ਟਰੱਕ ਚਾਲਕ ਤੋਂ ਗੰਨ ਪੁਆਇੰਟ ’ਤੇ ਸਰੀਏ ਨਾਲ ਭਰਿਆ ਟਰੱਕ ਲੁੱਟਣ ਦੇ ਮਾਮਲੇ ਨੂੰ ਪੁਲਸ ਨੇ ਕੀਤਾ ਟਰੇਸ

Sunday, Oct 01, 2023 - 01:31 PM (IST)

ਜਲੰਧਰ (ਸੁਧੀਰ)–ਪਠਾਨਕੋਟ ਚੌਂਕ ਹਾਈਵੇਅ ਤੋਂ ਲੰਮਾ ਪਿੰਡ ਚੌਂਕ ਵਿਚਕਾਰ ਗੰਨ ਪੁਆਇੰਟ ’ਤੇ ਸਰੀਏ ਨਾਲ ਭਰੇ ਟਰੱਕ ਨੂੰ ਲੁੱਟਣ ਦੇ ਮਾਮਲੇ ਨੂੰ ਕਮਿਸ਼ਨਰੇਟ ਪੁਲਸ ਨੇ ਟਰੇਸ ਕਰਕੇ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਲੁੱਟ ਦਾ ਟਰੱਕ ਅਤੇ ਵਾਰਦਾਤ ਵਿਚ ਵਰਤੀ ਗਈ ਗੱਡੀ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। 

ਡੀ. ਸੀ. ਪੀ. ਇਨਵੈਸਟੀਗੇਸ਼ਨ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਬੀਤੀ 23-24 ਸਤੰਬਰ ਦੀ ਰਾਤ ਨੂੰ ਸੰਜੀਵ ਕੁਮਾਰ ਪੁੱਤਰ ਸਰਵਣ ਰਾਮ ਵਾਸੀ ਪਿੰਡ ਖਾਲ ਡਾਕਖਾਨਾ ਸਰੋਆ ਤਹਿਸੀਲ ਨੈਣਾ ਦੇਵੀ ਜ਼ਿਲਾ ਬਿਲਾਸਪੁਰ ਥਾਣਾ ਕੈਂਟ ਹਿਮਾਚਲ ਪ੍ਰਦੇਸ਼ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਹ ਪ੍ਰਾਈਵੇਟ ਤੌਰ ’ਤੇ ਟਰੱਕ ਚਾਲਕ ਦੀ ਨੌਕਰੀ ਕਰਦਾ ਹੈ ਅਤੇ ਸਵੇਰੇ ਲਗਭਗ 3.30 ਵਜੇ ਟਰੱਕ ਦੇ ਟਾਇਰ ਗਰਮ ਹੋਣ ਕਾਰਨ ਉਹ ਆਪਣੇ ਟਰੱਕ ਨੂੰ ਸਾਈਡ ’ਤੇ ਖੜ੍ਹਾ ਕਰਕੇ ਟਰੱਕ ਵਿਚ ਬੈਠਾ ਸੀ। ਇੰਨੇ ਵਿਚ ਕਾਰ ਸਵਾਰ ਅਤੇ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨ ਉਸ ਦੇ ਟਰੱਕ ਕੋਲ ਆਏ ਅਤੇ ਕੁਝ ਡਰਾਈਵਰ ਸਾਈਡ ਅਤੇ ਕੁਝ ਕਲੀਨਰ ਸਾਈਡ ਤੋਂ ਟਰੱਕ ਵਿਚ ਦਾਖਲ ਹੋ ਗਏ, ਜਿਨ੍ਹਾਂ ਵਿਚੋਂ ਇਕ ਨੇ ਉਸ ’ਤੇ ਪਿਸਤੌਲ ਤਾਣ ਕੇ ਉਸਨੂੰ ਡਰਾ-ਧਮਕਾ ਕੇ ਉਸ ਨਾਲ ਕਥਿਤ ਤੌਰ ’ਤੇ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਉਕਤ ਲੋਕਾਂ ਨੇ ਸਰੀਏ ਨਾਲ ਭਰਿਆ ਟਰੱਕ ਖੋਹ ਕੇ ਉਸ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਟਰੱਕ ਤੋਂ ਧੱਕਾ ਦੇ ਕੇ ਉਸ ਨੂੰ ਬਾਹਰ ਸੁੱਟ ਦਿੱਤਾ ਅਤੇ ਜਾਂਦੇ ਸਮੇਂ ਲੁਟੇਰੇ ਉਸਦਾ ਮੋਬਾਇਲ ਵੀ ਖੋਹ ਕੇ ਲੈ ਗਏ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਕਪੂਰਥਲਾ ਦੇ SSP ਦਾ ਤਬਾਦਲਾ, ਹੁਣ ਇਸ IPS ਅਫ਼ਸਰ ਦੇ ਹੱਥ ਆਈ ਜ਼ਿਲ੍ਹੇ ਦੀ ਕਮਾਨ

