ਪੁਲਸ ਵੱਲੋਂ 17 ਕਿਲੋ ਭੁੱਕੀ ਚੁਰਾ ਪੋਸਤ ਸਮੇਤ ਕੰਟੇਨਰ ਚਾਲਕ ਗ੍ਰਿਫ਼ਤਾਰ

03/24/2022 1:18:23 PM

ਸ੍ਰੀ ਕੀਰਤਪੁਰ ਸਾਹਿਬ (ਬਾਲੀ)-ਥਾਣਾ ਸ੍ਰੀ ਕੀਰਤਪੁਰ ਸਾਹਿਬ ਅਧੀਨ ਆਉਂਦੀ ਪੁਲਸ ਚੌਂਕੀ ਭਰਤਗੜ੍ਹ ਦੀ ਪੁਲਸ ਵੱਲੋਂ ਸਪੈਸ਼ਲ ਨਾਕਾਬੰਦੀ ਦੌਰਾਨ ਵਾਹਨਾਂ ਦੀ ਚੈਕਿੰਗ ਕਰਦੇ ਹੋਏ ਇਕ ਕੰਟੇਨਰ ਚਾਲਕ ਨੂੰ ਗ੍ਰਿਫ਼ਤਾਰ ਕਰਕੇ ਉਸ ਤੋਂ 17 ਕਿਲੋ ਚੂਰਾ ਪੋਸਤ ਬਰਾਮਦ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸ. ਐੱਚ. ਓ. ਇੰਸਪੈਕਟਰ ਸੁਮਿਤ ਮੌਰ ਨੇ ਦੱਸਿਆ ਕਿ ਏ. ਐੱਸ. ਆਈ. ਸੁਰਜੀਤ ਸਿੰਘ ਪੁਲਸ ਪਾਰਟੀ ਜਿਸ ਵਿਚ ਕਾਂਸਟੇਬਲ ਰਵਿੰਦਰ ਸਿੰਘ, ਹੋਮ ਗਾਰਡ ਜਵਾਨ ਨਿਰਮਲ ਸਿੰਘ, ਉਜਾਗਰ ਸਿੰਘ ਸ਼ਾਮਲ ਸਨ, ਵੱਲੋਂ ਸਪੈਸ਼ਲ ਨਾਕਾਬੰਦੀ ਤਹਿਤ ਮੇਹਰ ਦਿਲਬਾਗ ਢਾਬਾ ਜੀ. ਟੀ. ਰੋਡ ਹੱਦਬਸਤ ਪਿੰਡ ਬੜਾ ਪਿੰਡ ਲਾਗੇ ਨਾਕਾ ਲਗਾ ਕੇ ਭਰਤਗੜ੍ਹ ਦੀ ਸਾਈਡ ਤੋਂ ਆਉਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ ਵਕਤ ਕਰੀਬ ਸਵੇਰੇ 11 ਵਜੇ ਦਾ ਹੋਵੇਗਾ ਤਾਂ ਭਰਤਗੜ੍ਹ੍ ਦੀ ਸਾਈਡ ਤੋਂ ਇਕ ਕੰਨਟੇਨਰ ਜਿਸ ਨੂੰ ਰੋਕ ਕੇ ਪੁਲਸ ਪਾਰਟੀ ਵੱਲੋਂ ਇਸ ਨੂੰ ਚੈੱਕ ਕੀਤਾ ਗਿਆ ਤਾਂ ਇਸ ਦੇ ਕੈਬਿਨ ਵਿਚ ਕੰਡਕਟਰ ਸਾਇਡ ਪੈਰ ਰੱਖਣ ਵਾਲੀ ਥਾਂ ’ਤੇ ਇਕ ਪਲਾਸਟਿਕ ਦਾ ਥੈਲਾ ਪਿਆ ਸੀ, ਜਿਸ ਦਾ ਮੂੰਹ ਖੁੱਲ੍ਹਾ ਹੋਇਆ ਸੀ, ਜਿਸ ’ਚ ਭੁੱਕੀ ਚੂਰਾ ਪੋਸਤ ਸੀ। ਪੁਲਸ ਪਾਰਟੀ ਨੇ ਜਦੋਂ ਡਰਾਈਵਰ ਦੀ ਸੀਟ ’ਤੇ ਬੈਠੇ ਚਾਲਕ ਦਾ ਨਾਮ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਕੁਲਵਿੰਦਰ ਗਿੱਲ ਪੁੱਤਰ ਤੇਲੂ ਰਾਮ ਵਾਸੀ ਪਿੰਡ ਚੜ੍ਹਤਗੜ੍ਹ ਥਾਣਾ ਊਨਾ (ਹਿ.ਪ੍ਰ) ਦੱਸਿਆ।

ਇਹ ਵੀ ਪੜ੍ਹੋ: ਸੰਦੀਪ ਨੰਗਲ ਅੰਬੀਆਂ ਦੇ ਨਾਂ ’ਤੇ ਪਿੰਡ ’ਚ ਸੰਤੋਖ ਚੌਧਰੀ ਵੱਲੋਂ ਖੇਡ ਸਟੇਡੀਅਮ ਬਣਾਉਣ ਦਾ ਐਲਾਨ

ਜਦੋਂ ਕੁਲਵਿੰਦਰ ਗਿੱਲ ਤੋਂ ਉਸ ਦੀ ਗੱਡੀ ’ਚੋਂ ਬਰਾਮਦ ਹੋਏ ਚੁਰਾ ਪੋਸਤ ਰੱਖਣ ਬਾਰੇ ਲਾਇਸੈਂਸ ਜਾਂ ਪਰਮਿਟ ਹੋਣ ਬਾਰੇ ਪੁੱਛਿਆ ਤਾਂ ਉਹ ਇਨ੍ਹਾਂ ’ਚੋਂ ਕੁਝ ਵੀ ਨਹੀਂ ਦਿਖਾ ਸਕਿਆ। ਜਿਸ ਤੋਂ ਬਾਅਦ ਕੁਲਵਿੰਦਰ ਗਿੱਲ ਦੇ ਖ਼ਿਲਾਫ਼ ਥਾਣਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਮਾਮਲਾ ਦਰਜ ਕਰਕੇ ਇਹ ਕੇਸ ਜਾਂਚ ਅਧਿਕਾਰੀ ਏ. ਐੱਸ. ਆਈ. ਬਲਵੀਰ ਚੰਦ ਨੂੰ ਸੰਭਾਲ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਨਸ਼ੇ ਨੇ ਉਜਾੜਿਆ ਇਕ ਹੋਰ ਹੱਸਦਾ-ਵੱਸਦਾ ਪਰਿਵਾਰ, ਹਸਪਤਾਲ ਦੇ ਬਾਥਰੂਮ 'ਚੋਂ ਮਿਲੀ ਨੌਜਵਾਨ ਦੀ ਲਾਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News