ਸਿੱਖ ਜਥੇਬੰਦੀਆਂ ਨੇ ਸੁਖਜਿੰਦਰ ਰੰਧਾਵਾ ਦਾ ਪੁਤਲਾ ਫੂਕ ਕੇ ਕੀਤਾ ਰੋਸ ਜ਼ਾਹਰ

Wednesday, Jan 01, 2020 - 10:58 AM (IST)

ਸਿੱਖ ਜਥੇਬੰਦੀਆਂ ਨੇ ਸੁਖਜਿੰਦਰ ਰੰਧਾਵਾ ਦਾ ਪੁਤਲਾ ਫੂਕ ਕੇ ਕੀਤਾ ਰੋਸ ਜ਼ਾਹਰ

ਜਲੰਧਰ (ਮ੍ਰਿਦੁਲ)— ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਵਲੋਂ ਗੁਰੂ ਨਾਨਕ ਦੇਵ ਜੀ ਦੇ ਖਿਲਾਫ ਮਾੜੀ ਸ਼ਬਦਾਵਲੀ ਬੋਲਣ ਦੀ ਵੀਡੀਓ ਵਾਇਰਲ ਹੋਣ ਦੇ ਮਾਮਲੇ 'ਚ ਸਿੱਖ ਜਥੇਬੰਦੀਆਂ 'ਚ ਦਿਨ-ਬ-ਦਿਨ ਕਾਫੀ ਰੋਸ ਵਧਦਾ ਜਾ ਰਿਹਾ ਹੈ। ਇਹੀ ਨਹੀਂ ਸਿੱਖ ਜਥੇਬੰਦੀਆਂ ਨੇ ਇਸ ਮਾੜੀ ਸ਼ਬਦਾਵਲੀ ਦੀ ਵਰਤੋਂ ਕਰਨ ਵਾਲੇ ਸੁਖਜਿੰਦਰ ਰੰਧਾਵਾ ਖਿਲਾਫ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਨੂੰ ਕਾਰਵਾਈ ਕਰਨ ਲਈ ਮੰਗ-ਪੱਤਰ ਵੀ ਦਿੱਤਾ ਹੈ। ਜਥੇਬੰਦੀਆਂ ਵਲੋਂ ਮੰਤਰੀ ਰੰਧਾਵਾ ਖਿਲਾਫ ਪੁਤਲਾ ਫੂਕ ਪ੍ਰਦਰਸ਼ਨ ਵੀ ਕੀਤਾ ਗਿਆ।

ਬੀਤੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਨਾਲ ਸਿੱਖ ਪੰਥ ਦੀ ਨੀਂਹ ਰੱਖਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਲਾ ਕੇ ਮਾੜੀ ਸ਼ਬਦਾਵਲੀ ਦੀ ਵਰਤੋਂ ਕਰਕੇ ਕੈਬਨਿਟ ਮੰਤਰੀ ਨੇ ਬੇਹੱਦ ਗਲਤ ਕੀਤਾ ਹੈ, ਜਿਸ ਕਾਰਨ ਸਿੱਖ ਜਥੇਬੰਦੀਆਂ ਅਤੇ ਆਮ ਜਨਤਾ ਨੂੰ ਕਾਫ਼ੀ ਠੇਸ ਪਹੁੰਚੀ ਹੈ। ਉਨ੍ਹਾਂ ਨੇ ਇਸ ਖਿਲਾਫ ਪੁਲਸ ਕਮਿਸ਼ਨਰ ਦਫਤਰ 'ਚ ਪੁਤਲਾ ਫੂਕ ਕੇ ਰੋਸ ਜ਼ਾਹਿਰ ਕੀਤਾ। ਵੱਖ-ਵੱਖ ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਦਿੱਤੇ ਗਏ ਮੰਗ-ਪੱਤਰ 'ਚ ਜਥੇਬੰਦੀਆਂ ਨੇ ਮੰਤਰੀ ਰੰਧਾਵਾ ਵੱਲੋਂ ਕੀਤੀ ਇਸ ਟਿੱਪਣੀ ਨੂੰ ਲੈ ਕੇ ਸਿੱਖ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ 'ਚ ਧਾਰਾ 295-ਏ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।

ਇਸ ਸਬੰਧ 'ਚ ਡੀ. ਸੀ. ਪੀ. ਗੁਰਮੀਤ ਸਿੰਘ ਨੇ ਕਿਹਾ ਕਿ ਉਹ ਕੇਸ ਦੀ ਜਾਂਚ ਕਰਨ ਤੋਂ ਬਾਅਦ ਜਲਦੀ ਕਾਰਵਾਈ ਕਰਨਗੇ। ਇਸ ਮੌਕੇ ਬਾਬਾ ਸੁਖਜਿੰਦਰ ਸਿੰਘ, ਭਵਨ ਸਿੰਘ, ਸ਼ਮਸ਼ੇਰ ਸਿੰਘ, ਰਮਿੰਦਰ ਸਿੰਘ, ਚਰਨ ਸਿੰਘ ਮਕਸੂਦਾਂ, ਅਮਰੀਕ ਸਿੰਘ, ਪੂਰਨ ਸਿੰਘ ਰਾਠੌਰ, ਰਾਜਪ੍ਰੀਤ ਸਿੰਘ, ਸੁਰਜੀਤ ਸਿੰਘ, ਰਣਪ੍ਰੀਤ ਸਿੰਘ, ਪਰਮਿੰਦਰ, ਦਮਨਦੀਪ ਸਿੰਘ ਅਤੇ ਹੋਰ ਮੌਜੂਦ ਸਨ।


author

shivani attri

Content Editor

Related News