ਲਿਆ ਸੀ ਖਾਲੀ ਪਲਾਟ ਦਾ ਬਿਜਲੀ ਕੁਨੈਕਸ਼ਨ, ਬਿਲ ''ਚ ਆਇਆ 6 ਲੱਖ ਦਾ ਜੁਰਮਾਨਾ

12/24/2019 2:48:14 PM

ਜਲੰਧਰ— ਪਾਵਰਕਾਮ ਵੱਲੋਂ ਕੌਂਸਲਰ ਦੀ ਚੋਣ ਚੜ ਚੁੱਕੇ ਬਲਵਿੰਦਰ ਸਿੰਘ ਨੂੰ ਖਾਲੀ ਪਲਾਟ ਦਾ ਬਿਜਲੀ ਕੁਨੈਕਸ਼ਨ ਲੈਣ ਦੌਰਾਨ 6 ਲੱਖ ਰੁਪਏ ਦਾ ਜੁਰਮਾਨਾ ਬਿਲ 'ਚ ਲਗਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਰ ਮੈਂ ਖਾਲੀ ਪਲਾਟ ਲਿਆ...ਜਦੋਂ ਮੈਂ ਬਿਜਲੀ ਕੁਨੈਕਸ਼ਨ ਲਿਆ ਤਾਂ 6 ਲੱਖ ਰੁਪਏ ਜੁਰਮਾਨਾ ਮੈਨੂੰ ਬਿਲ 'ਚ ਲਗਾ ਕੇ ਭੇਜ ਦਿੱਤਾ ਗਿਆ। ਦਰਅਸਲ ਬੀਤੇ ਦਿਨ ਬਿਜਲੀ ਖਪਤ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਸੀ. ਜੀ. ਆਰ. ਐੱਫ. (ਕੰਜ਼ਿਊਮਰ ਗ੍ਰੀਵੈਂਸਿਸ ਰੀਡ੍ਰੈਸਲ ਫੋਰਮ) ਦੀ ਟੀਮ ਵੱਲੋਂ ਪਾਵਰ ਨਿਗਮ ਨਾਰਥ ਜ਼ੋਨ ਦੇ ਹੈੱਡ ਆਫਿਸ 'ਚ ਕੈਂਪ ਦਾ ਆਯੋਜਨ ਕੀਤਾ ਗਿਆ ਸੀ।

ਇਸ ਦੌਰਾਨ 21 ਸ਼ਿਕਾਇਤਾਂ 'ਚੋਂ ਮੌਕੇ 'ਤੇ 11 ਸ਼ਿਕਾਇਤਾਂ ਦਾ ਨਿਪਟਾਰਾ ਕਰਕੇ ਵੱਡੀ ਰਾਹਤ ਦਿੱਤੀ ਗਈ। ਇਸ ਮੌਕੇ ਬਲਵਿੰਦਰ ਨੇ ਕਿਹਾ ਕਿ ਅੰਮ੍ਰਿਤਸਰ 'ਚ ਉਨ੍ਹਾਂ ਨੇ ਪ੍ਰਾਪਰਟੀ ਡੀਲਰ ਤੋਂ 80 ਗਜ ਜਗ੍ਹਾ ਲਈ ਸੀ। ਉਥੇ 319 ਗਜ ਜਗ੍ਹਾ ਖਾਲੀ ਹੈ ਅਤੇ ਕੋਈ ਨਿਰਮਾਣ ਨਹੀਂ ਹੋਇਆ ਹੈ। ਸਾਲ 2019 'ਚ ਜਗ੍ਹਾ ਖਰੀਦੀ ਅਤੇ ਮਕਾਨ ਬਣਾਇਆ। ਜਦੋਂ ਮੀਟਰ ਲਗਾਉਣ ਸੰਬੰਧੀ ਐਪਲੀਕੇਸ਼ਨ ਪਾਵਰਕਾਮ ਦਫਤਰ 'ਚ ਦਿੱਤੀ ਗਈ ਤਾਂ ਉਨ੍ਹਾਂ ਨੇ 6 ਲੱਖ ਰੁਪਏ ਜੁਰਮਾਨੇ ਦਾ ਨੋਟਿਸ ਭੇਜ ਦਿੱਤਾ ਕਿ ਉਨ੍ਹਾਂ ਦੁਕਾਨਾਂ 'ਚ ਕੁੰਡੀ ਲਗਾਈ ਹੈ। ਜੋ ਜੁਰਮਾਨਾ ਲਗਾਇਆ ਹੈ, ਉਹ 2018 'ਚ ਕਿਸੇ ਦੋ ਵਿਅਕਤੀਆਂ ਨੂੰ ਲਗਾਇਆ ਗਿਆ ਹੈ, ਜੋ ਉਥੇ ਰਹਿੰਦੇ ਹੀ ਨਹੀਂ ਹਨ ਅਤੇ ਉਨ੍ਹਾਂ ਨੂੰ ਭੁਗਤਾਣ ਕਰਨ ਲਈ ਕਿਹਾ ਜਾ ਰਿਹਾ ਹੈ। ਚੇਅਰਮੈਨ ਸੁਰੇਸ਼ ਅਰੋੜਾ ਨੇ ਕਿਹਾ ਕਿ ਇਹ ਮਾਮਲਾ ਬੇਹੱਦ ਗੰਭੀਰ ਹੈ। ਉਨ੍ਹਾਂ ਨੇ ਐੱਸ. ਡੀ. ਓ. ਨੂੰ ਉਨ੍ਹਾਂ ਦਾ ਸਾਰਾ ਮਾਮਲਾ ਹੱਲ ਕਰਨ ਦੇ ਆਦੇਸ਼ ਜਾਰੀ ਕੀਤੇ ਅਤੇ 3 ਜਨਵਰੀ ਨੂੰ ਲੁਧਿਆਣਾ 'ਚ ਹੋਣ ਵਾਲੀ ਮੀਟਿੰਗ 'ਚ ਬੁਲਾਇਆ ਹੈ।

