ਬਿਜਲੀ ਦਫ਼ਤਰਾਂ ''ਚ ਖਪਤਕਾਰਾਂ ਨੂੰ ਸਹੂਲਤਾਂ ਜ਼ੀਰੋ, ਬਿੱਲ ਜਮ੍ਹਾ ਕਰਵਾਉਣਾ ਸੌਖਾ ਨਹੀਂ

10/12/2020 6:08:52 PM

ਜਲੰਧਰ (ਪੁਨੀਤ)— ਪਾਵਰ ਨਿਗਮ ਵੱਲੋਂ ਬਿਜਲੀ ਖਪਤਕਾਰਾਂ ਨੂੰ ਸਹੂਲਤਾਂ ਦੇਣ ਅਤੇ ਕਰੋੜਾਂ ਰੁਪਏ ਖਰਚ ਕਰਨ ਦੀ ਗੱਲ ਕੀਤੀ ਜਾਂਦੀ ਹੈ ਪਰ ਸੱਚਾਈ ਇਹ ਹੈ ਕਿ ਪਾਵਰ ਨਿਗਮ ਦੇ ਦਫ਼ਤਰਾਂ 'ਚ ਸਟਾਫ਼ ਦੀ ਕਮੀ ਕਾਰਨ ਖਪਤਕਾਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਨੂੰ ਸਹੂਲਤਾਂ ਜ਼ੀਰੋ ਦੇ ਬਰਾਬਰ ਮਿਲਦੀਆਂ ਹਨ। ਇਸ ਕਾਰਨ ਜਿੱਥੇ ਇਕ ਪਾਸੇ ਖਪਤਕਾਰ ਪਰੇਸ਼ਾਨ ਹਨ, ਉੱਥੇ ਹੀ ਪਾਵਰ ਨਿਗਮ ਦੀ ਆਮਦਨ 'ਤੇ ਵੀ ਅਸਰ ਪੈ ਰਿਹਾ ਹੈ ਕਿਉਂਕਿ ਲੋੜ ਮੁਤਾਬਕ ਕੈਸ਼ ਕਾਊਂਟਰ ਨਹੀਂ ਖੁੱਲ੍ਹ ਰਹੇ ਅਤੇ ਕਈ ਖਪਤਕਾਰਾਂ ਨੂੰ ਬਿੱਲ ਜਮ੍ਹਾ ਕਰਵਾਏ ਬਿਨਾਂ ਹੀ ਵਾਪਸ ਮੁੜਨਾ ਪੈਂਦਾ ਹੈ।

ਇਹ ਵੀ ਪੜ੍ਹੋ:ਪਠਾਨਕੋਟ: ਦਰਿੰਦਿਆਂ ਦੀ ਹੈਵਾਨੀਅਤ, ਹਵਸ ਦੇ ਭੁੱਖਿਆਂ ਨੇ ਰਾਹ ਜਾਂਦੀ ਜਨਾਨੀ ਨੂੰ ਰੋਕ ਕੀਤਾ ਗੈਂਗਰੇਪ

ਹਾਲ ਇਹ ਹੈ ਕਿ ਪਾਵਰ ਨਿਗਮ ਵਿਚ ਕੈਸ਼ੀਅਰਾਂ ਦੀ ਕਮੀ ਕਾਰਨ ਜ਼ਿਆਦਾਤਰ ਦਫ਼ਤਰਾਂ ਵਿਚ 3-4 ਕੈਸ਼ ਕਾਊਂਟਰਾਂ 'ਚੋਂ ਸਿਰਫ ਇਕ ਕੈਸ਼ ਕਾਊਂਟਰ ਹੀ ਖੁੱਲ੍ਹਦਾ ਹੈ ਅਤੇ ਲੋਕਾਂ ਨੂੰ ਬਿੱਲ ਜਮ੍ਹਾ ਕਰਵਾਉਣ ਲਈ ਘੰਟਿਆਂਬੱਧੀ ਉਡੀਕ ਕਰਨੀ ਪੈਂਦੀ ਹੈ।ਕਈ ਵਾਰ ਜਦੋਂ ਛੁੱਟੀਆਂ ਕਾਰਣ 3-4 ਦਿਨਾਂ ਬਾਅਦ ਕੈਸ਼ ਕਾਊਂਟਰ ਖੁੱਲ੍ਹਦਾ ਹੈ ਤਾਂ ਬਿੱਲ ਜਮ੍ਹਾ ਕਰਵਾਉਣ ਵਾਲਿਆਂ ਦੀਆਂ ਲਾਈਨਾਂ 70-80 ਫੁੱਟ ਤਕ ਪਹੁੰਚ ਜਾਂਦੀਆਂ ਹਨ, ਜਿਸ ਕਾਰਣ ਪਾਵਰ ਨਿਗਮ ਦੇ ਦਫਤਰਾਂ ਵਿਚ ਮਾੜੇ ਪ੍ਰਬੰਧਾਂ ਦਾ ਹਾਲ ਸਪੱਸ਼ਟ ਨਜ਼ਰ ਆਉਂਦਾ ਹੈ।

