ਕਾਠਗੜ੍ਹ ਵਿਖੇ ਪੁਲਸ ਨੇ ਚੈਕਿੰਗ ਦੌਰਾਨ ਕਬਜ਼ੇ ’ਚ ਲਏ 3 ਮਿੱਟੀ ਨਾਲ ਭਰੇ ਟਿੱਪਰ
Friday, Nov 18, 2022 - 02:21 PM (IST)

ਕਾਠਗੜ੍ਹ (ਜ.ਬ.)- ਬੀਤੀ ਰਾਤ ਡੀ. ਐੱਸ. ਪੀ. ਬਲਾਚੌਰ ਵੱਲੋਂ ਵਾਹਨਾਂ ਦੀ ਕੀਤੀ ਜਾ ਰਹੀ ਵਿਸ਼ੇਸ਼ ਚੈਕਿੰਗ ਦੌਰਾਨ ਮਿੱਟੀ ਨਾਲ ਭਰੇ 3 ਟਿੱਪਰਾਂ ਨੂੰ ਕਬਜ਼ੇ ਵਿਚ ਲੈ ਕੇ 207 ਦਾ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਕਾਠਗੜ੍ਹ ਦੇ ਮੁੱਖ ਮੁਨਸ਼ੀ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਰਾਤ ਬਲਾਚੌਰ ਦੇ ਡੀ. ਐੱਸ. ਪੀ. ਸਾਹਿਬ ਵੱਲੋਂ ਹਲਕੇ ਦੇ ਪਿੰਡ ਬੱਛੂਆਂ ਵਿਖੇ ਵਿਸ਼ੇਸ਼ ਤੌਰ ’ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਅਤੇ ਇਸ ਦੌਰਾਨ ਮਿੱਟੀ ਨਾਲ ਭਰੇ ਆ ਰਹੇ 3 ਟਿੱਪਰਾਂ, ਜਿਨ੍ਹਾਂ ਨੂੰ ਉਨ੍ਹਾਂ ਨੇ ਰੋਕ ਕੇ ਚਾਲਕਾਂ ਕੋਲੋਂ ਕਾਗਜ਼ਾਂ ਦੀ ਮੰਗ ਕੀਤੀ ਪਰ ਚਾਲਕ ਕਾਗਜ਼ ਨਾ ਵਿਖਾ ਸਕੇ, ਜਿਸ ਤੋਂ ਬਾਅਦ ਉਨ੍ਹਾਂ ਟਿੱਪਰਾਂ ਨੂੰ ਕਬਜ਼ੇ ਵਿਚ ਲੈ ਕੇ 207 ਦਾ ਮਾਮਲਾ ਦਰਜ ਕਰ ਲਿਆ।
ਇਹ ਵੀ ਪੜ੍ਹੋ : ਬਿਹਾਰ ’ਚ ਪਈ ਰੰਜਿਸ਼ ਦਾ ਜਲੰਧਰ ਆ ਕੇ ਲਿਆ ਬਦਲਾ, 6 ਮਹੀਨਿਆਂ ਤੋਂ ਕਾਤਲ ਬਣਾ ਰਿਹਾ ਸੀ ਇਹ ਯੋਜਨਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।