ਜਲੰਧਰ ਵਿਚ ਵੈਸਟ ਬੰਗਾਲ ਦਾ ਵਿਅਕਤੀ ਕਾਬੂ, ਗੂੰਗੇ ਹੋਣ ਦੀ ਕਰਨ ਲੱਗਾ ਐਕਟਿੰਗ
Saturday, Jun 20, 2026 - 01:31 PM (IST)
ਜਲੰਧਰ (ਸ. ਹ.)–ਪੰਜਪੀਰ ਵਿਚ ਪ੍ਰਧਾਨ ਦੇ ਨਾਂ ਦੀ ਫਰਜ਼ੀ ਪਰਚੀ ਬਣਾ ਕੇ ਦੁਕਾਨਦਾਰਾਂ ਤੋਂ ਇਲਾਜ ਲਈ 200-200 ਰੁਪਏ ਵਸੂਲਣ ਵਾਲੇ ਵੈਸਟ ਬੰਗਾਲ ਦੇ ਵਿਅਕਤੀ ਨੂੰ ਦੁਕਾਨਦਾਰਾਂ ਨੇ ਕਾਬੂ ਕਰ ਲਿਆ। ਦੁਕਾਨਦਾਰਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਇਕੱਠੇ ਹੋ ਕੇ ਪ੍ਰਧਾਨ ਨਾਲ ਗੱਲ ਕੀਤੀ ਤਾਂ ਸਾਰੀ ਸੱਚਾਈ ਸਾਹਮਣੇ ਆ ਗਈ। ਕਾਹਲੀ ਵਿਚ ਪੁਲਸ ਕੰਟਰੋਲ ਰੂਮ ਵਿਚ ਸੂਚਨਾ ਦਿੱਤੀ ਗਈ, ਜਿਸ ਦੇ ਬਾਅਦ ਪੀ. ਸੀ. ਆਰ. ਟੀਮ ਮੌਕੇ ’ਤੇ ਪਹੁੰਚ ਗਈ ਅਤੇ ਥਾਣਾ ਨੰਬਰ 3 ਦੀ ਪੁਲਸ ਵੀ ਜਾਂਚ ਲਈ ਪਹੁੰਚ ਗਈ।
ਇਹ ਵੀ ਪੜ੍ਹੋ: ਜਲੰਧਰ 'ਚ ਧੜੱਲੇ ਨਾਲ ਚੱਲ ਰਿਹੈ 'ਵਿਦੇਸ਼ੀ ਸੁਫ਼ਨਿਆਂ' ਦਾ ਕਾਰੋਬਾਰ! ਹੈਰਾਨੀਜਨਕ ਹੋਏ ਖ਼ੁਲਾਸੇ
ਜਾਣਕਾਰੀ ਦਿੰਦੇ ਦੁਕਾਨਦਾਰ ਸੁਮਿਤ ਮਲਹੋਤਰਾ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਸਮੇਂ ਇਕ ਵਿਅਕਤੀ ਪੰਜਪੀਰ ਵਿਚ ਇਕ ਪਰਚੀ ਲੈ ਕੇ ਘੁੰਮ ਰਿਹਾ ਸੀ। ਉਹ ਵਿਅਕਤੀ ਬੀਮਾਰੀ ਦਾ ਬਹਾਨਾ ਬਣਾ ਕੇ ਪੰਜਪੀਰ ਸ਼ੂਅ ਐਸੋਸੀਏਸ਼ਨ ਦੇ ਪ੍ਰਧਾਨ ਦੀ ਪਰਚੀ ਦਿਖਾ ਕੇ ਦੁਕਾਨਦਾਰਾਂ ਤੋਂ 200-200 ਰੁਪਏ ਲੈ ਰਿਹਾ ਸੀ। ਜਿਵੇਂ ਹੀ ਉਹ ਇਕ ਹੋਰ ਦੁਕਾਨ ’ਤੇ ਪੈਸੇ ਲੈਣ ਪਹੁੰਚਿਆ ਤਾਂ ਦੁਕਾਨਦਾਰ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਤੁਰੰਤ ਪੰਜਪੀਰ ਸ਼ੂਅ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਸਿੰਘ ਨੂੰ ਫੋਨ ਕੀਤਾ, ਜਿਸ ’ਤੇ ਪਤਾ ਲੱਗਾ ਕਿ ਪ੍ਰਧਾਨ ਵੱਲੋਂ ਕੋਈ ਪਰਚੀ ਜਾਰੀ ਹੀ ਨਹੀਂ ਕੀਤੀ ਗਈ। ਤੁਰੰਤ ਆਲੇ-ਦੁਆਲੇ ਦੇ ਦੁਕਾਨਦਾਰਾਂ ਨੂੰ ਇਕੱਠਾ ਕੀਤਾ ਗਿਆ।
ਇਹ ਵੀ ਪੜ੍ਹੋ: ਡੇਢ ਮਹੀਨਾ ਪਹਿਲਾਂ ਵਿਆਹੇ ਨੌਜਵਾਨ ਵੱਲੋਂ ਕੀਤੀ ਖ਼ੁਦਕੁਸ਼ੀ ਦੇ ਮਾਮਲੇ 'ਚ ਵੱਡਾ ਖ਼ੁਲਾਸਾ! ਸਹੁਰਿਆਂ ਬਾਰੇ ਖੁੱਲ੍ਹੇ ਭੇਤ
ਦੁਕਾਨਦਾਰਾਂ ਨੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਕਤ ਵਿਅਕਤੀ ਵੈਸਟ ਬੰਗਾਲ ਹੈ ਅਤੇ ਜਲੰਧਰ ਹੀ ਨਹੀਂ, ਸਗੋਂ ਮੋਹਾਲੀ ਵਿਚ ਵੀ ਇਸੇ ਤਰ੍ਹਾਂ 1-2 ਦਿਨ ਲਾ ਕੇ ਕਈ ਦੁਕਾਨਦਾਰਾਂ ਤੋਂ ਪੈਸੇ ਇਕੱਠੇ ਕਰ ਚੁੱਕਾ ਹੈ। ਦੁਕਾਨਦਾਰਾਂ ਨੇ ਤੁਰੰਤ ਪੁਲਸ ਕੰਟਰੋਲ ਰੂਮ ਵਿਚ ਸੂਚਨਾ ਦਿੱਤੀ। ਮੌਕੇ ’ਤੇ ਪੀ. ਸੀ. ਆਰ. ਟੀਮ ਅਤੇ ਥਾਣਾ ਨੰਬਰ 3 ਦੀ ਪੁਲਸ ਪਹੁੰਚੀ। ਖੁਦ ਨੂੰ ਫਸਿਆ ਹੋਇਆ ਦੇਖ ਉਕਤ ਵਿਅਕਤੀ ਗੂੰਗਾ ਹੋਣ ਦੀ ਐਕਟਿੰਗ ਕਰਨ ਲੱਗਾ। ਮੌਕੇ ’ਤੇ ਪਹੁੰਚੀ ਪੁਲਸ ਵਿਅਕਤੀ ਨੂੰ ਪੁੱਛਗਿੱਛ ਲਈ ਥਾਣਾ ਨੰਬਰ 3 ਵਿਚ ਲੈ ਗਈ। ਫਿਲਹਾਲ ਉਸ ਦੇ ਪਛਾਣ-ਪੱਤਰ ਚੈੱਕ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ ਹਨ੍ਹੇਰੀ-ਤੂਫ਼ਾਨ ਦੀ ਵੱਡੀ ਚਿਤਾਵਨੀ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