ਇਕ ਗੱਲ ਤਾਂ ਸਪੱਸ਼ਟ ਹੈ ਕਿ ਬੰਦ ਪਏ ਕੈਸ਼ ਕਾਊਟਰਾਂ ਕਾਰਣ ਜਿੱਥੇ ਅਜਿਹੇ ਹਾਲਾਤ ਬਣ ਰਹੇ ਹਨ, ਉੱਥੇ ਹੀ ਵਿਭਾਗ ਵੱਲੋਂ ਕੈਸ਼ੀਅਰਾਂ ਦੀ ਭਰਤੀ ਕਰਨ ਲਈ ਉਹ ਯਤਨ ਨਹੀਂ ਕੀਤੇ ਜਾ ਰਹੇ, ਜਿਨ੍ਹਾਂ ਦੀ ਇਸ ਵੇਲੇ ਲੋੜ ਹੈ। ਵਿਭਾਗ ਨੂੰ ਚਾਹੀਦਾ ਹੈ ਕਿ ਉਹ ਸਾਰੇ ਕੈਸ਼ ਕਾਊਂਟਰਾਂ ਨੂੰ ਖੋਲ੍ਹੇ ਤਾਂ ਜੋ ਬਿੱਲ ਜਮ੍ਹਾ ਕਰਵਾਉਣ 'ਚ ਮੁਸ਼ਕਲ ਪੇਸ਼ ਨਾ ਆਵੇ। ਕਈ ਵਾਰ ਸਰਵਰ ਡਾਊਨ ਹੋਣ ਕਾਰਨ ਵੀ ਲੰਮਾ ਸਮਾਂ ਉਡੀਕ ਕਰਨੀ ਪੈਂਦੀ ਹੈ।

ਇਹ ਵੀ ਪੜ੍ਹੋ:ਰੋਹ ਨਾਲ ਭਰੀਆਂ ਬੀਬੀਆਂ ਨੇ ਉਡਾਈਆਂ ਮੋਦੀ ਦੀਆਂ ਧੱਜੀਆਂ, 6 ਸਾਲਾ ਬੱਚੀ ਨੇ ਦਿੱਤੀ ਸਿੱਧੀ ਚੁਣੌਤੀ (ਵੀਡੀਓ)

PunjabKesari

ਨਾਂ ਨਾ ਛਾਪਣ ਦੀ ਸ਼ਰਤ 'ਤੇ ਅਧਿਕਾਰੀ ਦੱਸਦੇ ਹਨ ਕਿ ਜਦੋਂ ਸੈਪ ਸਿਸਟਮ ਵਿਭਾਗ ਵਿਚ ਲਾਗੂ ਨਹੀਂ ਹੋਇਆ ਸੀ ਤਾਂ ਕਿਸੇ ਵੀ ਕਰਮਚਾਰੀ ਨੰ ਕੈਸ਼ ਕਾਊਂਟਰ 'ਤੇ ਬਿਠਾ ਦਿੱਤਾ ਜਾਂਦਾ ਸੀ ਪਰ ਹੁਣ ਅਜਿਹਾ ਹੋਣਾ ਸੰਭਵ ਨਹੀਂ। ਇਸ ਦਾ ਕਾਰਨ ਇਹ ਹੈ ਕਿ ਕੈਸ਼ੀਅਰ ਨੂੰ ਬਿੱਲ ਜਮ੍ਹਾ ਕਰਨ ਲਈ ਇਕ ਯੂਨੀਕ ਆਈ. ਡੀ. ਦਿੱਤੀ ਜਾਂਦੀ ਹੈ, ਜਿਸ ਰਾਹੀਂ ਉਹ ਬਿੱਲ ਜਮ੍ਹਾ ਕਰਦਾ ਹੈ। ਜਿਸ ਕਰਮਚਾਰੀ ਕੋਲ ਆਈ. ਡੀ. ਨਾ ਹੋਵੇ, ਉਹ ਬਿੱਲ ਜਮ੍ਹਾ ਨਹੀਂ ਕਰ ਸਕਦਾ ਕਿਉਂਕਿ ਸੈਪ (ਸਾਫਟਵੇਅਰ) ਆਈ. ਡੀ. ਤੋਂ ਬਿਨਾਂ ਨਹੀਂ ਖੁੱਲ੍ਹਦਾ। ਇਸੇ ਕਾਰਣ ਦੂਜੇ ਕਰਮਚਾਰੀ ਤੋਂ ਕੈਸ਼ ਦਾ ਕੰਮ ਨਹੀਂ ਲਿਆ ਜਾ ਰਿਹਾ।

