ਦੇਰ ਰਾਤ ਗਦਾਈਪੁਰ ’ਚ ਪਲਾਈਵੁੱਡ ਦੀ ਫੈਕਟਰੀ ’ਚ ਭਿਆਨਕ ਅੱਗ, ਸਭ ਸੜ ਕੇ ਸੁਆਹ

06/17/2022 5:49:26 PM

ਜਲੰਧਰ (ਜ. ਬ.)–ਗਦਾਈਪੁਰ ਵਿਚ ਦੇਰ ਰਾਤ ਡੇਢ ਵਜੇ ਪਲਾਈਵੁੱਡ ਦੀ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ। ਵੇਖਦੇ ਹੀ ਵੇਖਦੇ ਅੱਗ ਦੀਆਂ ਲਾਟਾਂ ਉੱਠਣ ਲੱਗੀਆਂ। ਲੋਕਾਂ ਨੇ ਖ਼ੁਦ ਅੱਗ ਬੁਝਾਉਣ ਦੇ ਯਤਨ ਕੀਤੇ, ਜਿਸ ਕਰਕੇ ਇਕ ਘੰਟਾ ਫਾਇਰ ਬ੍ਰਿਗੇਡ ਨੂੰ ਸੂਚਨਾ ਤੱਕ ਨਹੀਂ ਦਿੱਤੀ ਜਾ ਸਕੀ। ਅੱਗ ਬੇਕਾਬੂ ਹੋਣ ’ਤੇ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪੁੱਜੀਆਂ ਅਤੇ ਅੱਗ ਬੁਝਾਉਣ ਵਿਚ ਜੁਟ ਗਈਆਂ। ਬੁੱਧਵਾਰ ਦੇਰ ਰਾਤ ਲੱਗੀ ਅੱਗ ਨੂੰ ਕਾਫੀ ਮੁਸ਼ੱਕਤ ਤੋਂ ਬਾਅਦ ਵੀਰਵਾਰ ਸਵੇਰੇ ਪੌਣੇ 9 ਵਜੇ ਤੋਂ ਬਾਅਦ ਬੁਝਾਇਆ ਜਾ ਸਕਿਆ। ਉਦੋਂ ਤੱਕ ਸਾਰੀ ਫੈਕਟਰੀ ਸੜ ਕੇ ਸੁਆਹ ਹੋ ਚੁੱਕੀ ਸੀ। ਫੈਕਟਰੀ ਦਾ ਕਾਫ਼ੀ ਹਿੱਸਾ ਸੜ ਗਿਆ ਸੀ।

ਇਹ ਵੀ ਪੜ੍ਹੋ: ਮੂਸੇਵਾਲਾ ਕਤਲ ਕਾਂਡ ’ਤੇ ਬੋਲੇ 'ਆਪ' ਉਮੀਦਵਾਰ ਗੁਰਮੇਲ ਸਿੰਘ, ਜਲਦ ਹੋਣਗੇ ਵੱਡੇ ਖ਼ੁਲਾਸੇ

PunjabKesari
ਜਾਣਕਾਰੀ ਅਨੁਸਾਰ ਬੁੱਧਵਾਰ ਦੇਰ ਰਾਤ ਢਾਈ ਵਜੇ ਦੇ ਨੇੜੇ ਫਾਇਰ ਬ੍ਰਿਗੇਡ ਵਿਭਾਗ ਨੂੰ ਫੋਨ ਆਇਆ ਕਿ ਗਦਾਈਪੁਰ ਵਿਚ ਪਲਾਈਵੁੱਡ ਦੀ ਫੈਕਟਰੀ ਵਿਚ ਅੱਗ ਲੱਗ ਗਈ ਹੈ। ਕੁਝ ਹੀ ਸਮੇਂ ਵਿਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ। ਦੇਖਿਆ ਤਾਂ ਅੱਗ ਨੇ ਭਿਆਨਕ ਰੂਪ ਧਾਰ ਲਿਆ ਸੀ। ਬੈਕਅਪ ਲਈ ਫਾਇਰ ਬ੍ਰਿਗੇਡ ਦੀਆਂ ਹੋਰ ਗੱਡੀਆਂ ਵੀ ਬੁਲਾ ਲਈਆਂ ਗਈਆਂ। ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਕਾਫੀ ਮੁਸ਼ੱਕਤ ਕਰਦਿਆਂ ਅੱਗ ’ਤੇ ਕਾਬੂ ਪਾਉਣ ਦੇ ਯਤਨ ਕੀਤੇ ਪਰ ਪਲਾਈ ਦਾ ਕਾਫੀ ਮਾਲ ਹੋਣ ਕਾਰਨ ਅੱਗ ਲਗਾਤਾਰ ਭਿਆਨਕ ਰੂਪ ਧਾਰ ਰਹੀ ਸੀ।

