ਰਾਤ ਨੂੰ ਸ਼ਹਿਰ ਵਾਸੀਆਂ ਦੀ ਸੁਰੱਖਿਆ ਭਗਵਾਨ ਭਰੋਸੇ ! 10 ਮੁੱਖ ਥਾਵਾਂ ’ਤੇ ਇਕ ਵੀ ਮੁਲਾਜ਼ਮ ਨਹੀਂ ਤਾਇਨਾਤ

08/18/2022 6:29:03 PM

ਜਲੰਧਰ  (ਕਸ਼ਿਸ਼)–ਵੈਸੇ ਤਾਂ ਪੁਲਸ ਪ੍ਰਸ਼ਾਸਨ ਸੁਰੱਖਿਆ ਨੂੰ ਲੈ ਕੇ ਮਹਾਨਗਰ ਵਿਚ ਵੱਡੇ-ਵੱਡੇ ਦਾਅਵੇ ਕਰ ਰਿਹਾ ਹੈ ਪਰ ਪੁਲਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਮਹਾਨਗਰ ਦੀਆਂ ਸੜਕਾਂ ’ਤੇ ਰਾਤ ਨੂੰ ਦੇਖਣ ਨੂੰ ਮਿਲਦੀ ਹੈ। ਰੋਜ਼ਾਨਾ ਮਹਾਨਗਰ ਵਿਚ ਚੋਰੀਆਂ, ਲੁੱਟ-ਖੋਹ, ਗੁੰਡਾਗਰਦੀ ਦੀਆਂ ਖਬਰਾਂ ਆ ਰਹੀਆਂ ਹਨ ਪਰ ਪੁਲਸ ਪ੍ਰਸ਼ਾਸਨ ਦੇ ਵੱਡੇ ਅਧਿਕਾਰੀਆਂ ਨੂੰ ਇਸ ਬਾਰੇ ਪਤਾ ਹੀ ਨਹੀਂ ਕਿ ਰਾਤ ਦੇ ਸਮੇਂ ਸੜਕਾਂ ’ਤੇ ਪੁਲਸ ਦਿਸਦੀ ਹੈ ਜਾਂ ਨਹੀਂ। ਸਿਰਫ ਬੈਰੀਕੇਡ ਤੋਂ ਇਲਾਵਾ ਪੁਲਸ ਦਾ ਨਾਮੋਨਿਸ਼ਾਨ ਨਹੀਂ ਹੁੰਦਾ। ਇਸ ਤੋਂ ਸਾਬਿਤ ਹੁੰਦਾ ਹੈ ਕਿ ਸ਼ਹਿਰ ਵਾਸੀਆਂ ਦੀ ਸੁਰੱਖਿਆ ਹੁਣ ਭਗਵਾਨ ਭਰੋਸੇ ਹੀ ਰਹਿ ਚੁੱਕੀ ਹੈ।

PunjabKesari

ਪੁਲਸ ਪ੍ਰਸ਼ਾਸਨ ਦੇ ਜਨਤਾ ਨੂੰ ਲੈ ਕੇ ਸੁਰੱਖਿਆ ਦੇ ਦਾਅਵੇ ਬਾਰੇ ‘ਜਗ ਬਾਣੀ’ ਟੀਮ ਨੇ ਗਰਾਊਂਡ ਰਿਪੋਰਟ ਦੇਖੀ ਤਾਂ ਪੁਲਸ ਪ੍ਰਸ਼ਾਸਨ ਦੇ ਦਾਅਵੇ ਖੋਖਲੇ ਨਜ਼ਰ ਆਉਂਦੇ ਦਿਸੇ। ਆਜ਼ਾਦੀ ਦਿਹਾੜੇ ਦੇ ਇਕ ਦਿਨ ਬਾਅਦ ਹੀ ਪ੍ਰਸ਼ਾਸਨ ਦੀ ਸਖ਼ਤਾਈ ਸੁਸਤ ਨਜ਼ਰ ਆਉਣ ਲੱਗੀ। ਰਾਤ ਦੇ ਸਮੇਂ ਜਨਤਾ ਦੇ ਰਖਵਾਲੇ ਕਿਸੇ ਵੀ ਨਾਕੇ ਜਾਂ ਕਿਸੇ ਵੀ ਚੌਕ ’ਤੇ ਨਜ਼ਰ ਨਹੀਂ ਆਏ। ‘ਜਗ ਬਾਣੀ’ ਦੀ ਟੀਮ ਨੇ ਰਾਤ ਨੂੰ 1 ਵਜੇ ਕੰਪਨੀ ਬਾਗ ਚੌਕ, ਜੋਤੀ ਚੌਕ, ਬਸਤੀ ਅੱਡਾ ਚੌਕ, ਜੇਲ ਚੌਕ, ਪਟੇਲ ਚੌਕ, ਵਰਕਸ਼ਾਪ ਚੌਕ, ਫੁੱਟਬਾਲ ਚੌਕ, ਨਕੋਦਰ ਚੌਕ, ਅੱਡਾ ਹੁਸ਼ਿਆਰਪੁਰ ਚੌਕ, ਰੇਲਵੇ ਸਟੇਸ਼ਨ ਦੇ ਬਾਹਰ ਪੁਲਸ ਦੀ ਸੁਰੱਖਿਆ ਨੂੰ ਜਾਂਚਿਆ ਤਾਂ ਮੌਕੇ ’ਤੇ ਇਕ ਵੀ ਮੁਲਾਜ਼ਮ ਦੇਖਣ ਨੂੰ ਨਹੀਂ ਮਿਲਿਆ। ਇਹ ਅਜਿਹੇ ਇਲਾਕੇ ਹਨ, ਜਿਥੇ ਕੋਈ ਨਾ ਕੋਈ ਲੁੱਟ-ਖੋਹ, ਗੁੰਡਾਗਰਦੀ ਅਤੇ ਚੋਰੀ ਦੀ ਘਟਨਾ ਰੋਜ਼ਾਨਾ ਦੇਖਣ ਨੂੰ ਮਿਲਦੀ ਰਹਿੰਦੀ ਹੈ।

