2 ਥਾਣਿਆਂ ਦੀ ਪੁਲਸ ਨੇ ਚੋਰੀ ਤੇ ਲੁੱਟ-ਖੋਹ ਦੇ 5 ਦੋਸ਼ੀ ਕੀਤੇ ਗ੍ਰਿਫ਼ਤਾਰ

Sunday, Dec 31, 2023 - 02:26 PM (IST)

ਜਲੰਧਰ (ਮਹੇਸ਼)- ਥਾਣਾ ਡਿਵੀਜ਼ਨ ਨੰ. 1 ਅਤੇ ਥਾਣਾ ਰਾਮਾ ਮੰਡੀ (ਸੂਰਿਆ ਐਨਕਲੇਵ) ਦੀ ਪੁਲਸ ਨੇ ਇੰਸ. ਸੁਖਬੀਰ ਸਿੰਘ ਅਤੇ ਐੱਸ. ਐੱਚ. ਓ. ਰਵਿੰਦਰ ਕੁਮਾਰ ਦੀ ਅਗਵਾਈ ’ਚ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੇ ਕਬਜ਼ੇ ’ਚੋਂ ਬਿਨਾਂ ਨੰਬਰੀ ਮੋਟਰਸਾਈਕਲ ਸਣੇ 3 ਮੋਟਰਸਾਈਕਲ, 1 ਐਕਟਿਵਾ ਅਤੇ 1 ਮੋਬਾਇਲ ਬਰਾਮਦ ਕੀਤਾ ਗਿਆ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੁਆਇੰਟ ਪੁਲਸ ਕਮਿਸ਼ਨਰ ਜਲੰਧਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਥਾਣਾ ਸਦਰ-1 ਦੇ ਐੱਸ. ਐੱਚ. ਓ. ਸੁਖਬੀਰ ਸਿੰਘ ਦੀ ਅਗਵਾਈ ਹੇਠ ਗੁਲਾਬ ਦੇਵੀ ਰੋਡ ਹਸਪਤਾਲ ਨੇੜਿਓਂ ਬਿਨਾਂ ਨੰਬਰੀ ਸਪਲੈਂਡਰ ਮੋਟਰ ਸਾਈਕਲ ਸਮੇਤ ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਆਕਾਸ਼ ਸ਼ਰਮਾ ਪੁੱਤਰ ਰਾਜ ਕੁਮਾਰ ਸ਼ਰਮਾ ਵਜੋਂ ਹੋਈ ਹੈ। ਉਸ ਦਾ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਨੇ ਇਹ ਮੋਟਰਸਾਈਕਲ ਕਿੱਥੋਂ ਚੋਰੀ ਕੀਤਾ ਸੀ। ਉਸ ਖ਼ਿਲਾਫ਼ ਥਾਣਾ ਸਦਰ-1 ’ਚ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਯਾਦਾਂ ’ਚ ਸਾਲ 2023: 'ਬਾਬਾ ਬੋਹੜ' ਦੇ ਦਿਹਾਂਤ ਸਣੇ ਪੰਜਾਬ ਦੀ ਸਿਆਸਤ ’ਚ ਹੋਈਆਂ ਇਹ ਵੱਡੀਆਂ ਘਟਨਾਵਾਂ

