ਫਾਈਨਾਂਸ ਕੰਪਨੀਆਂ ਦੇ ਝਾਂਸੇ ''ਚ ਫਸ ਕੇ ਲੋਕ ਹੋ ਰਹੇ ਨੇ ਕਰਜ਼ਾਈ
Wednesday, Jun 26, 2024 - 07:11 PM (IST)

ਹੁਸ਼ਿਆਰਪੁਰ (ਰਾਜਪੂਤ)-ਕੋਰੋਨਾ ਕਾਲ ਦੇ ਝੰਬੇ ਲੋਕਾਂ ਦੀ ਪਿੰਡਾਂ ਵਿਚ ਮਾੜੀ ਆਰਥਿਕ ਹਾਲਤ ਵੇਖ ਕੇ ਕੁਝ ਫਾਈਨਾਂਸ ਕੰਪਨੀਆਂ ਨੇ ਲੋਕਾਂ ਨੂੰ ਕਿਸ਼ਤਾਂ ਦੇ ਨਾਮ ਉਤੇ ਲੋਨ ਦੇ ਕੇ ਕਰਜਾਈ ਕਰ ਦਿੱਤਾ ਅਤੇ ਸਰਕਾਰ ਨੂੰ ਇਸ ਦੀ ਭਿਣਕ ਤੱਕ ਵੀ ਨਹੀਂ ਲੱਗੀ। ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਤਜਿੰਦਰ ਕੌਰ ਅਤੇ ਰੁਪਿੰਦਰ ਕੌਰ ਵੱਲੋਂ ਪੀੜਤ ਲੋਕਾਂ ਨਾਲ ਮਿਲ ਕੇ ਮਿੰਨੀ ਸਕੱਤਰੇਤ ਦੇ ਬਾਹਰ ਵਿਰੁੱਧ ਮੁਜ਼ਾਹਰਾ ਕੀਤਾ ਗਿਆ। ਧੀਮਾਨ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਕੰਪਨੀਆਂ ਵੱਲੋਂ ਪੰਜਾਬ ਸਰਕਾਰ ਦੇ ਵਿੱਤ ਮੰਤਰਾਲੇ ਤੋਂ ਆਗਿਆ ਨਹੀ ਲਈ ਗਈ ਹੈ।
ਇਹ ਵੀ ਪੜ੍ਹੋ- ਜਲੰਧਰ 'ਚ ਪਰਿਵਾਰ ਸਮੇਤ ਸ਼ਿਫ਼ਟ ਹੋਏ ਮੁੱਖ ਮੰਤਰੀ ਭਗਵੰਤ ਮਾਨ, ਸਾਂਝੀਆਂ ਕੀਤੀਆਂ ਤਸਵੀਰਾਂ
ਇਨ੍ਹਾਂ ਕੰਪਨੀਆਂ ਇਕ ਵਿਅਕਤੀ ਦੇ ਹੀ ਤਿੰਨ-ਤਿੰਨ ਲੋਨ ਕਰ ਦਿੱਤੇ ਅਤੇ ਕਿਸ਼ਤ ਸਮੇਂ ਸਿਰ ਨਾ ਦੇਣ ਅਤੇ ਘਰਾਂ ਦਾ ਸਮਾਨ ਆਦਿ ਚੁੱਕ ਕੇ ਲਿਜਾਣ ਦੀ ਜਿੱਦ ਕਰਦੇ ਹਨ। ਜੋ ਲੋਕ ਕਿਸ਼ਤ ਭਰਦੇ ਵੀ ਹਨ ਉਸ ਦੀ ਰਸੀਦ ਅਤੇ ਜੀ. ਐੱਸ. ਟੀ. ਦੀ ਡੀਟੇਲ ਨਹੀਂ ਦਿੱਤੀ ਜਾਂਦੀ। ਇੱਥੋਂ ਸਾਫ਼ ਹੁੰਦਾ ਹੈ ਕਿ ਇਹ ਕੰਪਨੀਆਂ ਟੈਕਸ ਵੀ ਚੋਰੀ ਕਰ ਰਹੀਆਂ ਹਨ। ਇਨ੍ਹਾਂ ਕੰਪਨੀਆਂ ਦਾ ਵੱਡਾ ਨੈਟ ਵਰਕ ਫੈਲਿਆ ਹੋਇਆ ਹੈ ਜੋਕਿ ਜਿਆਦਾਤਰ ਅਨਪੜ੍ਹ ਔਰਤਾਂ ਨੂੰ ਹੀ ਅਪਣਾ ਸ਼ਿਕਾਰ ਬਣਾਉਂਦੀਆਂ ਹਨ। ਇਹ ਸਾਰਾ ਮਾਮਲਾ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਚਾਬਾ ਜੀ ਦੇ ਧਿਆਨ ਹੇਠ ਮੰਗ ਪੱਤਰ ਦੇ ਕੇ ਲਿਆਂਦਾ ਗਿਆ। ਇਸ ਮੌਕੇ ਸੀਮਾ ਰਾਣੀ, ਕਿਰਨ ਬਾਲਾ, ਜਸਵਿੰਦਰ ਕੌਰ, ਤਾਜਿੰਦਰ ਕੌਰ, ਅਮਰਜੀਤ ਕੌਰ, ਮਮਤਾ ਸ਼ਰਮਾ, ਸੰਧਿਆ, ਰਘਵੀਰ ਕੌਰ, ਜਸਵੰਤ ਕੌਰ, ਕੁਲਦੀਪ ਕੌਰ, ਬਲਵਿੰਦਰ ਕੌਰ, ਕਮਲੇਸ਼ ਕੌਰ, ਬਲਵੀਰ ਕੁਮਾਰ, ਸੁਰਜੀਤ ਕੁਮਾਰ, ਸੁਰਜੀਤ ਕੁਮਾਰ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ- ਮੌਤ ਦੀ Toy Train: ਪੋਤੇ ਦੀ ਲਾਸ਼ ਵੇਖ ਬੋਲੀ ਦਾਦੀ, 16 ਜੂਨ ਨੂੰ ਮਨਾਇਆ ਸੀ ਤੇਰਾ ਜਨਮਦਿਨ, ਘੁੰਮਣ ਨਾ ਜਾਂਦਾ ਤਾਂ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।