ਪਾਵਰਕਾਮ ਮੁਲਾਜ਼ਮਾਂ ਨੇ ਤਨਖਾਹ ਨਾ ਮਿਲਣ ਕਾਰਣ ਕੀਤੀ ਰੋਸ ਰੈਲੀ
Monday, Jan 27, 2020 - 11:04 PM (IST)

ਰੂਪਨਗਰ, (ਕੈਲਾਸ਼)- ਪੀ.ਐੱਸ.ਈ.ਬੀ. ਇੰਪਲਾਈਜ਼ ਫੈੱਡਰੇਸ਼ਨ ਡਵੀਜ਼ਨ ਕਮੇਟੀ ਰੂਪਨਗਰ ਵਲੋਂ ਰੂਪਨਗਰ ਡਵੀਜ਼ਨ ਦਫਤਰ 132 ਕੇ.ਵੀ. ਦੇ ਸਾਹਮਣੇ ਰੋਸ ਰੈਲੀ ਕੀਤੀ ਗਈ।ਇਸ ਰੈਲੀ ਦੀ ਅਗਵਾਈ ਫੈੱਡਰੇਸ਼ਨ ਦੇ ਡਵੀਜ਼ਨ ਪ੍ਰਧਾਨ ਬਨਵਾਰੀ ਲਾਲ ਮੱਟੂ ਨੇ ਕੀਤੀ। ਰੈਲੀ ਦੇ ਦੌਰਾਨ ਸੀ.ਐੱਚ.ਵੀ. ਅਤੇ ਪੀ.ਟੀ.ਐੱਸ. ਮੁਲਾਜ਼ਮਾਂ ਨੂੰ ਤਨਖਾਹ ਜਾਰੀ ਨਾ ਕੀਤੇ ਜਾਣ ਨੂੰ ਲੈ ਕੇ ਰੋਸ ਜਤਾਉਂਦੇ ਹੋਏ ਸਮੂਹ ਵਰਕਰਾਂ ਨੇ ਕਿਹਾ ਕਿ ਇਨ੍ਹਾਂ ਵਰਕਰਾਂ ਨੂੰ ਤਨਖਾਹ ਨਾ ਮਿਲਣ ਕਾਰਣ ਆਰਥਕ ਪੱਖੋਂ ਤੰਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਕਿ ਇਹ ਮੁਲਾਜ਼ਮ ਲਗਾਤਾਰ ਦਿਨ-ਰਾਤ ਦੇ ਸਮੇਂ ਡਿਊਟੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਜਲਦ ਤੋਂ ਜਲਦ ਇਨ੍ਹਾਂ ਮੁਲਾਜ਼ਮਾਂ ਨੂੰ ਤਨਖਾਹ ਨਾ ਦਿੱਤੀ ਗਈ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਰਜਿੰਦਰ ਸਿੰਘ, ਰਾਮ ਕ੍ਰਿਸ਼ਨ, ਰਜਿੰਦਰ ਕੁਮਾਰ, ਨਿਰਮਲ ਸਿੰਘ, ਛੋਟੂ ਰਾਮ, ਸੋਹਨ ਸਿੰਘ, ਇੰਦਰਪਾਲ ਸਿੰਘ ਆਦਿ ਮੌਜੂਦ ਸਨ।