PunjabKesari


ਜ਼ਿਕਰਯੋਗ ਹੈ ਕਿ ਸੀ. ਜੀ. ਆਰ. ਐੈੱਫ. ਦੇ ਚੇਅਰਪਰਸਨ ਇੰਜੀਨੀਅਰ ਐੈੱਸ. ਕੇ. ਅਰੋੜਾ ਦੀ ਅਗਵਾਈ 'ਚ ਲਾਏ ਗਏ ਇਸ ਕੈਂਪ 'ਚ ਪਹਿਲਾਂ ਤੋਂ ਰਜਿਸਟਰਡ 14 ਖਪਤਕਾਰਾਂ ਦੀਆਂ ਸ਼ਿਕਾਇਤਾਂ ਸੁਣ ਕੇ ਉਨ੍ਹਾਂ 'ਤੇ ਵਿਚਾਰ ਚਰਚਾ ਕਰਦੇ ਹੋਏ 8 ਸ਼ਿਕਾਇਤਾਂ ਤੁਰੰਤ ਪ੍ਰਭਾਵ ਨਾਲ ਨਿਪਟਾਈਆਂ ਗਈਆਂ ਜਦੋਂਕਿ 7 ਨਵੀਆਂ ਸ਼ਿਕਾਇਤਾਂ 'ਚੋਂ 3 ਦਾ ਮੌਕੇ 'ਤੇ ਨਿਪਟਾਰਾ ਕੀਤਾ ਗਿਆ। ਕੁੱਲ ਮਿਲਾ ਕੇ 21 ਸ਼ਿਕਾਇਤਾਂ 'ਚੋਂ 11 ਸ਼ਿਕਾਇਤਾਂ ਹੱਲ ਹੋਈਆਂ ਜਦੋਂਕਿ 10 ਖਪਤਕਾਰਾਂ ਨੂੰ ਅਗਲੀ ਵਾਰ ਦੀ ਤਰੀਕ ਦਿੱਤੀ ਗਈ ਹੈ। ਲੁਧਿਆਣਾ ਤੋਂ ਜਲੰਧਰ ਪਹੁੰਚਣ 'ਤੇ ਇੰਜੀ. ਐੈੱਸ. ਕੇ. ਅਰੋੜਾ ਅਤੇ ਉਸ ਦੀ ਟੀਮ ਦਾ ਚੀਫ ਇੰਜੀਨੀਅਰ ਸੰਜੀਵ ਕੁਮਾਰ ਅਤੇ ਸੁਪਰਡੈਂਟ ਇੰਜੀਨੀਅਰ/ਡਿਪਟੀ ਚੀਫ ਇੰਜੀਨੀਅਰ ਵੱਲੋਂ ਸਵਾਗਤ ਕਰਦੇ ਹੋਏ ਉਨ੍ਹਾਂ ਨੂੰ ਕੈਂਪ ਬਾਰੇ ਵਿਸਤਾਰਪੂਰਵਕ ਜਾਣੂ ਕਰਵਾਇਆ ਗਿਆ। ਇਸ ਮੌਕੇ ਨਾਰਥ ਜ਼ੋਨ ਜਲੰਧਰ ਦੇ ਅਧੀਨ ਆਉਂਦੇ ਵੱਖ-ਵੱਖ ਸਰਕਲਾਂ ਤੋਂ ਸੁਪਰਡੈਂਟ ਇੰਜੀਨੀਅਰ, ਐਕਸੀਅਨ ਸਣੇ ਸੀਨੀਅਰ ਅਧਿਕਾਰੀ ਹਾਜ਼ਰ ਰਹੇ। ਕੇਸਾਂ ਦੇ ਨਿਪਟਾਰੇ ਮੌਕੇ ਲੁਧਿਆਣਾ ਤੋਂ ਆਏ ਚੀਫ ਅਕਾਊਂਟ ਅਫਸਰ ਹਰਪਾਲ ਸਿੰਘ, ਮੈਂਬਰ/ ਡਿਪਟੀ ਚੀਫ ਇੰਜੀਨੀਅਰ ਕੁਲਦੀਪ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ।

