ਪਾਵਰਕਾਮ ਦਾ ਸਖ਼ਤ ਐਕਸ਼ਨ! ਰਾਇਲ ਹੋਮਜ਼ ਕਾਲੋਨੀ ਦਾ ਬਿਜਲੀ ਕੁਨੈਕਸ਼ਨ ਕੱਟਿਆ

Thursday, Jun 25, 2026 - 02:17 PM (IST)

ਪਾਵਰਕਾਮ ਦਾ ਸਖ਼ਤ ਐਕਸ਼ਨ! ਰਾਇਲ ਹੋਮਜ਼ ਕਾਲੋਨੀ ਦਾ ਬਿਜਲੀ ਕੁਨੈਕਸ਼ਨ ਕੱਟਿਆ

ਜਲੰਧਰ (ਖੁਰਾਣਾ)–ਨਗਰ ਨਿਗਮ ਜਲੰਧਰ ਦੀ ਹੱਦ ਵਿਚ ਸ਼ਾਮਲ ਪਿੰਡ ਸੰਸਾਰਪੁਰ ਸਥਿਤ ਰਾਇਲ ਹੋਮਜ਼ ਕਾਲੋਨੀ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕਾਮ) ਵਿਚ ਵਿਵਾਦ ਡੂੰਘਾ ਹੁੰਦਾ ਜਾ ਰਿਹਾ ਹੈ। ਪਾਵਰਕਾਮ ਵੱਲੋਂ ਕਾਲੋਨੀ ਨੂੰ ਦਿੱਤਾ ਗਿਆ ਅਸਥਾਈ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਜਾਣ ਤੋਂ ਬਾਅਦ ਕਾਲੋਨੀ ਵਾਸੀਆਂ ਅਤੇ ਡਿਵੈੱਲਪਰਜ਼ ਦੀਆਂ ਪ੍ਰੇਸ਼ਾਨੀਆਂ ਵਧ ਗਈਆਂ ਹਨ।

ਜਾਣਕਾਰੀ ਅਨੁਸਾਰ ਸਾਲ 2023 ਵਿਚ ਕਾਲੋਨੀ ਨੂੰ ਵਿਕਸਿਤ ਕਰਨ ਦੌਰਾਨ ਪਾਵਰਕਾਮ ਤੋਂ ਅਸਥਾਈ ਬਿਜਲੀ ਕੁਨੈਕਸ਼ਨ ਲਿਆ ਗਿਆ ਸੀ, ਜਿਸ ਦੀ ਮਿਆਦ 2024 ਵਿਚ ਸਮਾਪਤ ਹੋ ਗਈ ਸੀ। ਇਸ ਦੇ ਬਾਵਜੂਦ ਕਾਲੋਨੀ ਵਿਚ ਨਿਰਮਾਣ ਕੰਮ ਜਾਰੀ ਰਿਹਾ। ਇਸੇ ਦੌਰਾਨ ਸਾਲ 2026 ਦੀ ਸ਼ੁਰੂਆਤ ਵਿਚ ਆਰ. ਟੀ. ਆਈ. ਐਕਟੀਵਿਸਟ ਕਰਨਪ੍ਰੀਤ ਸਿੰਘ ਨੇ ਪਾਵਰਕਾਮ ਤੋਂ ਸੂਚਨਾ ਦੇ ਅਧਿਕਾਰ (ਆਰ. ਟੀ. ਆਈ.) ਤਹਿਤ ਕਾਲੋਨੀ ਵਿਚ ਜਾਰੀ ਬਿਜਲੀ ਕੁਨੈਕਸ਼ਨਾਂ ਸਬੰਧੀ ਜਾਣਕਾਰੀ ਮੰਗੀ।

ਇਹ ਵੀ ਪੜ੍ਹੋ: ਰਾਡ ਮਾਰ ਕੇ ਨੌਜਵਾਨ ਦਾ ਕਤਲ! 17 ਦਿਨਾਂ ਬਾਅਦ ਤੋੜਿਆ ਦਮ, ਪੁੱਤ ਨੂੰ ਵੇਖ ਧਾਹਾਂ ਮਾਰ ਰੋਈ ਮਾਂ