ਮੈਨੇਜਰ ਤੋਂ ਦੁਖੀ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ, ਵਟਸਐਪ 'ਤੇ ਭੇਜਿਆ ਮੈਸੇਜ ਪੜ੍ਹ ਉੱਡੇ ਪਰਿਵਾਰ ਦੇ ਹੋਸ਼ (ਵੀਡੀਓ)

ਪਾਵਰ ਨਿਗਮ ਵੱਲੋਂ ਬਿਜਲੀ ਘਰਾਂ ਵਿਚ ਜੋ ਕੈਸ਼ ਕਾਊਂਟਰ ਬਣਾਏ ਗਏ ਹਨ, ਉਹ ਪੂਰਾ ਦਿਨ ਕੰਮ ਨਹੀਂ ਕਰਦੇ। ਦੁਪਹਿਰ 2-3 ਵਜੇ ਤਕ ਖਪਤਕਾਰਾਂ ਤੋਂ ਬਿੱਲ ਲਿਆ ਜਾਂਦਾ ਹੈ। ਇਸ ਉਪਰੰਤ ਕਾਊਂਟਰ ਬੰਦ ਕਰ ਦਿੱਤਾ ਜਾਂਦਾ ਹੈ। ਮਹਿਕਮੇ ਲੋਕਾਂ ਦੀ ਸਮੱਸਿਆ ਨੂੰ ਸਮਝਦਿਆਂ ਜੇ ਕੈਸ਼ ਕਾਊਂਟਰਾਂ ਨੂੰ ਸ਼ਾਮ ਤਕ ਖੋਲ੍ਹ ਦੇਵੇ ਤਾਂ ਇਸ ਸਮੱਸਿਆ ਦਾ 10-20 ਫੀਸਦੀ ਹੱਲ ਹੋਣ ਦੀ ਸੰਭਾਵਨਾ ਹੈ।
ਕੈਸ਼ ਕਾਊਂਟਰਾਂ ਦੀ ਇਕ ਹੋਰ ਕਮੀ ਹੈ, ਜਿਸ ਕਾਰਨ ਖਪਤਕਾਰਾਂ ਨੂੰ ਮੁਸ਼ਕਲ ਆਉਂਦੀ ਹੈ। ਇਹ ਕਾਊਂਟਰ ਸ਼ਨੀਵਾਰ ਤੇ ਐਤਵਾਰ ਨੂੰ ਬੰਦ ਰਹਿੰਦੇ ਹਨ। ਵਿਭਾਗ ਕੋਲ ਸਟਾਫ ਦੀ ਕਮੀ ਕਿਸੇ ਤੋਂ ਨਹੀਂ ਲੁਕੀ। ਜੇ ਵਿਭਾਗ ਸ਼ਨੀਵਾਰ ਤੇ ਐਤਵਾਰ ਨੂੰ ਕਿਸੇ ਤਰ੍ਹਾਂ ਕੈਸ਼ ਕਾਊਂਟਰ ਖੋਲ੍ਹਣ ਦਾ ਬਦਲ ਬਣਾ ਲਵੇ ਤਾਂ ਖਪਤਕਾਰਾਂ ਨੂੰ ਇਸ ਨਾਲ ਵੀ ਰਾਹਤ ਮਿਲ ਸਕਦੀ ਹੈ।

ਇਹ ਵੀ ਪੜ੍ਹੋ: ਫਿਰੋਜ਼ਪੁਰ 'ਚ ਫੁਟਿਆ ਕਿਸਾਨਾਂ ਦਾ ਗੁੱਸਾ, ਪਰਾਲੀ ਨਾ ਸਾੜਨ ਸਬੰਧੀ ਕੈਪਟਨ ਦੇ ਸੰਦੇਸ਼ ਨੂੰ ਲੈ ਕੇ ਲੱਗੇ ਬੋਰਡ ਉਤਾਰੇ

