ਪੰਚਾਇਤੀ ਚੋਣਾਂ ਦੀਆਂ ਤਿਆਰੀਆਂ ਮੁਕੰਮਲ, ਬੂਥਾਂ ’ਤੇ ਪੋਲਿੰਗ ਪਾਰਟੀਆਂ ਚੋਣ ਸਮੱਗਰੀ ਲੈ ਕੇ ਪਹੁੰਚੀਆਂ
Tuesday, Oct 15, 2024 - 05:02 AM (IST)
ਨੂਰਪੁਰਬੇਦੀ (ਸੰਜੀਵ ਭੰਡਾਰੀ)-15 ਅਕਤੂਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਦੇ ਅਮਲ ਨੂੰ ਮੁਕੰਮਲ ਕਰਵਾਉਣ ਲਈ ਅੱਜ ਨੂਰਪੁਰਬੇਦੀ ਖੇਤਰ ਦੇ ਵੱਖ-ਵੱਖ ਪਿੰਡਾਂ ’ਚ ਸਥਿਤ ਸਮੁੱਚੇ ਬੂਥਾਂ ’ਤੇ ਪੋਲਿੰਗ ਪਾਰਟੀਆਂ ਚੋਣ ਸਮੱਗਰੀ ਲੈ ਕੇ ਪਹੁੰਚੀਆਂ। ਦੇਰ ਸ਼ਾਮ ਤੱਕ ਇਨ੍ਹਾਂ ਬੂਥਾਂ ’ਤੇ ਪੋਲਿੰਗ ਪਾਰਟੀਆਂ ਦੇ ਪਹੁੰਚਣ ਦਾ ਸਿਲਸਿਲਾ ਜਾਰੀ ਰਿਹਾ। ਇਨ੍ਹਾਂ ਪੋਲਿੰਗ ਪਾਰਟੀਆਂ ’ਚ ਸ਼ਾਮਲ ਅਧਿਕਾਰੀਆਂ ਦੇ ਨਾਲ-ਨਾਲ ਚੋਣ ਸਮੱਗਰੀ ਦੀ ਹਿਫ਼ਾਜ਼ਤ ਲਈ ਬਾਕਾਇਦਾ ਸੁਰੱਖਿਆ ਮੁਲਾਜ਼ਮ ਵੀ ਤਾਇਨਾਤ ਸਨ।
ਉਕਤ ਚੋਣਾਂ ਦੇ ਅਮਲ ਨੂੰ ਲੈ ਕੇ ਅੱਜ ਬਾਅਦ ਦੁਪਹਿਰ ਤੋਂ ਹੀ ਪਿੰਡਾਂ ਦੇ ਬੂਥਾਂ ’ਤੇ ਪੋਲਿੰਗ ਪਾਰਟੀਆਂ ਦੇ ਆਉਣਾ ਜਾਰੀ ਰਿਹਾ। ਇਨ੍ਹਾਂ ਪੋਲਿੰਗ ਪਾਰਟੀਆਂ ’ਚੋਂ ਹਰ ਇਕ ਪਾਰਟੀ ’ਚ 5 ਚੋਣ ਅਧਿਕਾਰੀ ਸ਼ਾਮਲ ਹਨ। ਜਿਨ੍ਹਾਂ ’ਚ 1 ਪੀ.ਆਰ.ਓ., 1 ਏ.ਪੀ.ਆਰ.ਓ. ਅਤੇ 3 ਪੀ.ਓ. ਤੋਂ ਇਲਾਵਾ ਹਰ ਇਕ ਪੋਲਿੰਗ ਪਾਰਟੀ ਨਾਲ ਸੁਰੱਖਿਆ ਕਰਮਚਾਰੀਆਂ ਨੂੰ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ- ਨਕੋਦਰ ਨਾਲ ਸੰਬੰਧਤ ਬਾਬਾ ਸਿੱਦੀਕੀ ਦਾ ਮੁਲਜ਼ਮ ਜੀਸ਼ਾਨ ਕਿਵੇਂ ਪਹੁੰਚਿਆ ਅਪਰਾਧ ਦੀ ਦੁਨੀਆ 'ਚ, ਖੁੱਲ੍ਹੇ ਵੱਡੇ ਰਾਜ਼