PunjabKesari

ਇਸ ਮੌਕੇ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਇੰਜੀ. ਐੈੱਸ. ਕੇ. ਅਰੋੜਾ ਨੇ ਕਿਹਾ ਕਿ ਖਪਤਕਾਰ ਸ਼ਿਕਾਇਤ ਨਿਵਾਰਨ ਫੋਰਮ ਵੱਲੋਂ ਲਾਏ ਗਏ ਕੈਂਪਾਂ ਦੇ ਬਾਰੇ 'ਚ ਖਪਤਕਾਰਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਜਾਗੂਰਕ ਕੀਤਾ ਜਾਵੇ ਤਾਂ ਕਿ ਜਲਦੀ ਤੋਂ ਜਲਦੀ ਸ਼ਿਕਾਇਤਾਂ ਖਤਮ ਕੀਤੀਆਂ ਜਾ ਸਕਣ। ਇੰਜੀ. ਅਰੋੜਾ ਨੇ ਕਿਹਾ ਕਿ ਜੋ ਵਿਅਕਤੀ ਇਸ ਕੈਂਪ ਦਾ ਲਾਭ ਨਹੀਂ ਚੁੱਕ ਸਕੇ ਉਹ ਲੁਧਿਆਣਾ ਸਥਿਤ ਵੇਰਕਾ ਮਿਲਕ ਪਲਾਂਟ ਦੇ ਸਾਹਮਣੇ ਸਥਿਤ 220 ਕੇ. ਵੀ. ਸਬ-ਸਟੇਸ਼ਨ ਵਾਲੇ ਦਫਤਰ 'ਚ ਆਪਣੀਆਂ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਇਸ ਸਬੰਧੀ ਜ਼ਿਆਦਾ ਜਾਣਕਾਰੀ ਲੈਣ ਲਈ ਪਾਵਰ ਨਿਗਮ ਦੇ ਸਰਕਾਰੀ ਨੰਬਰ 0161-2971912 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਚੀਫ ਇੰਜੀ. ਸੰਜੀਵ ਕੁਮਾਰ ਅਤੇ ਸੁਪਰਡੈਂਟ ਇੰਜੀਨੀਅਰ ਹਰਜਿੰਦਰ ਸਿੰਘ ਬਾਂਸਲ ਨੇ ਕਿਹਾ ਕਿ ਸੀ. ਜੀ. ਆਰ. ਐੈੱਫ. ਦੇ ਬਾਰੇ ਖਪਤਕਾਰਾਂ ਨੂੰ ਜਾਗਰੂਕ ਕਰਨ ਲਈ ਸਬੰਧਤ ਐਕਸੀਅਨ, ਐੈੱਸ. ਡੀ. ਓ. ਸਣੇ ਸੀਨੀਅਰ ਅਧਿਕਾਰੀਆਂ ਦੀ ਡਿਊਟੀ ਲਾਈ ਜਾਏਗੀ।


shivani attri

Content Editor

Related News