ਡੀ. ਸੀ. ਪੀ. ਵਿਰਕ ਨੇ ਦੱਸਿਆ ਕਿ ਇਸ ਤੋਂ ਬਾਅਦ ਪੁਲਸ ਨੇ ਟਰੱਕ ਚਾਲਕ ਦੇ ਬਿਆਨਾਂ ’ਤੇ ਥਾਣਾ ਨੰਬਰ 8 ਵਿਚ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਮਾਮਲੇ ਦੀ ਜਾਂਚ ਸੀ. ਆਈ. ਏ. ਸਟਾਫ਼ ਨੂੰ ਸੌਂਪੀ ਗਈ। ਕਮਿਸ਼ਨਰੇਟ ਪੁਲਸ ਨੇ ਟੈਕਨੀਕਲ ਸੈੱਲ ਦੀ ਮਦਦ ਨਾਲ ਮੁਲਜ਼ਮਾਂ ਬਾਰੇ ਜਾਣਕਾਰੀ ਹਾਸਲ ਕੀਤੀ। ਪੁਲਸ ਪਾਰਟੀ ਨੇ ਫਗਵਾੜਾ-ਜਲੰਧਰ ਹਾਈਵੇ ’ਤੇ ਰਾਮਾ ਮੰਡੀ ਪੁਲ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇੰਨੇ ਵਿਚ ਫਗਵਾੜਾ ਵੱਲੋਂ ਆ ਰਹੇ ਟਰੱਕ ਨੰਬਰ ਐੱਚ ਪੀ 12 ਡੀ 302 ਅਸ਼ੋਕ ਲੇਲੈਂਡ ਨੂੰ ਪੁਲਸ ਪਾਰਟੀ ਨੇ ਦੇਖਿਆ। ਉਨ੍ਹਾਂ ਦੱਸਿਆ ਕਿ ਪੁਲਸ ਪਾਰਟੀ ਨੂੰ ਵੇਖ ਕੇ ਟਰੱਕ ਚਾਲਕ ਨੇ ਟਰੱਕ ਥੋੜ੍ਹਾ ਪਿੱਛੇ ਰੋਕ ਲਿਆ ਅਤੇ ਉਹ ਭੱਜਣ ਲੱਗੇ। ਪੁਲਸ ਨੇ ਪਿੱਛਾ ਕਰ ਕੇ ਮੌਕੇ ਤੋਂ 4 ਮੁਲਜ਼ਮਾਂ ਨੂੰ ਕਾਬੂ ਕਰ ਲਿਆ।

