ਅਣਪਛਾਤੇ ਵਾਹਨਾਂ ਦੀ ਟੱਕਰ ’ਚ ਤਿੰਨ ਗਊਆਂ ਦੀ ਮੌਤ, ਇਕ ਜ਼ਖ਼ਮੀ
Wednesday, Jul 23, 2025 - 07:18 PM (IST)

ਰੂਪਨਗਰ (ਵਿਜੇ ਸ਼ਰਮਾ)-ਤੜਕੇ ਰੂਪਨਗਰ-ਸ੍ਰੀ ਚਮਕੌਰ ਸਾਹਿਬ ਤੇ ਰੂਪਨਗਰ-ਮੋਰਿੰਡਾ ਰੋਡ ’ਤੇ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਨੇੜੇ ਅਣਪਛਾਤੇ ਵਾਹਨਾਂ ਦੀ ਟੱਕਰ ਕਾਰਨ ਤਿੰਨ ਗਊਆਂ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਜ਼ਖ਼ਮੀ ਹੋ ਗਈ। ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਉਕਤ ਮੰਦਭਾਗੀ ਘਟਨਾ ਅੱਜ ਸਵੇਰੇ ਤੜਕਸਾਰ ਵਾਪਰੀ ਜਦ ਤੇਜ਼ ਰਫ਼ਤਾਰ ਅਣਪਛਾਤੇ ਵਾਹਨਾਂ ਨੇ ਸੜਕ ’ਤੇ ਜਾ ਰਹੀਆਂ ਗਊਆਂ ਨੂੰ ਟੱਕਰ ਮਾਰ ਦਿੱਤੀ, ਜਿਸ ’ਚ ਤਿੰਨ ਗਊਆਂ ਦੀ ਮੌਤ ਗਈ ਅਤੇ ਇਕ ਗਊ ਗੰਭੀਰ ਜ਼ਖ਼ਮੀ ਹੋ ਗਈ, ਜਿਸ ਦਾ ਇਲਾਜ ਗੋਪਾਲ ਗਊਸ਼ਾਲਾ ਰੂਪਨਗਰ ’ਚ ਚੱਲ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਖ਼ਤਰੇ ਦੇ ਨਿਸ਼ਾਨ 'ਤੇ ਪੁੱਜਾ ਇਸ ਦਰਿਆ ਦਾ ਪਾਣੀ, ਟੁੱਟਣ ਲੱਗੇ ਆਰਜੀ ਬੰਨ੍ਹ
ਉਕਤ ਮ੍ਰਿਤਕ ਗਊਆਂ ਨੂੰ ਅੱਜ ਦੁਪਹਿਰ ਤਿੰਨ ਵਜੇ ਤੱਕ ਸੜਕ ’ਤੇ ਮ੍ਰਿਤਕ ਹਾਲਤ ’ਚ ਵੇਖਿਆ ਗਿਆ ਅਤੇ ਹਾਦਸੇ ’ਚ ਗਊਆਂ ਗੰਭੀਰ ਸੱਟਾਂ ਲੱਗੀਆਂ ਅਤੇ ਉਹ ਲਹੂ ਲੁਹਾਣ ਸਨ। ਮ੍ਰਿਤਕ ਗਊਆਂ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਦੇ ਪ੍ਰਬੰਧਕਾਂ ਵਲੋਂ ਦਫਨਾਇਆ ਗਿਆ ਹੈ। ਇਸ ਮੌਕੇ ਅਕੈਡਮੀ ਦੇ ਪ੍ਰਬੰਧਕ ਸੁਖਜਿੰਦਰ ਸਿੰਘ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹਾਦਸਾ ਕਿ ਬੇਜ਼ੁਬਾਨ ਗਊਆਂ ਦੀ ਦਰਦਨਾਕ ਮੌਤ ਹੋਈ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਵੱਡੀ ਭਵਿੱਖਬਾਣੀ! ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਭਾਰੀ ਮੀਂਹ, 8 ਜ਼ਿਲ੍ਹੇ ਰਹਿਣ ਸਾਵਧਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e