ਕੂੜੇ ਦੀ ਮੈਨੇਜਮੈਂਟ ਲਈ ਗੜ੍ਹਾ ’ਚ ਦੋ ਡਰੰਮ ਕੰਪੋਸਟਿੰਗ ਪਲਾਂਟ ਲਾਉਣ ਦੀ ਯੋਜਨਾ

02/27/2023 12:39:28 PM

ਜਲੰਧਰ (ਖੁਰਾਣਾ)-ਸਵੱਛ ਭਾਰਤ ਮਿਸ਼ਨ, ਸਮਾਰਟ ਸਿਟੀ ਅਤੇ ਅਮਰੂਤ ਵਰਗੀਆਂ ਕਈ ਕੇਂਦਰੀ ਸਕੀਮਾਂ ਤੋਂ ਕਰੋੜਾਂ ਰੁਪਏ ਲੈਣ ਦੇ ਬਾਵਜੂਦ ਜਲੰਧਰ ਨਗਰ ਨਿਗਮ ਅਜੇ ਤੱਕ ਸ਼ਹਿਰ ਦੇ ਕੂੜੇ ਦੀ ਸਮੱਸਿਆ ਨੂੰ ਹੱਲ ਨਹੀਂ ਕਰ ਸਕਿਆ ਅਤੇ ਇਹ ਸਮੱਸਿਆ ਦਿਨੋ-ਦਿਨ ਲਗਾਤਾਰ ਵਿਗੜਦੀ ਚਲੀ ਜਾ ਰਹੀ ਹੈ। ਕਾਂਗਰਸ ਸਰਕਾਰ ਦੇ ਸਮੇਂ ਤਾਂ ਜਲੰਧਰ ਸ਼ਹਿਰ ਦੇ ਹਾਲਾਤ ਇਥੋਂ ਤਕ ਪਹੁੰਚ ਗਏ ਸਨ ਕਿ ਜਿਹੜਾ ਸ਼ਹਿਰ ਕਦੀ ਪੰਜਾਬ ਦਾ ਸਭ ਤੋਂ ਖ਼ੂਬਸੂਰਤ ਸ਼ਹਿਰ ਮੰਨਿਆ ਜਾਂਦਾ ਸੀ, ਉਹ ਗਾਰਬੇਜ ਸਿਟੀ (ਕੂੜੇ ਦਾ ਸ਼ਹਿਰ) ਕਿਹਾ ਜਾਣ ਲੱਗ ਪਿਆ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਵੀ ਨਿਗਮ ਵਿਚ ਜਿਹੜੇ ਨਵੇਂ ਲਾਏ ਗਏ, ਉਨ੍ਹਾਂ ਨੇ ਵੀ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਸੁਧਾਰਨ ਵਿਚ ਜ਼ਿਆਦਾ ਦਿਲਚਸਪੀ ਨਹੀਂ ਵਿਖਾਈ ਪਰ ਹੁਣ ਨਵੇਂ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਇਸ ਦਿਸ਼ਾ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਤਹਿਤ ਜਿੱਥੇ ਕਿਰਾਏ ’ਤੇ ਮਸ਼ੀਨਰੀ ਲੈ ਕੇ ਸ਼ਹਿਰ ਦੀਆਂ ਸੜਕਾਂ ਦੇ ਕਿਨਾਰਿਆਂ ’ਤੇ ਸਫ਼ਾਈ ਮੁਹਿੰਮ ਚਲਾਈ ਗਈ ਹੈ, ਉੱਥੇ ਹੀ ਸ਼ਹਿਰ ਦੇ ਦਰਜਨਾਂ ਨਾਜਾਇਜ਼ ਡੰਪ ਵੀ ਖ਼ਤਮ ਕੀਤੇ ਜਾ ਰਹੇ ਹਨ। ਨਗਰ ਨਿਗਮ ਕਮਿਸ਼ਨਰ ਵੱਲੋਂ ਚਲਾਈ ਗਈ ਸਫ਼ਾਈ ਮੁਹਿੰਮ ਤਹਿਤ ਹੁਣ ਤੱਕ ਲਗਭਗ 300 ਟਰਾਲੀਆਂ ਭਰ ਕੇ ਸੜਕ ਕਿਨਾਰੇ ਪਈ ਮਿੱਟੀ ਆਦਿ ਚੁੱਕੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ : ਜਲੰਧਰ ਦੇ ਇਸ ਇਲਾਕੇ 'ਚ ਕੁੜੀਆਂ ਨੂੰ ਢਾਲ ਬਣਾ ਕੇ ਵੇਚੀ ਜਾ ਰਹੀ ਹੈ ਸ਼ਰਾਬ, ਵੱਡੇ ਸਮੱਗਲਰ ਕਰ ਰਹੇ ਸ਼ਰੇਆਮ ਧੰਦਾ