ਮਹਿਕਮੇ ਨੇ ਨਹੀਂ ਲੱਭਿਆ ਸੇਵਕ ਮਸ਼ੀਨਾਂ ਦਾ ਬਦਲ
ਪਾਵਰ ਨਿਗਮ ਵੱਲੋਂ ਬਿੱਲ ਜਮ੍ਹਾ ਕਰਵਾਉਣ ਲਈ ਸੇਵਕ ਮਸ਼ੀਨਾਂ ਨੂੰ ਲਾਂਚ ਕੀਤਾ ਗਿਆ ਸੀ। ਠੇਕੇ 'ਤੇ ਕੰਮ ਕਰ ਰਹੀਆਂ ਇਨ੍ਹਾਂ ਮਸ਼ੀਨਾਂ ਤੋਂ ਸੱਤੇ ਦਿਨ ਕੰਮ ਲਿਆ ਜਾ ਰਿਹਾ ਸੀ ਅਤੇ ਸ਼ਾਮ 5 ਵਜੇ ਤਕ ਬਿੱਲ ਜਮ੍ਹਾ ਹੁੰਦੇ ਸਨ। ਕੁਝ ਮਹੀਨੇ ਪਹਿਲਾਂ ਇਨ੍ਹਾਂ ਸੇਵਕ ਮਸ਼ੀਨਾਂ ਦਾ ਠੇਕਾ ਖਤਮ ਹੋਣ ਕਾਰਣ ਇਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ। ਵਿਭਾਗ ਨੇ ਸੇਵਕ ਮਸ਼ੀਨਾਂ ਦੇ ਬੰਦ ਹੋਣ ਤੋਂ ਬਾਅਦ ਇਨ੍ਹਾਂ ਦਾ ਕੋਈ ਬਦਲ ਨਹੀਂ ਲੱਭਿਆ, ਜਿਸ ਨਾਲ ਖਪਤਕਾਰ ਜਦੋਂ ਚਾਹੁਣ, ਬਿੱਲ ਜਮ੍ਹਾ ਕਰਵਾ ਸਕਣ। ਅਧਿਕਾਰੀ ਕਹਿੰਦੇ ਹਨ ਕਿ ਆਨਲਾਈਨ ਭੁਗਤਾਨ ਕਰਨ ਦਾ ਬਦਲ 24 ਘੰਟੇ ਮੁਹੱਈਆ ਹੈ ਪਰ ਕਈ ਖਪਤਕਾਰ ਕੈਸ਼ ਦੇ ਰੂਪ ਵਿਚ ਆਪਣਾ ਬਿੱਲ ਜਮ੍ਹਾ ਕਰਵਾ ਕੇ ਰਸੀਦ ਲੈਣ ਨੂੰ ਹੀ ਅਹਿਮੀਅਤ ਦਿੰਦੇ ਹਨ। ਲੰਬੀਆਂ ਲਾਈਨਾਂ ਤੋਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਹਰ ਕੋਈ ਆਨਲਾਈਨ ਭੁਗਤਾਨ ਨਹੀਂ ਕਰਦਾ। ਇਸ ਲਈ ਵਿਭਾਗ ਨੂੰ ਲਾਈਨਾਂ ਵਿਚ ਲੱਗਣ ਵਾਲਿਆਂ ਲਈ ਕੋਈ ਹੱਲ ਕੱਢਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਘੰਟਿਆਂਬੱਧੀ ਉਡੀਕ ਨਾ ਕਰਨੀ ਪਵੇ ਅਤੇ ਬਿੱਲਾਂ ਦੀ ਅਦਾਇਗੀ ਵੀ ਵੇਲੇ ਸਿਰ ਹੋ ਸਕੇ।

ਇਹ ਵੀ ਪੜ੍ਹੋ: ਕੈਪਟਨ ਨਾਲ ਪੰਗਾ ਲੈਣਾ ਨਵਜੋਤ ਸਿੰਘ ਸਿੱਧੂ ਨੂੰ ਪਿਆ ਭਾਰੀ, ਸਿਆਸਤ 'ਚ ਹਾਸ਼ੀਏ 'ਤੇ ਪੁੱਜੇ