ਦੱਸਿਆ ਜਾ ਰਿਹਾ ਹੈ ਕਿ ਆਰ. ਟੀ. ਆਈ. ਰਾਹੀਂ ਚੁੱਕੇ ਗਏ ਸਵਾਲਾਂ ਤੋਂ ਬਾਅਦ ਕਾਲੋਨੀ ਡਿਵੈੱਲਪਰਜ਼ ਨੇ ਅਗਲੇ ਹੀ ਦਿਨ ਪਾਵਰਕਾਮ ਕੋਲ ਦੁਬਾਰਾ ਅਸਥਾਈ ਬਿਜਲੀ ਕੁਨੈਕਸ਼ਨ ਲਈ ਅਪਲਾਈ ਕੀਤਾ। ਮਾਮਲੇ ਦੀ ਜਾਂਚ ਅਤੇ ਆਰ. ਟੀ. ਆਈ. ਵਿਚ ਚੁੱਕੇ ਗਏ ਇਤਰਾਜ਼ਾਂ ਤੋਂ ਬਾਅਦ 11 ਜੂਨ 2026 ਨੂੰ ਪਾਵਰਕਾਮ ਨੇ ਕਾਲੋਨੀ ਨੂੰ ਦਿੱਤਾ ਗਿਆ 12 ਕਿਲੋਵਾਟ ਦਾ ਅਸਥਾਈ ਬਿਜਲੀ ਕੁਨੈਕਸ਼ਨ ਵੀ ਕੱਟ ਦਿੱਤਾ। ਆਰ. ਟੀ. ਆਈ. ਐਕਟੀਵਿਸਟ ਕਰਨਪ੍ਰੀਤ ਸਿੰਘ ਦਾ ਦੋਸ਼ ਹੈ ਕਿ ਮੌਜੂਦਾ ਸਮੇਂ ਵਿਚ ਰਾਇਲ ਹੋਮਜ਼ ਕਾਲੋਨੀ ਵਿਚ ਕੋਈ ਜਾਇਜ਼ ਬਿਜਲੀ ਕੁਨੈਕਸ਼ਨ ਉਪਲੱਬਧ ਨਹੀਂ ਹੈ, ਜਿਸ ਕਾਰਨ ਉਥੇ ਰਹਿਣ ਵਾਲੇ ਲੋਕ ਗੰਭੀਰ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ।

ਇਹ ਵੀ ਪੜ੍ਹੋ: Punjab: ਖੇਤਾਂ ਵੱਲ ਜ਼ਮੀਨ ਵਾਹੁਣ ਜਾਂਦੇ ਦੋ ਭਰਾਵਾਂ ਨਾਲ ਵਾਪਰੀ ਅਣਹੋਣੀ, ਇਕ ਦੀ ਦਰਦਨਾਕ ਮੌਤ

ਮਾਮਲੇ ਨੂੰ ਹੋਰ ਗੰਭੀਰ ਬਣਾਉਂਦੇ ਹੋਏ ਇਹ ਵੀ ਸਾਹਮਣੇ ਆਇਆ ਹੈ ਕਿ ਕਾਲੋਨੀ ਨੂੰ ਮਿਲਿਆ ਰੇਰਾ (ਰੀਅਲ ਅਸਟੇਟ ਰੈਗੂਲੇਟਰੀ ਅਥਾਰਿਟੀ) ਲਾਇਸੈਂਸ ਵੀ ਆਪਣੀ ਨਿਰਧਾਰਿਤ ਮਿਆਦ ਪੂਰੀ ਕਰ ਚੁੱਕਾ ਹੈ। ਰੇਰਾ ਲਾਇਸੈਂਸ ਦੀ ਮਿਆਦ ਖਤਮ ਹੋਣ ਕਾਰਨ ਡਿਵੈੱਲਪਰਜ਼ ਨੂੰ ਵੱਖ-ਵੱਖ ਕਾਨੂੰਨੀ ਅਤੇ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਨੂੰ ਪੂਰਾ ਕਰਨ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਸ ਨਾਲ ਕਾਲੋਨੀ ਦੇ ਭਵਿੱਖ ਅਤੇ ਉਥੇ ਰਹਿਣ ਵਾਲੇ ਲੋਕਾਂ ਦੀਆਂ ਸਹੂਲਤਾਂ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੋ ਗਏ ਹਨ। ਫਿਲਹਾਲ ਪਾਵਰਕਾਮ ਅਤੇ ਕਾਲੋਨੀ ਡਿਵੈੱਲਪਰਜ਼ ਵੱਲੋਂ ਇਸ ਪੂਰੇ ਵਿਵਾਦ ’ਤੇ ਕੋਈ ਅਧਿਕਾਰਕ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ।

ਇਹ ਵੀ ਪੜ੍ਹੋ: ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਪੰਜਾਬ ਦੇ ਇਨ੍ਹਾਂ ਸਕੂਲਾਂ ਲਈ ਜਾਰੀ ਹੋਏ ਸਖ਼ਤ ਹੁਕਮ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News