PunjabKesari

ਗੜ੍ਹਾ ’ਚ ਪੁਰਾਣੇ ਡਿਸਪੋਜ਼ਲ ਵਾਲੇ ਸਥਾਨ ਦੀ ਹੋਵੇਗੀ ਵਰਤੋਂ
ਛਾਉਣੀ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਗੜ੍ਹਾ ਇਲਾਕੇ ਵਿਚ ਕਦੀ ਸੀਵਰੇਜ ਡਿਸਪੋਜ਼ਲ ਹੁੰਦਾ ਸੀ, ਹੁਣ ਇਥੇ ਡਰੰਮ ਕੰਪੋਸਟਿੰਗ ਯੂਨਿਟ ਲਾਏ ਜਾਣ ਦਾ ਪ੍ਰਸਤਾਵ ਹੈ, ਜਿੱਥੇ ਤਿੰਨ-ਚਾਰ ਵਾਰਡਾਂ ਦੇ ਕੂੜੇ ਨੂੰ ਮੈਨੇਜ ਕੀਤਾ ਜਾਵੇਗਾ। ਇਸੇ ਤਰ੍ਹਾਂ ਦਾ ਇਕ ਪਲਾਂਟ ਗੜ੍ਹਾ ਜ਼ੋਨ ਦਫ਼ਤਰ ਨੇੜੇ ਵੀ ਲਾਇਆ ਜਾ ਸਕਦਾ ਹੈ। 2 ਯੂਨਿਟ ਲਾਉਣ ਲੱਗ ਜਾਣ ਆਲੇ-ਦੁਆਲੇ ਦੇ ਲਗਭਗ ਅੱਧੀ ਦਰਜਨ ਦੇ ਲਗਭਗ ਵਾਰਡਾਂ ਦਾ ਕੂੜਾ ਇਥੇ ਮੈਨੇਜ ਕੀਤਾ ਜਾ ਸਕਦਾ ਹੈ। ਇਸ ਦੇ ਲਈ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਤੌਰ ’ਤੇ ਇਥੇ ਲਿਆਉਣਾ ਹੋਵੇਗਾ, ਜਿਸ ਦੇ ਲਈ ਰੈਗ ਪਿਕਰਸ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ ਅਤੇ ਐੱਮ. ਆਰ. ਐੱਫ਼. ਯੂਨਿਟਾਂ ’ਚ ਕੂੜੇ ਨੂੰ ਵੱਖ-ਵੱਖ ਕੀਤਾ ਜਾਵੇਗਾ। ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਮੇਂ ਨਵੇਂ ਵਿਜ਼ਨ ਤਹਿਤ ਹਰ ਵਾਰਡ ਦਾ ਕੂੜਾ ਉਸੇ ਵਾਰਡ ’ਚ ਮੈਨੇਜ ਕਰਨ ’ਤੇ ਵਿਚਾਰ ਚੱਲ ਰਿਹਾ ਹੈ। ਜੇਕਰ ਡਰੰਮ ਕੰਪੋਸਟਿੰਗ ਦਾ ਪਲਾਨ ਸਫ਼ਲ ਹੁੰਦਾ ਹੈ ਤਾਂ ਅਜਿਹੇ ਯੂਨਿਟ ਹੋਰ ਵਾਰਡਾਂ ਵਿਚ ਵੀ ਲਾਏ ਜਾਣਗੇ।

ਸਮਾਰਟ ਸਿਟੀ ਦੇ ਫੰਡ ਨਾਲ 25 ਕਰੋੜ ਦੀ ਮਸ਼ੀਨਰੀ ਖਰੀਦੇਗਾ ਜਲੰਧਰ ਨਿਗਮ
ਮਾਡਲ ਟਾਊਨ ਮਲਟੀ ਲੈਵਲ ਪਾਰਕਿੰਗ ਦੇ ਪੈਸੇ ਇਸ ਪ੍ਰਾਜੈਕਟ ’ਚ ਲੱਗਣਗੇ

