ਪ੍ਰਿੰਸ ਬਾਬਾ ਤੋਂ ਰਿਕਵਰ ਹੋ ਸਕਦੇ ਨੇ ਲੁੱਟ ਦੇ ਪੈਸੇ

08/07/2019 5:59:28 PM

ਜਲੰਧਰ (ਵਰੁਣ)— ਜਲੰਧਰ 'ਚ ਜੂਨ ਮਹੀਨੇ ਤੋਂ ਹੋ ਰਹੀਆਂ ਲਗਾਤਾਰ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਪ੍ਰਿੰਸ ਬਾਬਾ ਤੇ ਉਸ ਦੇ ਸਾਥੀਆਂ ਤੋਂ ਸੀ. ਆਈ. ਏ. ਸਟਾਫ ਦੀ ਪੁਲਸ ਜਲਦੀ ਹੀ ਲੁੱਟੇ ਹੋਏ ਪੈਸੇ ਰਿਕਵਰ ਕਰ ਸਕਦੀ ਹੈ। ਪੁਲਸ ਨੇ ਇਸ ਗੈਂਗ ਦੇ 13 ਮੈਂਬਰਾਂ ਦੀ ਤਲਾਸ਼ 'ਚ ਛਾਪੇਮਾਰੀ ਕੀਤੀ ਪਰ ਸਾਰੇ ਮੁਲਜ਼ਮ ਫਰਾਰ ਹਨ।

ਸੀ. ਆਈ. ਏ. ਸਟਾਫ-1 ਦੇ ਇੰਚਾਰਜ ਹਰਮਿੰਦਰ ਸਿੰਘ ਨੇ ਦੱਸਿਆ ਕਿ ਪ੍ਰਿੰਸ ਬਾਬਾ ਸਮੇਤ ਉਸ ਦੇ ਚਚੇਰੇ ਭਰਾ ਅਰਸ਼ਪ੍ਰੀਤ ਸਿੰਘ, ਸੁਖਪ੍ਰੀਤ ਸਿੰਘ ਪ੍ਰੀਤ, ਨਵ ਕੇਤਨ ਤੇ ਆਸ਼ੀਸ਼ ਸੰਧੂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਬੁੱਧਵਾਰ ਨੂੰ ਲੁਟੇਰਿਆਂ ਦੀ ਨਿਸ਼ਾਨਦੇਹੀ 'ਤੇ ਪੈਸੇ ਰਿਕਵਰ ਕਰ ਸਕਦੀ ਹੈ। ਇਸ ਤੋਂ ਇਲਾਵਾ ਪੱਕਾ ਬਾਗ ਤੋਂ ਲੁੱਟੀ ਗਈ ਐਕਟਿਵਾ ਵੀ ਪੁਲਸ ਜਲਦੀ ਹੀ ਰਿਕਵਰ ਕਰ ਸਕਦੀ ਹੈ। ਪੁਲਸ ਉਸ ਵਿਅਕਤੀ ਦੀ ਤਲਾਸ਼ ਕਰ ਰਹੀ ਹੈ, ਜਿਸ ਨੇ ਪ੍ਰਿੰਸ ਬਾਬਾ ਦੇ ਗੈਂਗ ਨੂੰ 4 ਪਿਸਤੌਲ ਦੇਣ ਲਈ 2 ਲੱਖ ਰੁਪਏ ਲਏ ਸੀ। ਪੁਲਸ ਨੇ ਫਰਾਰ ਮੁਲਜ਼ਮਾਂ ਦੇ ਪਰਿਵਾਰ ਵਾਲਿਆਂ 'ਤੇ ਦਬਾਅ ਬਣਾਇਆ ਹੋਇਆ ਹੈ।

ਇੰਚਾਰਜ ਹਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਅਜੇ ਤਕ ਉਕਤ ਗੈਂਗ ਨੇ ਸਿਰਫ 9 ਵਾਰਦਾਤਾਂ ਹੀ ਕਬੂਲੀਆਂ ਹਨ ਅਤੇ ਬਾਕੀ ਵਾਰਦਾਤਾਂ ਬਾਰੇ ਅਜੇ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਸੀ. ਆਈ. ਏ. ਸਟਾਫ-1 ਦੀ ਟੀਮ ਨੇ ਇਸ ਗੈਂਗ ਦੇ 7 ਮੈਂਬਰਾਂ ਨੂੰ ਕਾਬੂ ਕਰ ਲਿਆ ਹੈ। ਇਸ ਗੈਂਗ ਦੇ ਕੁੱਲ 20 ਮੈਂਬਰ ਹਨ, ਜਿਨ੍ਹਾਂ 'ਚੋਂ 13 ਮੈਂਬਰ ਫਰਾਰ ਹਨ। ਇਸ ਗੈਂਗ ਨੇ ਜੂਨ ਤੋਂ ਲੈ ਕੇ ਹੁਣ ਤਕ ਸ਼ਹਿਰ ਤੇ ਦਿਹਾਤੀ ਇਲਾਕੇ 'ਚ ਇਰਾਦਾ-ਏ-ਕਤਲ ਦੀਆਂ 2 ਜਦਕਿ ਲੁੱਟ ਦੀਆਂ 5 ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਮੁਲਜ਼ਮਾਂ ਤੋਂ ਲੁੱਟੇ ਹੋਏ ਮੋਬਾਇਲਾਂ ਸਮੇਤ ਵਾਰਦਾਤ 'ਚ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਗੱਡੀਆਂ, ਪਿਸਤੌਲ ਅਤੇ ਦਾਤਰ ਵੀ ਬਰਾਮਦ ਹੋਏ ਹਨ।


shivani attri

Content Editor

Related News