ਪ੍ਰਤਾਪ ਬਾਗ਼ ਨੇੜੇ ਸੜਕ ਤੋਂ ਸਰੀਆ ਚੋਰੀ ਕਰਨ ਵਾਲਾ ਕਾਬੂ
Friday, Apr 01, 2022 - 05:29 PM (IST)

ਜਲੰਧਰ (ਸੁਨੀਲ ਮਹਾਜਨ) : ਸਥਾਨਕ ਪ੍ਰਤਾਪ ਬਾਗ਼ ਨੇੜੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰ ਨੂੰ ਅੱਜ ਮਾਰਕੀਟ ਵਾਲਿਆਂ ਨੇ ਕਾਬੂ ਕਰ ਲਿਆ। ਸਾਈਂ ਮੰਦਰ ਦੇ ਪ੍ਰਧਾਨ ਬੌਬੀ ਦਾ ਕਹਿਣਾ ਹੈ ਕਿ ਨਵੀਂ ਬਣੀ ਸੜਕ ਤੋਂ 2 ਦਿਨ ਪਹਿਲਾਂ ਚੋਰ ਨੇ ਲੋਹੇ ਦੇ ਸਰੀਏ ਚੁੱਕ ਲਏ ਸਨ। ਵਾਰਦਾਤ ਦੌਰਾਨ ਚੋਰ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਿਆ ਸੀ। ਘਟਨਾ ਸਥਾਨ 'ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਇਸ ਜਗ੍ਹਾ 'ਤੇ ਕਈ ਵਾਰ ਪਹਿਲਾਂ ਵੀ ਚੋਰੀਆਂ ਹੋਈਆਂ ਤੇ ਅੱਜ ਚੋਰ ਨੂੰ ਫੜਨ ਤੋਂ ਬਾਅਦ ਚੋਰ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਸਿੱਖ ਮਾਮਲਿਆਂ 'ਚ ਪ੍ਰਧਾਨ ਮੰਤਰੀ ਮੋਦੀ ਦੀਆਂ ਸਰਗਰਮੀਆਂ ਜਾਰੀ
ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਲੋਕਾਂ ਮੁਤਾਬਕ ਇਸ ਵਿਅਕਤੀ ਨੇ ਚੋਰੀ ਕੀਤੀ ਹੈ। ਮਾਮਲੇ ਦੀ ਤਫਤੀਸ਼ ਕਰਨ ਤੋਂ ਬਾਅਦ ਹੀ ਮਾਮਲਾ ਦਰਜ ਕੀਤਾ ਜਾਵੇਗਾ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਲੋਕਾਂ ਵੱਲੋਂ ਫੜੇ ਗਏ ਚੋਰ ਨੇ ਦੱਸਿਆ ਕਿ ਉਸ ਨੇ ਹੀ ਸਰੀਆ ਚੋਰੀ ਕੀਤਾ ਹੈ ਪਰ ਕੁਝ ਦੀਨ ਪਹਿਲਾਂ ਹੋਈ ਚੋਰੀ ਨਾਲ ਉਸ ਦਾ ਕੋਈ ਲੈਣਾ-ਦੇਣਾ ਨਹੀਂ ਹੈ।
ਇਹ ਵੀ ਪੜ੍ਹੋ : ਗੁਰਾਇਆ : ਬੈਂਕ ਦੇ ਅੰਦਰ ਹੀ ਸ਼ਾਤਿਰ ਠੱਗ ਟੇਲਰ ਮਾਸਟਰ ਨਾਲ ਮਾਰ ਗਏ 40 ਹਜ਼ਾਰ ਦੀ ਠੱਗੀ