ਦੂਜੇ ਪਾਸੇ ਉਕਤ ਪੋਲਿੰਗ ਬੂਥਾਂ ’ਤੇ ਚੋਣਾਂ ਨੂੰ ਲੈ ਕੇ ਸਮੁੱਚੇ ਪ੍ਰਬੰਧ ਮੁਕੰਮਲ ਕਰਨ ਲਈ ਆਪਣੇ-ਆਪਣੇ ਪੱਧਰ ’ਤੇ ਪੰਚਾਇਤ ਵਿਭਾਗ ਦੇ ਸਟਾਫ ਸਹਿਤ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਜੁਟੇ ਹੋਏ ਸਨ। ਜਿਨ੍ਹਾਂ ਵੱਲੋਂ ਚੋਣ ਅਮਲੇ ਦੇ ਨਾਲ-ਨਾਲ ਵੋਟਰਾਂ ਦੀ ਸਹੂਲਤ ਲਈ ਪਾਣੀ, ਪਾਖਾਨੇ, ਬਿਜਲੀ, ਪੱਖੇ ਅਤੇ ਰੈਂਪ ਬਣਾਉਣ ਸਹਿਤ ਹੋਰ ਸਹੂਲਤਾਂ ਉਪਲੱਬਧ ਕਰਵਾਉਣ ਲਈ ਇੰਤਜ਼ਾਮ ਕੀਤੇ ਜਾ ਰਹੇ ਸਨ। ਉਕਤ ਚੋਣ ਅਮਲੇ ਨੂੰ ਸਮੁੱਚੇ ਪ੍ਰਸ਼ਾਸ਼ਨਿਕ ਅਮਲੇ ਵੱਲੋਂ ਹਰ ਪੱਖੋਂ ਸਹਿਯੋਗ ਮੁਹੱਈਆ ਕਰਵਾਇਆ ਜਾ ਰਿਹਾ ਹੈ ਤਾਂ ਜੋ ਉਕਤ ਚੋਣਾਂ ਦਾ ਅਮਲ ਸ਼ਾਂਤੀ ਅਤੇ ਸਫ਼ਲਤਾਪੂਰਵਕ ਨੇਪਰੇ ਚਡ਼੍ਹ ਸਕੇ।
ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਅਧਿਕਾਰੀਆਂ ਨੂੰ ਉਕਤ ਚੋਣ ਸਟਾਫ਼ ਦੇ ਨਾਲ-ਨਾਲ ਵੋਟਰਾਂ ਨੂੰ ਹਰ ਪੱਖੋਂ ਸਹੂਲਤਾਂ ਪ੍ਰਦਾਨ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਅੱਜ ਨੂਰਪੁਰਬੇਦੀ ਦੇ ਵੈਲਟ ਕੁਲੈਕਸ਼ਨ-ਕਮ-ਨੋਮੀਨੇਸ਼ਨ ਸੈਂਟਰ ਨੂਰਪੁਰਬੇਦੀ ਤੋਂ ਚੋਣ ਸਟਾਫ਼ ਚੋਣ ਸਮੱਗਰੀ ਦੇ ਕੇ ਰਵਾਨਾ ਕਰਨ ਦਾ ਸਿਲਸਿਲਾ ਸਵੇਰ ਤੋਂ ਲੈ ਕੇ ਬਾਅਦ ਦੁਪਹਿਰ ਤੱਕ ਜਾਰੀ ਰਿਹਾ।
ਇਹ ਵੀ ਪੜ੍ਹੋ- ਕੁੱਲ੍ਹੜ ਪਿੱਜ਼ਾ ਕੱਪਲ ਖ਼ਿਲਾਫ਼ ਨਿਹੰਗਾਂ ਦਾ ਪ੍ਰਦਰਸ਼ਨ ਟਲਿਆ, ਜੋੜੇ ਨੂੰ ਦਿੱਤਾ ਅਲਟੀਮੇਟਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