ਪਾਵਰਕਾਮ ਮਹਿਕਮੇ ਨੂੰ ਬਿਜਲੀ ਦੀ ਖਰਾਬੀ ਦੀਆਂ ਮਿਲੀਆਂ 473 ਸ਼ਿਕਾਇਤਾਂ
Sunday, Oct 18, 2020 - 04:45 PM (IST)

ਜਲੰਧਰ (ਪੁਨੀਤ)— ਡਿਫਾਲਟਰ ਬਿਜਲੀ ਖ਼ਪਤਕਾਰਾਂ ਵੱਲੋਂ ਬਿੱਲ ਜਮ੍ਹਾ ਨਾ ਕਰਵਾਉਣ ਕਾਰਣ ਉਨ੍ਹਾਂ 'ਤੇ ਕਾਰਵਾਈ ਕਰਨ ਗਈਆਂ ਮਾਡਲ ਟਾਊਨ ਡਿਵੀਜ਼ਨ ਦੀਆਂ ਟੀਮਾਂ ਦਾ ਵਿਰੋਧ ਹੋਣ ਦੀ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਟੀ. ਵੀ. ਟਾਵਰ ਚੌਕ ਨਜ਼ਦੀਕ ਇਕ ਮੁਹੱਲੇ 'ਚ ਜਿਉਂ ਹੀ ਟੀਮਾਂ ਮੀਟਰ ਕੁਨੈਕਸ਼ਨ ਕੱਟਣ ਲੱਗੀਆਂ ਤਾਂ ਲੋਕਾਂ ਨੇ ਉਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ: ਪਤੀ ਨੇ ਪ੍ਰੇਮੀ ਨਾਲ ਪਾਰਕ 'ਚ ਰੰਗੇ ਹੱਥੀਂ ਫੜੀ ਪਤਨੀ, ਫਿਰ ਜੋ ਹੋਇਆ ਉਹ ਤਾਂ ਹੱਦ ਹੋ ਗਈ
ਕਰਮਚਾਰੀਆਂ ਨੇ ਦੱਸਿਆ ਕਿ ਲੋਕ ਸਮੇਂ 'ਤੇ ਬਿੱਲ ਜਮ੍ਹਾ ਨਹੀਂ ਕਰਵਾਉਂਦੇ, ਜਿਸ ਕਾਰਣ ਉਨ੍ਹਾਂ ਨੂੰ ਕਾਰਵਾਈ ਕਰਨੀ ਪੈਂਦੀ ਹੈ ਪਰ ਕਈ ਇਲਾਕਿਆਂ 'ਚ ਲੋਕ ਇਸ ਖਿਲਾਫ ਖੜ੍ਹੇ ਹੋ ਜਾਂਦੇ ਹਨ, ਜਿਸ ਕਾਰਨ ਮਾਹੌਲ ਖਰਾਬ ਹੋਣ ਲੱਗਦਾ ਹੈ।
ਉਥੇ ਹੀ ਪਾਵਰ ਨਿਗਮ ਨੂੰ ਬਿਜਲੀ ਦੀ ਖਰਾਬੀ ਦੀਆਂ 473 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿਚੋਂ ਵਧੇਰੇ ਅੰਦਰੂਨੀ ਇਲਾਕੇ 'ਚੋਂ ਮਿਲੀਆਂ। ਵੈਸਟ ਡਵੀਜ਼ਨ ਦੇ ਕਈ ਇਲਾਕਿਆਂ 'ਚ 2-3 ਘੰਟੇ ਬਿਜਲੀ ਸਪਲਾਈ ਬੰਦ ਰਹੀ, ਜਿਸ ਕਾਰਣ ਪਾਵਰ ਨਿਗਮ ਦੇ ਕੰਟਰੋਲ ਰੂਮ ਵਿਚ ਫੋਨ ਦੀਆਂ ਘੰਟੀਆਂ ਖੜਕਦੀਆਂ ਰਹੀਆਂ।
ਇਹ ਵੀ ਪੜ੍ਹੋ: ਅਪਰਾਧੀ 'ਖਾਕੀ' ਤੋਂ ਬੇਖੌਫ, 11 ਦਿਨਾਂ 'ਚ 6 ਕਤਲਾਂ ਤੋਂ ਇਲਾਵਾ ਇਨ੍ਹਾਂ ਵੱਡੀਆਂ ਵਾਰਦਾਤਾਂ ਨਾਲ ਦਹਿਲਿਆ ਪੰਜਾਬ