ਇਸੇ ਤਰ੍ਹਾਂ ਥਾਣਾ ਰਾਮਾ ਮੰਡੀ ਦੇ ਐੱਸ. ਐੱਚ. ਓ. ਰਵਿੰਦਰ ਕੁਮਾਰ ਦੀ ਅਗਵਾਈ ਹੇਠ ਏ. ਐੱਸ. ਆਈ. ਸੁੱਚਾ ਸਿੰਘ ਨੇ ਮੋਟਰਸਾਈਕਲ ਨੰ. ਪੀ. ਬੀ. 08 ਈ.ਵਾਈ. 0835 ਮਰਾਕਾ ਸਪਲੈਂਡਰ ’ਤੇ ਜਾ ਰਹੇ ਵਿਅਕਤੀ ਨੂੰ ਲੰਮਾ ਪਿੰਡ ਚੌਂਕ ਨੇੜੇ ਕਿਸੇ ਕੋਲੋਂ ਖੋਹੇ ਮੋਬਾਇਲ ਸਣੇ ਕਾਬੂ ਕੀਤਾ ਹੈ, ਜਿਸ ਨੂੰ ਲੋਕਾਂ ਨੇ ਕਾਬੂ ਕਰਕੇ ਪੁਲਸ ਹਵਾਲੇ ਕਰ ਦਿੱਤਾ। ਉਸ ਦੀ ਪਛਾਣ ਪ੍ਰਿੰਸ ਸਿੰਘ ਪੁੱਤਰ ਅਵਤਾਰ ਸਿੰਘ ਵਜੋਂ ਹੋਈ ਹੈ। ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਸ ਖ਼ਿਲਾਫ਼ ਪਹਿਲਾਂ ਵੀ ਰਾਮਾ ਮੰਡੀ ਥਾਣੇ ’ਚ ਚੋਰੀ ਤੇ ਲੁੱਟ-ਖੋਹ ਦੇ 2 ਕੇਸ ਦਰਜ ਹਨ, ਜਿਨ੍ਹਾਂ ’ਚ ਉਹ ਜੇਲ ਵੀ ਜਾ ਚੁੱਕਾ ਹੈ।

ਦਕੋਹਾ ਪੁਲਸ ਚੌਂਕੀ ਇੰਚਾਰਜ ਮਦਨ ਸਿੰਘ ਦੀ ਅਗਵਾਈ ਹੇਠ ਏ. ਐੱਸ. ਆਈ. ਮਨਜੀਤ ਸਿੰਘ ਵੱਲੋਂ ਵਾਹਨ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਇਸ ਗਰੋਹ ਦੇ 3 ਮੈਂਬਰਾਂ ਸੰਨੀ ਉਰਫ਼ ਚਿੱਟਾ ਪੁੱਤਰ ਰਾਮ ਲਾਲ ਵਾਸੀ ਪਿੰਡ ਧੰਨੋਵਾਲੀ, ਸ਼ਕਤੀ ਸ਼ਰਮਾ ਪੁੱਤਰ ਭਰਤ ਕੁਮਾਰ ਵਾਸੀ ਟੈਂਪਲ ਸਟ੍ਰੀਟ ਦਕੋਹਾ ਤੇ ਦੀਪਕ ਸ਼ਰਮਾ ਪੁੱਤਰ ਵਿੱਦਿਆ ਭੂਸ਼ਨ, ਵਾਸੀ ਟੈਂਪਲ ਸਟ੍ਰੀਟ, ਦਕੋਹਾ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਰਾਮਾ ਮੰਡੀ ’ਚ ਤਿੰਨਾਂ ਖ਼ਿਲਾਫ਼ ਮਾਮਲੇ ਦਰਜ ਕੀਤਾ ਗਏ ਹਨ। ਮੁਲਜ਼ਮਾਂ ਦੇ ਕਬਜ਼ੇ ’ਚੋਂ ਇਕ ਮੋਟਰਸਾਈਕਲ ਅਤੇ ਇਕ ਐਕਟਿਵਾ ਬਰਾਮਦ ਹੋਈ ਹੈ। ਇਸ ਤੋਂ ਪਹਿਲਾਂ ਵੀ ਸੰਨੀ ਉਰਫ਼ ਚਿੱਟਾ ਤੇ ਦੀਪਕ ਸ਼ਰਮਾ ਖ਼ਿਲਾਫ਼ 2-2 ਅਤੇ ਸ਼ਕਤੀ ਸ਼ਰਮਾ ਖ਼ਿਲਾਫ਼ 3 ਕੇਸ ਦਰਜ ਹਨ।

ਇਹ ਵੀ ਪੜ੍ਹੋ : ਸੀਤ ਲਹਿਰ ਦਾ ਜ਼ੋਰ, ਧੁੰਦ ਤੇ ਕੰਬਣੀ ਨਾਲ ਹੋਵੇਗਾ ‘ਨਵੇਂ ਸਾਲ ਦਾ ਸਵਾਗਤ’, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News