ਪੁਲਸ ਨੇ ਦੋ ਨੌਜਵਾਨਾਂ ਨੂੰ ਹੈਰੋਇਨ ਦਾ ਸੇਵਨ ਕਰਦੇ ਕੀਤਾ ਗ੍ਰਿਫ਼ਤਾਰ

Saturday, Jan 03, 2026 - 06:50 PM (IST)

ਪੁਲਸ ਨੇ ਦੋ ਨੌਜਵਾਨਾਂ ਨੂੰ ਹੈਰੋਇਨ ਦਾ ਸੇਵਨ ਕਰਦੇ ਕੀਤਾ ਗ੍ਰਿਫ਼ਤਾਰ

ਰਾਹੋਂ (ਪ੍ਰਭਾਕਰ)-ਨਵਾਂਸ਼ਹਿਰ ਦੇ ਐੱਸ. ਐੱਸ. ਪੀ. ਤੁਸ਼ਾਰ ਗੁਪਤਾ ਵੱਲੋਂ ਨਸ਼ਾ ਵਿਰੋਧੀ ਚਲਾਈ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਬੀਤੀ ਰਾਤ ਹੈਰੋਇਨ ਦਾ ਸੇਵਨ ਕਰਦੇ ਦੋ ਨੌਜਵਾਨਾ ਨੂੰ ਰੰਗੇ ਹੱਥੀਂ ਕਾਬੂ ਕੀਤਾ। ਥਾਣਾ ਰਾਹੋਂ ਦੇ ਐੱਸ. ਐੱਚ. ਓ. ਚੌਧਰੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਪੁਲਸ ਪਾਰਟੀ ਜਦੋਂ ਗਸ਼ਤ ਕਰਦੀ ਹੋਈ ਬੱਸ ਸਟੈਂਡ ਤੋਂ ਫਿਲੌਰ ਚੌਕ ਰਾਹੋਂ ਤੋਂ ਹੁੰਦੀ ਹੋਈ ਰੇਲਵੇ ਸਟੇਸ਼ਨ ਪੁੱਜੀ ਤਾਂ ਉੱਥੇ ਦੋ ਨੌਜਵਾਨ ਸ਼ੱਕੀ ਹਾਲਤ ਵਿਚ ਵਿਖਾਈ ਦਿੱਤੇ।

ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ! ਵਿਅਕਤੀ ਦਾ ਬੇਰਹਿਮੀ ਨਾਲ ਕਤਲ, ਨਹਿਰ 'ਚੋਂ ਮਿਲੀ ਲਾਸ਼

ਉਨ੍ਹਾਂ ਨੂੰ ਫੜਨ ਉਪਰੰਤ ਉਨ੍ਹਾਂ ਕੋਲੋਂ ਸਿਲਵਰ ਪੇਪਰ, ਲਾਈਟਰ, ਮਰੋੜਿਆ ਹੋਇਆ 10 ਰੁਪਏ ਦਾ ਨੋਟ, ਖਾਲੀ ਪਾਣੀ ਦੀ ਬੋਤਲ ਆਦਿ ਬਰਾਮਦ ਕੀਤੀ। ਪੁਲਸ ਪਾਰਟੀ ਵੱਲੋਂ ਉਸ ਨੂੰ ਮੌਕੇ ’ਤੇ ਕਾਬੂ ਕਰਕੇ ਅਗਲੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਪਹਿਲੇ ਵਿਅਕਤੀ ਦੀ ਪਛਾਣ ਗੁਰਦੇਵ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਭਾਰਟਾ ਖੁਰਦ ਅਤੇ ਦੂਜੇ ਵਿਅਕਤੀ ਦੀ ਪਛਾਣ ਜਗਦੀਪ ਸਿੰਘ ਪੁੱਤਰ ਅਮਰ ਸਿੰਘ ਨੇੜੇ ਰੇਲਵੇ ਸਟੇਸ਼ਨ ਰਾਹੋਂ ਵਜੋਂ ਹੋਈ। ਉਨ੍ਹਾਂ ਦੱਸਿਆ ਇਨ੍ਹਾਂ ਵਿਅਕਤੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਹੋਰ ਪੁੱਛ-ਗਿੱਛ ਲਈ ਰਿਮਾਂਡ ਹਾਸਿਲ ਕੀਤਾ ਜਾਵੇਗਾ। ਇਸ ਮੌਕੇ ਏ. ਐੱਸ. ਆਈ. ਸੁਰਿੰਦਰ ਪਾਲ ਅਤੇ ਹੋਰ ਪੁਲਸ ਮੁਲਾਜ਼ਮ ਮੌਜੂਦ ਸਨ।

ਇਹ ਵੀ ਪੜ੍ਹੋ: ਪੰਜਾਬੀਓ ਕਰ ਲਿਓ ਤਿਆਰੀ! ਭਲਕੇ ਪੰਜਾਬ 'ਚ ਲੱਗੇਗਾ ਲੰਬਾ Power Cut, ਇਹ ਇਲਾਕੇ ਹੋਣਗੇ ਪ੍ਰਭਾਵਿਤ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News