ਕਾਂਗਰਸ ਸਰਕਾਰ ਵੇਲੇ ਸਮਾਰਟ ਸਿਟੀ ਦੇ ਅਧਿਕਾਰੀਆਂ ਨੇ ਮਾਡਲ ਟਾਊਨ ਵਿਚ ਮੇਅਰ ਹਾਊਸ ਅਤੇ ਕਮਿਸ਼ਨਰ ਦੀ ਕੋਠੀ ਵਾਲੇ ਸਥਾਨ ’ਤੇ ਮਲਟੀ ਲੈਵਲ ਪਾਰਕਿੰਗ ਬਣਾਉਣ ਦਾ ਪ੍ਰਾਜੈਕਟ ਤਿਆਰ ਕੀਤਾ ਸੀ, ਜਿਹੜਾ 40 ਕਰੋੜ ਤੋਂ ਵੱਧ ਦਾ ਸੀ। ਇਸ ਪ੍ਰਾਜੈਕਟ ਨੂੰ ਲੈ ਕੇ ਮਾਰਕੀਟ ਵਿਚ ਵਿਰੋਧ ਸ਼ੁਰੂ ਹੋਇਆ, ਉੱਥੇ ਹੀ ਪੰਜਾਬ ਸਰਕਾਰ ਦੇ ਟਰੈਫਿਕ ਐਡਵਾਈਜ਼ਰ ਨੇ ਵੀ ਇਸ ਪ੍ਰਾਜੈਕਟ ’ਤੇ ਕਈ ਤਰ੍ਹਾਂ ਦੇ ਇਤਰਾਜ਼ ਲਾਏ, ਜਿਸ ਤੋਂ ਬਾਅਦ ਹੁਣ ਸਮਾਰਟ ਸਿਟੀ ਨੇ ਇਸ ਪ੍ਰਾਜੈਕਟ ਨੂੰ ਖਤਮ ਕਰ ਦਿੱਤਾ ਹੈ। ਉਸ ਪ੍ਰਾਜੈਕਟ ਵਿਚੋਂ 25 ਕਰੋੜ ਰੁਪਏ ਦੀ ਰਾਸ਼ੀ ਨਾਲ ਜਲੰਧਰ ਸਮਾਰਟ ਸਿਟੀ ਵੱਲੋਂ ਸ਼ਹਿਰ ਦੀ ਸੈਨੀਟੇਸ਼ਨ ਵਿਵਸਥਾ ਨੂੰ ਸੁਧਾਰਨ ਲਈ ਨਵੀਂ ਮਸ਼ੀਨਰੀ ਖਰੀਦੀ ਜਾਵੇਗੀ। ਇਹ ਪਲਾਨਿੰਗ ਵੀ ਸਮਾਰਟ ਸਿਟੀ ਦੇ ਨਵੇਂ ਸੀ. ਈ. ਓ ਅਭਿਜੀਤ ਕਪਲਿਸ਼ ਨੇ ਤਿਆਰ ਕੀਤੀ ਹੈ। ਫਿਲਹਾਲ ਨਵੀਂ ਮਸ਼ੀਨਰੀ ਲਈ ਕੋਟੇਸ਼ਨਾਂ ਮੰਗਵਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਮਨਜ਼ੂਰੀ ਲਈ ਫਾਈਲ ਚੰਡੀਗੜ੍ਹ ਭਿਜਵਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਫਾਰਚੂਨਰ ਪਿੱਛੇ NRI ਪਰਿਵਾਰ ਵੱਲੋਂ ਵਿਆਹ ਤੋਂ ਇਨਕਾਰ ਕਰਨ 'ਤੇ ਪੁਲਸ ਦਾ ਸਖ਼ਤ ਐਕਸ਼ਨ

ਇਸ ਮਸ਼ੀਨਰੀ ਨੂੰ ਬਦਲਿਆ ਜਾਵੇਗਾ
-ਟਰੈਕਟਰ 7
-ਟਿੱਪਰ 14
-ਮਿੰਨੀ ਟਿੱਪਰ 9
-ਬੈਕ ਲੋਡਰ 7
-ਵ੍ਹੀਲ ਲੋਡਰ 3

ਵਰਿਆਣਾ ਡੰਪ ਲਈ ਮਸ਼ੀਨਰੀ
-ਪੋਕਲੇਨ ਮਸ਼ੀਨ ਇਕ
-ਕ੍ਰਾਲਰ ਡੋਜ਼ਰ ਇਕ

ਸੜਕਾਂ ਦੀ ਸਫ਼ਾਈ ਲਈ ਮਸ਼ੀਨਰੀ
-ਰੋਡ ਸਵੀਪਿੰਗ ਮਸ਼ੀਨ 2

ਕੰਸਟਰੱਕਸ਼ਨ ਅਤੇ ਵੇਸਟ ਪਲਾਂਟ ਲਈ
-ਵ੍ਹੀਲ ਲੋਡਰ 6
-ਮਿੰਨੀ ਟਿੱਪਰ 6

12 ਪਿੰਡਾਂ ’ਚੋਂ ਕੂੜੇ ਦੀ ਕੁਲੈਕਸ਼ਨ ਲਈ
-ਡੰਪਰ ਪਲੇਸਰ 6
-ਬਿਨ ਸਮੇਤ 25 ਕੰਟੇਨਰ

ਛੋਟੇ ਡੰਪ ਸਥਾਨਾਂ ਤੋਂ ਕੁਲੈਕਸ਼ਨ ਲਈ
-ਡੰਪਰ ਪਲੇਸਰ 5
-ਕੰਟੇਨਰ 20

ਸ਼ਹਿਰ ਦੀ ਸਫ਼ਾਈ ਵਿਵਸਥਾ ਲਈ
-ਟਰਾਲੀਆਂ 7

ਇਹ ਵੀ ਪੜ੍ਹੋ : ਅਮਰੀਕਾ ਤੋਂ ਆਈ ਦੁਖ਼ਦਾਇਕ ਖ਼ਬਰ, ਕਪੂਰਥਲਾ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News