ਖੇਤੀ ਬਿੱਲਾਂ ਦੇ ਵਿਰੋਧ 'ਚ ਨੰਗਲ ਨੇ ਸਾਥੀਆਂ ਨਾਲ ਫੂਕਿਆ ਕਾਰਪੋਰੇਟ ਘਰਾਣਿਆਂ ਦਾ ਪੁਤਲਾ

Saturday, Dec 05, 2020 - 06:13 PM (IST)

ਖੇਤੀ ਬਿੱਲਾਂ ਦੇ ਵਿਰੋਧ 'ਚ ਨੰਗਲ ਨੇ ਸਾਥੀਆਂ ਨਾਲ ਫੂਕਿਆ ਕਾਰਪੋਰੇਟ ਘਰਾਣਿਆਂ ਦਾ ਪੁਤਲਾ

ਫਗਵਾੜਾ (ਜਲੋਟਾ)— 5 ਦਸੰਬਰ ਨੂੰ ਪੂਰੇ ਭਾਰਤ ਦੇਸ਼ 'ਚ ਕਿਸਾਨ ਜਥੇਬੰਦੀਆਂ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕਣ ਦੇ ਪ੍ਰੋਗਰਾਮ ਦੇ ਤਹਿਤ ਫਗਵਾੜਾ 'ਚ ਲੋਕ ਇਨਸਾਫ ਪਾਰਟੀ ਐੱਸ. ਸੀ. ਵਿੰਗ ਦੇ ਸੂਬਾ ਪ੍ਰਧਾਨ ਅਤੇ ਦੋਆਬਾ ਜ਼ੋਨ ਦੇ ਇੰਚਾਰਜ ਜਰਨੈਲ ਨੰਗਲ ਨੇ ਸਾਥੀਆਂ ਸਣੇ ਸਥਾਨਕ ਰੈਸਟ ਹਾਊਸ ਦੇ ਬਾਹਰ ਅੰਬਾਨੀ ਅਡਾਨੀ ਕਾਰਪੋਰੇਟ ਘਰਾਣਿਆਂ ਦਾ ਪੁਤਲਾ ਫੂਕਿਆ।

ਇਹ ਵੀ ਪੜ੍ਹੋ: ਟਾਂਡਾ: 6 ਸਾਲਾ ਬੱਚੀ ਨਾਲ ਹੈਵਾਨੀਅਤ ਕਰਨ ਵਾਲੇ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਦਾ ਵੱਡਾ ਝਟਕਾ

ਨੰਗਲ ਨੇ ਕਿਹਾ ਕਿ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਜੀ ਨੇ ਸ਼ੁਰੂ ਤੋਂ ਹੀ ਕਿਸਾਨਾਂ ਦੇ ਹਰ ਸੰਘਰਸ਼ ਦੀ ਹਮਾਇਤ ਕੀਤੀ ਹੈ, ਜਿਸ ਦੇ ਤਹਿਤ ਅੱਜ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਿੱਲਾਂ ਦੇ ਵਾਪਸ ਨਾ ਹੋਣ ਤੱਕ ਜਿਹੜਾ ਵੀ ਸੰਘਰਸ਼ ਕਿਸਾਨ ਜਥੇਬੰਦੀਆਂ ਉਲੀਕਣਗੀਆਂ ਲੋਕ ਇਨਸਾਫ ਪਾਰਟੀ ਡੱਟ ਕੇ ਸਾਥ ਦੇਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਨੇ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਕੋਲ ਵੇਚਣਾ ਚਾਹੁੰਦੀ ਹੈ, ਜਿਸ ਨੂੰ ਕੇ ਲੋਕ ਕਦੇ ਵੀ ਨਹੀਂ ਹੋਣ ਦੇਣਗੇ।

ਇਹ ਵੀ ਪੜ੍ਹੋ: 'ਕਿਸਾਨ ਅੰਦੋਲਨ' 'ਚ ਦਸੂਹਾ ਦੀ 11 ਸਾਲਾ ਬੱਚੀ ਬਣੀ ਚਰਚਾ ਦਾ ਵਿਸ਼ਾ, ਹੋ ਰਹੀ ਹੈ ਹਰ ਪਾਸੇ ਵਡਿਆਈ

ਇਸ ਮੌਕੇ ਤੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇ ਬਾਜ਼ੀ ਕੀਤੀ ਗਈ। ਇਸ ਮੌਕੇ 'ਤੇ ਬਲਵੀਰ ਠਾਕੁਰ,ਜਤਿੰਦਰ ਮੋਹਨ ਡੁਮੇਲੀ, ਬਲਰਾਜ ਬਾਊ, ਡਾ ਚੌਕੜੀਆ, ਸੁਖਵਿੰਦਰ ਸ਼ੇਰਗਿੱਲ, ਵਿਜੇ ਪੰਡੋਰੀ, ਸ਼ਸ਼ੀ ਬੰਗੜ, ਗਿਆਨੀ ਹੁਸਨ ਲਾਲ,ਰਾਜੂ ਗੋਬਿੰਦਪੁਰਾ, ਡਾ ਰਮੇਸ਼,ਕੁਲਵਿੰਦਰ ਚੱਕ ਹਕੀਮ, ਬਲਜਿੰਦਰ ਝੱਲੀ, ਜੋਗਾ ਖਾਟੀ,ਸਮਰ ਗੁਪਤਾ,ਸ਼ਮੀ ਬੰਗੜ,ਰਮੇਸ਼ ਰਾਣੀਪੁਰ, ਜੱਸੀ ਗੰਢਵਾ ਅਤੇ ਪਾਰਟੀ ਵਰਕਰ ਹਾਜ਼ਰ ਸਨ।
ਇਹ ਵੀ ਪੜ੍ਹੋ:  ਦਿਨ-ਦਿਹਾੜੇ ਮੁਕੇਰੀਆਂ 'ਚ ਵੱਡੀ ਵਾਰਦਾਤ, ਪਿਸਤੌਲ ਦੀ ਨੋਕ 'ਤੇ ਲੁੱਟੀ ਬਲੈਨੋ ਕਾਰ


author

shivani attri

Content Editor

Related News