ਜਲੰਧਰ ''ਚ ਉਧਾਰ ਲਏ ਪੈਸੇ ਨਾ ਦੇਣ ''ਤੇ ਗਰਭਵਤੀ ਔਰਤ ਦੇ ਪੇਟ ''ਚ ਮਾਰੀ ਲੱਤ, ਵਿਗੜੀ ਹਾਲਤ

Monday, Jan 08, 2024 - 12:54 PM (IST)

ਜਲੰਧਰ ''ਚ ਉਧਾਰ ਲਏ ਪੈਸੇ ਨਾ ਦੇਣ ''ਤੇ ਗਰਭਵਤੀ ਔਰਤ ਦੇ ਪੇਟ ''ਚ ਮਾਰੀ ਲੱਤ, ਵਿਗੜੀ ਹਾਲਤ

ਜਲੰਧਰ (ਸੋਨੂੰ)- ਜਲੰਧਰ ਦੇ ਨੂਰਪੁਰ ਨੇੜੇ ਇਕ ਗਰਭਵਤੀ ਔਰਤ ਨੇ ਦੋਸ਼ ਲਗਾਇਆ ਹੈ ਕਿ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਨਾਲ ਮਿਲ ਕੇ ਉਸ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਉਸ ਦਾ ਦੋਸ਼ ਹੈ ਕਿ ਉਸ ਨੇ ਉਸ ਦੇ ਪੇਟ ਵਿਚ ਲੱਤ ਮਾਰੀ, ਜਿਸ ਕਾਰਨ ਉਹ ਦੇਰ ਰਾਤ ਤੱਕ ਕਾਫ਼ੀ ਦਰਦ ਵਿਚ ਰਹੀ। ਪੀੜਤ ਔਰਤ ਵੱਲੋਂ ਦੇਰ ਰਾਤ ਜਲੰਧਰ ਦੇ ਸਿਵਲ ਹਸਪਤਾਲ ਤੋਂ ਐੱਮ. ਐੱਲ. ਆਰ. ਦਰਜ ਕਰਵਾਈ ਗਈ, ਜਿਸ ਤੋਂ ਬਾਅਦ ਮਾਮਲੇ ਦੀ ਸ਼ਿਕਾਇਤ ਥਾਣਾ ਮਕਸੂਦਾਂ ਦੀ ਪੁਲਸ ਨੂੰ ਦਿੱਤੀ ਗਈ ਸੀ।  ਨਾਗਰਾ ਦੀ ਰਹਿਣ ਵਾਲੀ ਨਰਿੰਦਰ ਕੌਰ ਨੇ ਦੱਸਿਆ ਕਿ ਉਹ ਇਸ ਸਮੇਂ ਆਪਣੇ ਜੀਜਾ ਕੋਲ ਢਿੱਲੋਂ ਕਾਲੋਨੀ ਨੂਰਪੁਰ ਵਿਖੇ ਰਹਿ ਰਹੀ ਸੀ। ਉਸ ਨੇ ਦੱਸਿਆ ਕਿ ਉਸ ਦਾ ਪਤੀ ਵਿਦੇਸ਼ ਰਹਿੰਦਾ ਹੈ। ਉਹ ਕੁਝ ਦਿਨ ਪਹਿਲਾਂ ਹੀ ਵਿਦੇਸ਼ ਗਿਆ ਸੀ। ਉਹ ਐਤਵਾਰ ਰਾਤ ਨੂੰ ਆਪਣੇ ਜੀਜੇ ਦੇ ਘਰ ਮੌਜੂਦ ਸੀ।

ਇਸ ਦੌਰਾਨ ਵਿਅਕਤੀ ਆਪਣੀ ਪਤਨੀ ਮਨਪ੍ਰੀਤ ਨਾਲ ਉਨ੍ਹਾਂ ਦੇ ਘਰ ਆਇਆ। ਪੀੜਤ ਔਰਤ ਨੇ ਮਨਪ੍ਰੀਤ ਨੂੰ ਵਿਆਜ ਦੀ ਰਕਮ ਅਦਾ ਕੀਤੀ, ਪਰ ਉਹ ਇਸ ਤੋਂ ਸੰਤੁਸ਼ਟ ਨਹੀਂ ਸੀ। ਉਸ ਨੇ ਕਿਹਾ ਕਿ ਉਹ ਅੱਜ ਹੀ ਸਾਰੇ ਪੈਸੇ ਲੈ ਕੇ ਜਾਵੇਗਾ। ਜਦੋਂ ਪੀੜਤ ਔਰਤ ਨੇ ਕੁਝ ਸਮਾਂ ਮੰਗਿਆ ਤਾਂ  ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

PunjabKesari

ਇਹ ਵੀ ਪੜ੍ਹੋ :ਜਲੰਧਰ 'ਚ ਤੜਕਸਾਰ ਵੱਡੀ ਵਾਰਦਾਤ, ਜਿਊਲਰ ਦੇ ਸ਼ੋਅਰੂਮ 'ਚ ਚੋਰਾਂ ਨੇ ਮਾਰਿਆ ਡਾਕਾ

ਨਰਿੰਦਰ ਕੌਰ ਨੇ ਦੱਸਿਆ ਕਿ ਮਨਪ੍ਰੀਤ ਦੀ ਉਨ੍ਹਾਂ ਦੀ ਪੁਰਾਣੀ ਜਾਣ-ਪਛਾਣ ਸੀ। ਉਸ ਨੇ ਕੁਝ ਮਹੀਨੇ ਪਹਿਲਾਂ ਉਸ ਤੋਂ ਕੁਝ ਪੈਸੇ ਉਧਾਰ ਲਏ ਸਨ। ਵਿਆਜ ਬਾਰੇ ਪਹਿਲਾਂ ਕੋਈ ਗੱਲ ਨਹੀਂ ਹੋਈ ਸੀ ਪਰ ਫਿਰ ਉਸ ਨੇ ਵਿਆਜ ਲੈਣਾ ਸ਼ੁਰੂ ਕਰ ਦਿੱਤਾ। ਪੀੜਤ ਔਰਤ ਨੇ ਪਹਿਲਾਂ ਹੀ ਅਸਲ ਰਕਮ ਤੋਂ ਵੱਧ ਵਿਆਜ ਅਦਾ ਕਰ ਦਿੱਤਾ ਸੀ ਪਰ ਐਤਵਾਰ ਨੂੰ ਉਹ ਸਾਰੇ ਪੈਸੇ ਇਕੱਠੇ ਕਰਨ ਆਈ ਸੀ। ਪੈਸੇ ਨਾ ਦੇਣ 'ਤੇ ਪੀੜਤ ਮਹਿਲਾ ਦੇ ਨਾਲ ਕੁੱਟਮਾਰ ਕੀਤੀ ਅਤੇ ਫਿਰ ਘਰ ਦਾ ਸਾਮਾਨ ਤੱਕ ਮੁਲਜ਼ਮ ਆਪਣੇ ਨਾਲ ਲੈ ਗਏ। 

ਇਹ ਵੀ ਪੜ੍ਹੋ :  ਜ਼ਮੀਨ-ਜਾਇਦਾਦਾਂ ਦੀਆਂ ਰਜਿਸਟਰੀਆਂ ਤੋਂ ਹੋਣ ਵਾਲੀ ਆਮਦਨ ਨੂੰ ਲੈ ਕੇ ਮੰਤਰੀ ਜਿੰਪਾ ਦਾ ਅਹਿਮ ਬਿਆਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News