ਇਲਾਜ ਦੌਰਾਨ ਹੋਇਆ ਖੁਲਾਸਾ, ਪਿਟਬੁਲ ਨੇ ਮਾਸੂਮ ਨੂੰ 25 ਜਗ੍ਹਾ ਕੱਟਿਆ

01/30/2020 12:04:22 PM

ਜਲੰਧਰ (ਸੁਧੀਰ)— ਸਥਾਨਕ ਮਾਈ ਹੀਰਾਂ ਗੇਟ ਕੋਲ ਪੈਂਦੇ ਪੁਰੀਆਂ ਮੁਹੱਲੇ 'ਚ ਟਿਊਸ਼ਨ ਪੜ੍ਹ ਕੇ ਵਾਪਸ ਆ ਰਹੇ ਮਾਸੂਮ ਨੂੰ ਪਿਟਬੁਲ ਡੌਗ ਨੇ ਕੁੱਲ 25 ਜਗ੍ਹਾ 'ਤੇ ਬੁਰੀ ਤਰ੍ਹਾਂ ਕੱਟਿਆ ਹੈ। ਇਸ ਗੱਲ ਦਾ ਖੁਲਾਸਾ ਇਲਾਜ ਦੌਰਾਨ ਹੋਇਆ। ਜਦਕਿ ਦੱਸਿਆ ਜਾ ਰਿਹਾ ਹੈ ਕਿ ਮਾਸੂਮ ਨੂੰ ਇਲਾਜ ਦੌਰਾਨ 25 ਥਾਵਾਂ 'ਤੇ ਹੋਏ ਜ਼ਖਮਾਂ 'ਚ ਹੀ ਇਨਫੈਕਸ਼ਨ ਦੂਰ ਕਰਨ ਲਈ ਇੰਜੈਕਸ਼ਨ ਲਗਾਏ ਜਾ ਰਹੇ ਹਨ। ਬੱਚੇ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਕਿ ਸਿਵਲ ਹਸਪਤਾਲ ਦੇ ਅੰਦਰੋਂ ਇੰਜੈਕਸ਼ਨ ਨਹੀਂ ਮਿਲੇ, ਜਿਸ ਕਾਰਨ ਉਨ੍ਹਾਂ ਨੂੰ ਇੰਜੈਕਸ਼ਨ ਬਾਹਰੋਂ ਮੰਗਵਾਉਣੇ ਪਏ।

PunjabKesari

ਉਨ੍ਹਾਂ ਦੱਸਿਆ ਕਿ ਡਾਕਟਰਾਂ ਮੁਤਾਬਕ ਬੱਚੇ ਦੇ ਸਰੀਰ ਤੋਂ ਇਨਫੈਕਸ਼ਨ ਦੂਰ ਕਰਨ ਲਈ 25 ਥਾਵਾਂ 'ਤੇ ਹੋਏ ਜ਼ਖਮਾਂ 'ਚ ਹੀ ਇੰਜੈਕਸ਼ਨ ਲਗਾਉਣੇ ਲਾਜ਼ਮੀ ਹਨ ਨਹੀਂ ਤਾਂ ਬੱਚੇ ਦੇ ਦਿਮਾਗ ਅਤੇ ਰੀੜ੍ਹ ਦੀ ਹੱਡੀ 'ਚ ਵੀ ਇਨਫੈਕਸ਼ਨ ਫੈਲ ਸਕਦੀ ਹੈ। ਉਨ੍ਹਾਂ ਨੇ ਦੱਸਿਆ ਕਿ ਬੱਚੇ ਦੀ ਰੀੜ੍ਹ ਦੀ ਹੱਡੀ ਅਤੇ ਦਿਮਾਗ ਦੀ ਵੀਰਵਾਰ ਸਕੈਨਿੰਗ ਕਰਵਾਈ ਜਾਵੇਗੀ।  ਉਧਰ ਦੂਜੇ ਪਾਸੇ ਪੁਲਸ ਨੇ ਵੀ ਡੌਗ ਮਾਲਕ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਦੂਜੇ ਪਾਸੇ ਥਾਣਾ ਨੰ. 3 ਦੇ ਮੁਖੀ ਰਸ਼ਮਿੰਦਰ ਸਿੰਘ ਨੇ ਦੱਸਿਆ ਕਿ ਫਿਲਹਾਲ ਪੁਲਸ ਨੂੰ ਪੀੜਤ ਬੱਚੇ ਦੇ ਪਰਿਵਾਰ ਵਾਲਿਆਂ ਨੇ ਕੋਈ ਬਿਆਨ ਨਹੀਂ ਦਿੱਤੇ। ਜਿਸ ਕਾਰਨ ਪੁਲਸ ਨੇ ਫਿਲਹਾਲ ਕੋਈ ਕਾਰਵਾਈ ਨਹੀਂ ਕੀਤੀ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਰੇਲਵੇ ਰੋਡ ਵਾਸੀ ਲਕਸ਼ੇ ਉੱਪਲ (12) ਸਾਲ ਸਾਈਕਲ 'ਤੇ ਟਿਊਸ਼ਨ ਪੜ੍ਹ ਦੇ ਵਾਪਸ ਆ ਰਿਹਾ ਸੀ ਕਿ ਅਚਾਨਕ ਇਕ ਘਰ 'ਚੋਂ ਬਾਹਰ ਆਏ ਪਿਟਬੁਲ ਨੇ ਮਾਸੂਮ ਬੱਚੇ 'ਤੇ ਹਮਲਾ ਕਰ ਦਿੱਤਾ। ਬੱਚੇ ਦੀਆਂ ਚੀਕਾਂ ਸੁਣ ਕੇ ਨੇੜੇ ਦੇ ਲੋਕਾਂ ਨੇ ਬੱਚੇ ਨੂੰ ਛੁਡਵਾਇਆ ਅਤੇ ਉਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਦਾਖਲ ਕਰਵਾਇਆ। ਦੂਜੇ ਪਾਸੇ ਮਾਸੂਮ ਬੱਚੇ ਦੇ ਪਰਿਵਾਰ ਵਾਲਿਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ 'ਚ ਪਿਟਬੁਲ 'ਤੇ ਪੂਰਨ ਤੌਰ 'ਤੇ ਰੋਕ ਹੋਣੀ ਚਾਹੀਦੀ ਹੈ ਅਤੇ ਮਾਸੂਮ ਬੱਚੇ 'ਤੇ ਹਮਲਾ ਕਰਨ ਵਾਲੇ ਪਿਟਬੁਲ ਨੂੰ ਵੀ ਮੁਹੱਲੇ ਤੋਂ ਬਾਹਰ ਕਢਵਾਇਆ ਜਾਵੇ ਤਾਂ ਜੋ ਹੋਰ ਲੋਕ ਪਿਟਬੁਲ ਦਾ ਸ਼ਿਕਾਰ ਨਾ ਹੋਣ।


shivani attri

Content Editor

Related News