PunjabKesari

ਹਰੇਕ ਰੋਡ ’ਤੇ ਲਗਭਗ 3 ਤੋਂ 4 ਬੈਂਕ ਹਨ, ਜਿਨ੍ਹਾਂ ਦੀ ਰਾਤ ਨੂੰ ਚੈਕਿੰਗ ਨਾਂਹ ਦੇ ਬਰਾਬਰ ਹੀ ਨਜ਼ਰ ਆਉਂਦੀ ਹੈ। ਜੇਕਰ ਰਾਤ ਦੇ ਸਮੇਂ ਪੁਲਸ ਪ੍ਰਸ਼ਾਸਨ ਇਸੇ ਤਰ੍ਹਾਂ ਸੁਸਤ ਰਹੇਗਾ ਤਾਂ ਆਉਣ ਵਾਲੇ ਸਮੇਂ ਵਿਚ ਜਨਤਾ ਦਾ ਪੁਲਸ ਪ੍ਰਸ਼ਾਸਨ ਤੋਂ ਵਿਸ਼ਵਾਸ ਉੱਠਦਾ ਹੋਇਆ ਨਜ਼ਰ ਆਵੇਗਾ।

 ਵੱਡੇ ਅਧਿਕਾਰੀਆਂ ਦੇ ਨਿਰਦੇਸ਼ਾਂ ਦਾ ਉੱਡਦਾ ਹੈ ਮਜ਼ਾਕ!

ਸੂਤਰਾਂ ਤੋਂ ਪਤਾ ਲੱਗਾ ਹੈ ਕਿ ਵੱਡੇ ਅਧਿਕਾਰੀ ਰੋਜ਼ਾਨਾ ਪੀ. ਸੀ. ਆਰ. ਅਤੇ ਟਰੈਫਿਕ ਮੁਲਾਜ਼ਮਾਂ ਨੂੰ ਰਾਤ ਨੂੰ ਸਖ਼ਤੀ ਕਰਨ ਦੇ ਨਿਰਦੇਸ਼ ਦਿੰਦੇ ਹਨ ਪਰ ਵੱਡੇ ਅਧਿਕਾਰੀਆਂ ਦੇ ਜਾਣ ਤੋਂ ਬਾਅਦ 15-20 ਮਿੰਟਾਂ ਵਿਚ ਹੀ ਸਾਰੇ ਅਧਿਕਾਰੀ ਆਪਣੀ-ਆਪਣੀ ਡਿਊਟੀ ਤੋਂ ਗਾਇਬ ਹੋ ਜਾਂਦੇ ਹਨ। ਇਸਦਾ ਮਤਲਬ ਤਾਂ ਸਾਫ ਹੈ ਕਿ ਇਨ੍ਹਾਂ ਪੁਲਸ ਮੁਲਾਜ਼ਮਾਂ ਨੂੰ ਵੱਡੇ ਅਫਸਰਾਂ ਦਾ ਬਿਲਕੁਲ ਵੀ ਡਰ ਨਹੀਂ ਹੈ।

 


Manoj

Content Editor

Related News