ਕੇਅਰਟੇਕਰ ਕੁੜੀ ਵੱਲੋਂ ਕੀਤੀ ਗਈ ਖ਼ੁਦਕੁਸ਼ੀ ਮਾਮਲੇ ’ਚ ਪਰਿਵਾਰਕ ਮੈਂਬਰਾਂ ਦੀ ਉਡੀਕ ਕਰ ਰਹੀ ਪੁਲਸ
Monday, Sep 02, 2024 - 01:43 PM (IST)
ਜਲੰਧਰ (ਵਰੁਣ)-ਕਾਂਗਰਸ ਆਗੂ ਦੀ ਸ਼ਿਵ ਨਗਰ ਵਿਚ ਰਹਿੰਦੀ ਬਜ਼ੁਰਗ ਨਜ਼ਦੀਕੀ ਰਿਸ਼ਤੇਦਾਰ ਦੇ ਘਰ ਵਿਚ ਖ਼ੁਦਕੁਸ਼ੀ ਕਰਨ ਵਾਲੀ ਕੇਅਰਟੇਕਰ 20 ਸਾਲਾ ਕੁੜੀ ਦੇ ਪਰਿਵਾਰਕ ਮੈਂਬਰ ਐਤਵਾਰ ਸ਼ਾਮ ਤੱਕ ਵੀ ਜਲੰਧਰ ਨਹੀਂ ਪਹੁੰਚ ਸਕੇ। ਪਰਿਵਾਰਕ ਮੈਂਬਰਾਂ ਨੇ ਯੂ. ਪੀ. ਦੇ ਲਖਨਊ ਸ਼ਹਿਰ ਤੋਂ ਜਲੰਧਰ ਆਉਣਾ ਹੈ, ਜਿਸ ਤੋਂ ਬਾਅਦ ਪੁਲਸ ਉਨ੍ਹਾਂ ਦੇ ਬਿਆਨਾਂ ’ਤੇ ਕਾਨੂੰਨੀ ਕਾਰਵਾਈ ਕਰੇਗੀ।
ਥਾਣਾ ਨੰ. 7 ਦੀ ਇੰਚਾਰਜ ਅਨੂ ਪਲਿਆਲ ਨੇ ਦੱਸਿਆ ਕਿ ਮ੍ਰਿਤਕ ਨਿਕਿਤਾ ਦੀ ਲਾਸ਼ ਪੋਸਟਮਾਰਟਮ ਕਰਵਾ ਕੇ ਸੋਢਲ ਇਲਾਕੇ ਵਿਚ ਰਹਿੰਦੀ ਉਸ ਦੀ ਭੂਆ ਕ੍ਰਿਸ਼ਨਾ ਵਰਮਾ ਦੇ ਹਵਾਲੇ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਉਹ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੀ ਉਡੀਕ ਕਰ ਰਹੇ ਹਨ, ਜਿਸ ਤੋਂ ਬਾਅਦ ਉਹ ਜੋ ਵੀ ਬਿਆਨ ਦੇਣਗੇ, ਉਸ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਅਮਰੀਕਾ ਤੋਂ ਲਾਸ਼ ਬਣ ਪਰਤਿਆ ਇਕਲੌਤਾ ਪੁੱਤ, ਰੋਂਦੇ ਮਾਪਿਆਂ ਨੇ ਸਿਹਰਾ ਸਜਾ ਦਿੱਤੀ ਅੰਤਿਮ ਵਿਦਾਈ
ਬੀਤੇ ਸ਼ਨੀਵਾਰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਉਸ ਘਰ ਵਿਚ ਕੇਅਰਟੇਕਰ ਦੀ ਨੌਕਰੀ ਕਰਨ ਵਾਲੀ ਲਖਨਊ ਦੀ ਰਹਿਣ ਵਾਲੀ ਨਿਕਿਤਾ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਸੀ। ਉਸ ਦੇ ਨਾਲ ਕੰਮ ਕਰਦੀ ਇਕ ਹੋਰ ਕਰਮਚਾਰੀ ਨੇ ਇਸ ਬਾਰੇ ਨਿਕਿਤਾ ਦੀ ਭੂਆ ਨੂੰ ਸੂਚਿਤ ਕੀਤਾ। ਜਦੋਂ ਉਹ ਮੌਕੇ ’ਤੇ ਪਹੁੰਚੀ ਤਾਂ ਉਸ ਨੂੰ ਕਮਰੇ ’ਚ ਪਏ ਡਸਟਬਿਨ ’ਚੋਂ ਪ੍ਰੈਗਨੈਂਸੀ ਸਟ੍ਰਿਪ ਮਿਲੀ ਸੀ, ਜਿਸ ਦੀ ਰਿਪੋਰਟ ਪਾਜ਼ੇਟਿਵ ਵਿਖਾ ਰਹੀ ਸੀ। ਮ੍ਰਿਤਕਾ ਦੀ ਭੂਆ ਕ੍ਰਿਸ਼ਨਾ ਵਰਮਾ ਨੇ ਇਸ ਨੂੰ ਲੈ ਕੇ ਸ਼ੱਕ ਜਤਾਇਆ ਸੀ ਅਤੇ ਇਕ ਹੋਰ ਮਰਦ ਵਰਕਰ ਦੀ ਭੂਮਿਕਾ ’ਤੇ ਸ਼ੱਕ ਪ੍ਰਗਟ ਕੀਤਾ ਸੀ। ਕ੍ਰਿਸ਼ਨਾ ਵਰਮਾ ਹੀ ਪੰਜ ਸਾਲ ਦੀ ਉਮਰ ਤੋਂ ਨਿਕਿਤਾ ਦਾ ਪਾਲਣ-ਪੋਸ਼ਣ ਕਰ ਰਹੀ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ: 4 ਦੋਸਤਾਂ ਦੀ ਕਾਰ ਫਲਾਈਓਵਰ ਤੋਂ ਹੇਠਾਂ ਡਿੱਗੀ, ਉੱਡੇ ਪਰਖੱਚੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