PunjabKesari
1-1 ਕਰਕੇ ਫਾਇਰ ਬ੍ਰਿਗੇਡ ਦੀਆਂ 45 ਦੇ ਲਗਭਗ ਗੱਡੀਆਂ ਨਾਲ ਪਾਣੀ ਦੀਆਂ ਬੌਛਾਰਾਂ ਮਾਰੀਆਂ ਗਈਆਂ। ਸਵੇਰੇ ਲਗਭਗ ਪੌਣੇ 9 ਵਜੇ ਅੱਗ ’ਤੇ ਕਾਬੂ ਪਾਇਆ ਜਾ ਸਕਿਆ ਪਰ ਉਦੋਂ ਤੱਕ ਸਭ ਕੁਝ ਸੁਆਹ ਹੋ ਚੁੱਕਾ ਸੀ। ਸਾਰਾ ਮਾਲ ਸੜ ਚੁੱਕਾ ਸੀ, ਜਦੋਂ ਕਿ ਇਮਾਰਤ ਵੀ ਨੁਕਸਾਨੀ ਜਾ ਚੁੱਕੀ ਸੀ। ਫਾਇਰ ਬ੍ਰਿਗੇਡ ਵਿਭਾਗ ਦੀ ਮੰਨੀਏ ਤਾਂ ਫੈਕਟਰੀ ਦੇ ਕੁਝ ਲੋਕਾਂ ਨੇ ਆਲੇ-ਦੁਆਲੇ ਦੇ ਲੋਕਾਂ ਦੀ ਮਦਦ ਨਾਲ ਖੁਦ ਵੀ ਅੱਗ ’ਤੇ ਕਾਬੂ ਪਾਉਣ ਦੇ ਯਤਨ ਕੀਤੇ ਪਰ ਅੱਗ ਕਾਬੂ ਵਿਚ ਨਹੀਂ ਆ ਸਕੀ।

ਇਹ ਵੀ ਪੜ੍ਹੋ:  ਲੋਕਾਂ ਦੀਆਂ ਅਸ਼ਲੀਲ ਵੀਡੀਓਜ਼ ਬਣਾ ਕੇ ਗਿਰੋਹ ਕਰਦਾ ਸੀ ਬਲੈਕਮੇਲ, ਫਗਵਾੜਾ ਪੁਲਸ ਨੇ ਕੀਤਾ ਪਰਦਾਫਾਸ਼
ਅੱਗ ਲੱਗਣ ਦੇ ਕਾਰਨ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ। ਫੈਕਟਰੀ ਵਿਚ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫੈਕਟਰੀ ਦੇ ਮਾਲਕ ਵੀ ਮੌਕੇ ’ਤੇ ਪਹੁੰਚ ਗਏ ਸਨ। ਆਪਣੀਆਂ ਅੱਖਾਂ ਨਾਲ ਫੈਕਟਰੀ ਨੂੰ ਸੁਆਹ ਹੁੰਦਾ ਦੇਖ ਕੇ ਮਾਲਕ ਵੱਲੋਂ ਕੁਝ ਵੀ ਜਾਣਕਾਰੀ ਨਹੀਂ ਦਿੱਤੀ ਜਾ ਸਕੀ।

ਇਹ ਵੀ ਪੜ੍ਹੋ: ਪੰਜਾਬ ਵਿਚ ਗੈਂਗਸਟਰ ਅਕਾਲੀ ਦਲ ਤੇ ਕਾਂਗਰਸ ਦੀ ਦੇਣ : ਦੇਵ ਮਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News