ਪੁਲਸ ਨੇ 3 ਲੁਟੇਰੇ ਕੀਤੇ ਗ੍ਰਿਫ਼ਤਾਰ, ਇਕ ਲੁਟੇਰੇ ’ਤੇ ਥਾਣਾ-2 ’ਚ ਵੀ ਹੈ ਮਾਮਲਾ ਦਰਜ

Sunday, Dec 11, 2022 - 03:46 PM (IST)

ਪੁਲਸ ਨੇ 3 ਲੁਟੇਰੇ ਕੀਤੇ ਗ੍ਰਿਫ਼ਤਾਰ, ਇਕ ਲੁਟੇਰੇ ’ਤੇ ਥਾਣਾ-2 ’ਚ ਵੀ ਹੈ ਮਾਮਲਾ ਦਰਜ

ਜਲੰਧਰ (ਸੁਰਿੰਦਰ)–ਫੋਕਲ ਪੁਆਇੰਟ ਰੋਡ ਅਤੇ ਨਾਲ ਲੱਗਦੇ ਇਲਾਕਿਆਂ ’ਚ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 3 ਲੁਟੇਰਿਆਂ ਨੂੰ ਥਾਣਾ ਨੰਬਰ 8 ਅਤੇ ਫੋਕਲ ਪੁਆਇੰਟ ਦੀ ਪੁਲਸ ਨੇ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਨਵਦੀਪ ਸਿੰਘ ਨੇ ਦੱਸਿਆ ਕਿ 9 ਦਸੰਬਰ ਨੂੰ ਏ. ਐੱਸ. ਆਈ. ਬਲਵਿੰਦਰ ਸਿੰਘ ਕੋਲ ਅੰਕਿਤ ਜੈਨ ਨਿਵਾਸੀ ਜੈਨ ਕਾਲੋਨੀ ਸੂਰਾਨੁੱਸੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਫੋਕਲ ਪੁਆਇੰਟ ਚੌਂਕ ਨੇੜੇ 2 ਲੁਟੇਰਿਆਂ ਨੇ ਮੋਟਰਸਾਈਕਲ ’ਤੇ ਆ ਕੇ ਉਸ ਦਾ ਮੋਬਾਇਲ ਲੁੱਟ ਲਿਆ, ਜਿਸ ਦੇ ਆਧਾਰ ’ਤੇ ਲੁਟੇਰਿਆਂ ਦੇ ਧਾਰਾ 379-ਬੀ ਤਹਿਤ ਮਾਮਲਾ ਦਰਜ ਕਰ ਲਿਆ

ਸਬ-ਇੰਸ. ਨਰਿੰਦਰ ਮੋਹਨ ਨੇ ਦੱਸਿਆ ਕਿ ਜਿਉਂ ਹੀ ਸ਼ਿਕਾਇਤ ਆਈ ਤਾਂ ਤੁਰੰਤ ਮਾਮਲੇ ਨੂੰ ਟਰੇਸ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਲੁਟੇਰਿਆਂ ਵਿਚੋਂ ਇਕ ਜਸਪ੍ਰੀਤ ਸਿੰਘ ਪੁੱਤਰ ਗੁਰਮੁੱਖ ਸਿੰਘ ਨਿਵਾਸੀ ਸ਼ੇਰਪੁਰ ਸ਼ੇਖੇ, ਦੂਜਾ ਸੂਰਜ ਪੁੱਤਰ ਗੋਕੁਲ ਪੁਰੀ ਨਿਵਾਸੀ ਅਲਮੋੜਾ (ਉੱਤਰਾਖੰਡ) ਹਾਲ ਨਿਵਾਸੀ ਗੁਰਦੁਆਰਾ ਬਾਬਾ ਦੀਪ ਸਿੰਘ ਨਗਰ ਅਤੇ ਤੀਜਾ ਅਜੇ ਉਰਫ ਢੱਕਣ ਪੁੱਤਰ ਗੰਗਾ ਰਾਮ ਨਿਵਾਸੀ ਗੁੱਜਾਪੀਰ ਸ਼ਾਮਲ ਹਨ।

ਇਹ ਵੀ ਪੜ੍ਹੋ :  ਔਰਤਾਂ ਨੂੰ 1 ਹਜ਼ਾਰ ਰੁਪਏ ਮਹੀਨਾ ਦੀ ਗਾਰੰਟੀ 'ਤੇ CM ਭਗਵੰਤ ਮਾਨ ਦਾ ਵੱਡਾ ਬਿਆਨ

ਉਨ੍ਹਾਂ ਦੱਸਿਆ ਕਿ ਤਿੰਨਾਂ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਅਜੇ ਉਰਫ਼ ਢੱਕਣ ਖ਼ਿਲਾਫ਼ ਥਾਣਾ ਨੰਬਰ 2 ਵਿਚ 2021 ਵਿਚ 379-ਬੀ ਦਾ ਮਾਮਲਾ ਦਰਜ ਕੀਤਾ ਗਿਆ ਪਰ ਉਸ ਵਿਚ ਗ੍ਰਿਫ਼ਤਾਰੀ ਹੋਣੀ ਬਾਕੀ ਹੈ। ਦੋਸ਼ੀਆਂ ਦਾ ਰਿਮਾਂਡ ਹਾਸਲ ਕਰ ਕੇ ਪੁੱਛਗਿੱਛ ਕੀਤੀ ਜਾਵੇਗੀ ਅਤੇ ਪਤਾ ਲਾਇਆ ਜਾਵੇਗਾ ਕਿ ਕਿਹੜੇ-ਕਿਹੜੇ ਇਲਾਕਿਆਂ ਵਿਚ ਉਨ੍ਹਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।

ਇਹ ਵੀ ਪੜ੍ਹੋ : ਤਰਨਤਾਰਨ ਦੇ ਪੁਲਸ ਥਾਣੇ 'ਤੇ ਹੋਏ ਰਾਕੇਟ ਲਾਂਚਰ ਹਮਲੇ ਨੂੰ ਲੈ ਕੇ ਭਗਵੰਤ ਮਾਨ ਦਾ ਵੱਡਾ ਬਿਆਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News