੍ਰਭਾਵਿਤ ਹੋਣ ਵਾਲਾ ਨਹੀਂ ਹੈ। ਤਲਵਾੜ ਨੇ ਕਿਹਾ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ 24 ਘੰਟੇ ਸੁਰੱਖਿਆ ਘੇਰੇ ਵਿੱਚ ਰਹਿਣ ਵਾਲੇ ਡੀ. ਸੀ. ਦਫਤਰ ਦੀ ਛੱਤ ’ਤੇ ਕੋਈ ਰਾਸ਼ਟਰੀ ਝੰਡੇ ਨੂੰ ਹਟਾ ਕੇ ਖਾਲਿਸਤਾਨੀ ਝੰਡਾ ਲਹਿਰਾ ਦੇਵੇ। ਉਨ੍ਹਾਂ ਮੰਗ ਕੀਤੀ ਕਿ ਇਸ ਘਟਨਾ ਦੇ ਲਈ ਦੋਸ਼ੀ ਜ਼ਿਲ੍ਹੇ ਦੇ ਵੱਡੇ ਅਧਿਕਾਰੀ ਡਿਸਮਿਸ ਕੀਤੇ ਜਾਣ ਤਾਂ ਕਿ ਭਵਿੱਖ ਵਿਚ ਅਜਿਹੀ ਘਟਨਾ ਨਾ ਵਾਪਰੇ। ਇਸ ਮੌਕੇ ਉਨ੍ਹਾਂ ਦੇ ਨਾਲ ਸੰਜੀਵ ਤਲਵਾੜ ਸੀਨੀਅਰ ਭਾਜਪਾ ਆਗੂ ਵੀ ਹਾਜ਼ਰ ਸਨ।


Deepak Kumar

Content Editor Deepak Kumar