ਉਕਤ ਮੁਲਜ਼ਮਾਂ ਤੋਂ ਉਕਤ ਟਰੱਕ ਅਤੇ ਉਸ ਵਿਚ ਲੱਦੇ ਸਰੀਏ ਬਾਰੇ ਪੁੱਛਗਿੱਛ ਕੀਤੀ ਤਾਂ ਉਹ ਉਸਦੀ ਸਹੀ ਜਾਣਕਾਰੀ ਨਹੀਂ ਦੇ ਸਕੇ, ਜਿਸ ਤੋਂ ਬਾਅਦ ਪੁਲਸ ਜਾਂਚ ਵਿਚ ਪਤਾ ਲੱਗਾ ਕਿ ਉਕਤ ਟਰੱਕ ਅਤੇ ਉਸ ਵਿਚ ਲੱਦਿਆ ਸਰੀਆ ਕੁਝ ਸਮੇਂ ਪਹਿਲਾਂ ਹੀ ਲੰਮਾ ਪਿੰਡ ਚੌਕ ਕੋਲੋਂ ਲੁੱਟਿਆ ਗਿਆ ਸੀ। ਪੁਲਸ ਨੇ ਚਾਰਾਂ ਮੁਲਜ਼ਮਾਂ ਨੂੰ ਟਰੱਕ ਸਮੇਤ ਕਾਬੂ ਕਰ ਲਿਆ। ਫੜੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ 2 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ।

ਇਹ ਵੀ ਪੜ੍ਹੋ: ਜਲੰਧਰ ਦੇ ਇਸ ਥਾਣੇ 'ਚ ਜਾਣ ਤੋਂ ਪਹਿਲਾਂ ਪੜ੍ਹੋ ਅਹਿਮ ਖ਼ਬਰ, ਲਾਗੂ ਹੋਇਆ ਨਵਾਂ ਨਿਯਮ

ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਜਤਿਨ ਕਪੂਰ ਉਰਫ ਜੈਸੀ ਵਾਸੀ ਨਿਊ ਸੰਤੋਖਪੁਰਾ, ਰਣਜੀਤ ਸਿੰਘ ਉਰਫ਼ ਕਾਕਾ ਵਾਸੀ ਉਪਕਾਰ ਨਗਰ ਨੇੜੇ ਲੰਮਾ ਪਿੰਡ, ਰੋਹਿਤ ਕੁਮਾਰ ਉਰਫ ਕਾਕਾ ਵਾਸੀ ਲੁਧਿਆਣਾ, ਹਰਪ੍ਰੀਤ ਸਿੰਘ ਉਰਫ਼ ਲਾਡੀ ਵਾਸੀ ਨਿਊ ਪ੍ਰਿਥਵੀ ਨਗਰ, ਬਿੱਟੂ ਪੁੱਤਰ ਸ਼ਿੰਦਾ ਰਾਮ ਵਾਸੀ ਪਿੰਡ ਜਮਾਲਪੁਰ ਫਗਵਾੜਾ ਜ਼ਿਲ੍ਹਾ ਕਪੂਰਥਲਾ, ਗਿਆਨ ਚੰਦ ਪੁੱਤਰ ਜੀਤ ਰਾਮ ਵਾਸੀ ਪਿੰਡ ਜਮਾਲਪੁਰ ਫਗਵਾੜਾ ਵਜੋਂ ਹੋਈ। ਡੀ. ਸੀ. ਪੀ. ਹਰਵਿੰਦਰ ਸਿੰਘ ਵਿਰਕ ਅਤੇ ਏ. ਸੀ. ਪੀ. ਪਰਮਜੀਤ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਫੜੇ ਗਏ ਮੁਲਜ਼ਮਾਂ ਵਿਚ ਕੁਝ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਕਈ ਮੁਲਜ਼ਮ ਨਸ਼ਾ ਕਰਨ ਦੇ ਆਦੀ ਹਨ। ਪੁੱਛਗਿੱਛ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਵਾਰਦਾਤ ਸਮੇਂ ਫੜੇ ਗਏ ਮੁਲਜ਼ਮਾਂ ਦੇ 2 ਹੋਰ ਸਾਥੀਆਂ ਨੇ ਵੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜਿਨ੍ਹਾਂ ਦੀ ਪੁਲਸ ਵੱਲੋਂ ਭਾਲ ਜਾਰੀ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਪੁਲਸ ਫੜੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ।

ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ ਕੱਪਲ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਪੋਸਟ, ਪਤੀ ਨੇ ਦੱਸੀ ਅਸਲ ਸੱਚਾਈ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 


https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News