ਤੇਜ਼ ਹਨ੍ਹੇਰੀ ਤੇ ਬਾਰਿਸ਼ ਨਾਲ ਫਗਵਾੜਾ ਦੇ ਪੇਂਡੂ ਇਲਾਕਿਆਂ ’ਚ ਲੋਕ ਹੋਏ ਖੱਜਲ-ਖੁਆਰ

05/31/2023 6:10:21 PM

ਫਗਵਾੜਾ (ਜਲੋਟਾ) : ਬੀਤੀ ਰਾਤ ਤੇਜ਼ ਹਨ੍ਹੇਰੀ ਅਤੇ ਬਾਰਿਸ਼ ਨਾਲ ਫਗਵਾੜਾ ਸਬ ਡਵੀਜ਼ਨ ਦੇ ਪੇਂਡੂ ਇਲਾਕਿਆਂ ’ਚ ਬਿਜਲੀ ਦੇ ਪੋਲ ਅਤੇ ਦਰਖ਼ਤ ਡਿੱਗਣ ਨਾਲ ਜਿੱਥੇ ਕਈ ਘੰਟੇ ਤੱਕ ਬਿਜਲੀ ਪ੍ਰਭਾਵਿਤ ਰਹੀ, ਉੱਥੇ ਹੀ ਰਾਹਗੀਰਾਂ ਨੂੰ ਵੀ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਪਿੰਡ ਲੱਖਪੁਰ ਵਿਖੇ ਇਕ ਖੇਤ ’ਚ ਮੋਟਰ ਤੇ ਲੱਗੇ ਟਰਾਂਸਫਾਰਮ ਦਾ ਖੰਭਾ ਡਿਗਣ ਦਾ ਵੀ ਸਮਾਚਾਰ ਹੈ। ਹਾਲਾਂਕਿ ਮਈ ਦੇ ਅਖੀਰੀ ਦਿਨਾਂ ’ਚ ਬਰਸਾਤ ਹੋਣ ਨਾਲ ਸ਼ਹਿਰੀ ਇਲਾਕਿਆਂ ’ਚ ਵੱਸਦੇ ਲੋਕਾਂ ਦੇ ਚਿਹਰੀਆਂ ’ਤੇ ਖੁਸ਼ੀ ਦੀ ਲਹਿਰ ਸੀ ਕਿਉਂਕਿ ਇਨ੍ਹਾਂ ਦਿਨਾਂ ’ਚ ਆਮ ਤੌਰ ’ਤੇ ਹੁਮਸ ਭਰੀ ਗਰਮੀ ਹੁੰਦੀ ਹੈ ਅਤੇ ਛਬੀਲਾਂ ਲਗਾ ਕੇ ਲੋਕ ਬਾਰਿਸ਼ ਦੀਆਂ ਮੁਰਾਦਾਂ ਮੰਗਦੇ ਹਨ ਪਰ ਇਸ ਵਾਰ ਕੁਦਰਤ ਗਰਮੀ ’ਚ ਸਰਦੀ ਦਾ ਅਹਿਸਾਸ ਕਰਵਾ ਰਹੀ ਹੈ ਅਤੇ ਲੋਕ ਘਰਾਂ ’ਚ ਲੱਗੇ ਏ. ਸੀ. ਚਲਾਉਣ ਦੀ ਬਜਾਏ ਕੁਦਰਤੀ ਠੰਡੀਆਂ ਤੇ ਸ਼ੁੱਧ ਹਵਾਵਾਂ ਦਾ ਆਨੰਦ ਮਾਣ ਰਹੇ ਹਨ। ਦੂਸਰੇ ਪਾਸੇ ਪੇਂਡੂ ਇਲਾਕਿਆਂ ’ਚ ਤੇਜ਼ ਹਵਾਵਾਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਬੱਬ ਬਣ ਰਹੀਆਂ ਹਨ।

ਇਹ ਵੀ ਪੜ੍ਹੋ : ਟ੍ਰੈਫਿਕ ਨਿਯਮ ਨਾ ਮੰਨਣ ਵਾਲਿਆਂ ’ਤੇ ਪੁਲਸ ਨੇ ਕੱਸਿਆ ਸ਼ਿਕੰਜਾ, ਬਿਨਾਂ ਹੈਲਮੇਟ ਵਾਲਿਆਂ ਦੇ ਹੀ ਕੱਟ ਦਿੱਤੇ 700 ਚਲਾਨ

ਕਈ ਪਿੰਡਾਂ ਦੇ ਵਸਨੀਕਾਂ ਨੇ ਦੱਸਿਆ ਕਿ ਬੀਤੀ ਰਾਤ ਚੱਲੀਆਂ ਤੇਜ਼ ਹਵਾਵਾਂ ਨਾਲ ਬਿਜਲੀ ਦੇ ਖੰਭੇ ਅਤੇ ਦਰਖ਼ਤ ਡਿੱਗਣ ਨਾਲ ਉਨ੍ਹਾਂ ਨੂੰ ਜਿੱਥੇ ਰਾਤ ਹਨ੍ਹੇਰੇ ’ਚ ਕੱਟਣੀ ਪਈ, ਉੱਥੇ ਹੀ ਘੁੱਪ ਹਨ੍ਹੇਰੇ, ਬਰਸਾਤ ਅਤੇ ਤੇਜ਼ ਹਵਾਵਾਂ ਦੇ ਚਲਦਿਆਂ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਵਿਗੜੇ ਮੌਸਮ ’ਚ ਕਈ ਵਾਹਨ ਚਾਲਕਾਂ ਦੇ ਸੱਟਾਂ ਲੱਗਣ ਦਾ ਵੀ ਸਮਾਚਾਰ ਹੈ। ਪਾਵਰਕਾਮ ਦੇ ਜੇਈ ਸ਼ੀਸ਼ਪਾਲ ਨੇ ਦੱਸਿਆ ਕਿ ਜਲਦੀ ਹੀ ਪ੍ਰਭਾਵਿਤ ਹੋਏ ਖੰਭਿਆਂ ਤੇ ਟਰਾਂਸਫਾਰਮਾਂ ਦੀ ਮੁਰੰਮਤ ਕਰਵਾ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਸਿਆਸੀ ਯੋਧਿਆਂ ਦੇ ਆਕਰਸ਼ਨ ਦਾ ਕੇਂਦਰ ਬਣਿਆ ਬਾਗੇਸ਼ਵਰ ਧਾਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News