ਬਿੱਲ ਦੀ ਪ੍ਰਿੰਟਿੰਗ ਧੁੰਦਲੀ ਹੋਣ ਕਾਰਨ ਹੋ ਜਾਂਦੇ ਨੇ ਝਗੜੇ
ਕਈ ਵਾਰ ਬਿਜਲੀ ਬਿੱਲ ਦੀ ਪ੍ਰਿੰਟਿੰਗ ਖਰਾਬ (ਧੁੰਦਲੀ) ਹੋ ਜਾਣ ਕਾਰਨ ਬਿਜਲੀ ਖਪਤਕਾਰਾਂ ਅਤੇ ਕੈਸ਼ ਕਾਊਂਟਰ 'ਤੇ ਬੈਠੇ ਕਰਮਚਾਰੀ ਵਿਚਕਾਰ ਝਗੜੇ ਤਕ ਦੀ ਨੌਬਤ ਆ ਜਾਂਦੀ ਹੈ। ਲੰਬੀਆਂ ਲਾਈਨਾਂ ਵਿਚ ਕਾਫੀ ਸਮਾਂ ਉਡੀਕ ਕਰਨ ਤੋਂ ਬਾਅਦ ਜਦੋਂ ਖਪਤਕਾਰ ਦੀ ਬਿੱਲ ਜਮ੍ਹਾ ਕਰਵਾਉਣ ਦੀ ਵਾਰੀ ਆਉਂਦੀ ਹੈ ਤਾਂ ਉਸ ਦੇ ਬਿੱਲ 'ਤੇ ਅਕਾਊਂਟ ਨੰਬਰ ਸਪੱਸ਼ਟ ਨਾ ਹੋਣ ਕਾਰਣ ਬਿੱਲ ਲੈਣ ਤੋਂ ਕੈਸ਼ੀਅਰ ਵੱਲੋਂ ਇਨਕਾਰ ਕਰ ਦਿੱਤਾ ਜਾਂਦਾ ਹੈ। ਖਪਤਕਾਰ ਜਦੋਂ ਇਸ ਬਾਰੇ ਸੀਨੀਅਰ ਅਧਿਕਾਰੀਆਂ ਨਾਲ ਫੋਨ 'ਤੇ ਗੱਲ ਕਰਦਾ ਹੈ ਤਾਂ ਤੁਰੰਤ ਪ੍ਰਭਾਵ ਨਾਲ ਉਸ ਦਾ ਹੱਲ ਨਹੀਂ ਹੁੰਦਾ, ਜਿਸ ਕਾਰਨ ਉਸ ਨੂੰ ਨਿਰਾਸ਼ਾ ਹੁੰਦੀ ਹੈ। ਖਪਤਕਾਰਾਂ ਦਾ ਕਹਿਣਾ ਹੈ ਕਿ ਵਿਭਾਗ ਨੂੰ ਚਾਹੀਦਾ ਹੈ ਕਿ ਇਸ ਦਾ ਹੱਲ ਕੱਢੇ। ਮਾਹਿਰ ਕਹਿੰਦੇ ਹਨ ਕਿ ਜੇ ਖਪਤਕਾਰਾਂ ਨੂੰ ਇਸ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਬਿੱਲ ਮਿਲਣ 'ਤੇ ਉਸ ਦੀ ਫੋਟੋ ਖਿੱਚ ਕੇ ਆਪਣੇ ਮੋਬਾਇਲ ਵਿਚ ਰੱਖ ਲਵੇ। ਬਿੱਲ ਨੂੰ ਜੇ ਸੰਭਾਲ ਕੇ ਰੱਖਿਆ ਜਾਵੇ ਤਾਂ ਇੰਝ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਵਾਰ-ਵਾਰ ਬਿੱਲ ਨੂੰ ਹੱਥ ਲੱਗਣ ਕਾਰਨ ਕਈ ਵਾਰ ਨਿਸ਼ਾਨ ਆਦਿ ਪੈ ਜਾਂਦੇ ਹਨ, ਜਿਸ ਦਾ ਖਪਤਕਾਰਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਮਕਸੂਦਾਂ ਚੌਕ 'ਚ ਪੁਲਸ ਤੇ ਕਿਸਾਨਾਂ ਵਿਚਾਲੇ ਹੋਈ ਝੜਪ, ਮਾਹੌਲ ਬਣਿਆ ਤਣਾਅਪੂਰਨ


shivani attri

Content Editor

Related News