ਪੈਨਸ਼ਨਰਜ਼ ਵੱਲੋਂ ਸਰਕਾਰ ਦੀ ਬੇਰੁਖ਼ੀ ਕਾਰਣ ਨਾਅਰੇਬਾਜ਼ੀ

Thursday, Sep 12, 2019 - 10:59 PM (IST)

ਪੈਨਸ਼ਨਰਜ਼ ਵੱਲੋਂ ਸਰਕਾਰ ਦੀ ਬੇਰੁਖ਼ੀ ਕਾਰਣ ਨਾਅਰੇਬਾਜ਼ੀ

ਹੁਸ਼ਿਆਰਪੁਰ, (ਘੁੰਮਣ)- ਵੱਖ-ਵੱਖ ਸਰਕਾਰੀ ਵਿਭਾਗਾਂ ਤੋਂ ਸੇਵਾਮੁਕਤ ਹੋਏ ਪੈਨਸ਼ਨਰਜ਼ ਦਾ ਕਹਿਣਾ ਹੈ ਕਿ ਉਨ੍ਹਾਂ ਪ੍ਰਤੀ ਸਰਕਾਰ ਦੀ ਬੇਰੁਖ਼ੀ ਸਾਬਤ ਕਰਦੀ ਹੈ ਕਿ ਕੈਪਟਨ ਸਰਕਾਰ ਸਾਡੀਆਂ ਮੰਗਾਂ ਅਤੇ ਸਮੱਸਿਆਵਾਂ ਸਬੰਧੀ ਗੰਭੀਰ ਨਹੀਂ ਹੈ। ਅੱਜ ਇਥੇ ਪੈਨਸ਼ਨਰਜ਼ ਯੂਨੀਅਨ ਦੀ ਜ਼ਿਲਾ ਇਕਾਈ ਵੱਲੋਂ ਪ੍ਰਧਾਨ ਮੋਹਣ ਸਿੰਘ ਮਰਵਾਹਾ ਦੀ ਅਗਵਾਈ ’ਚ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।

ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਕਾਂਗਰਸ ਸਰਕਾਰ ਵੱਲੋਂ ਕੀਤੇ ਗਏ ਵਾਅਦਿਆਂ ਦੇ ਬਾਵਜੂਦ ਕੈਪਟਨ ਸਰਕਾਰ ਇਨ੍ਹਾਂ ਨੂੰ ਅਮਲੀ ਜਾਮਾ ਪਹਿਨਾਉਣ ਪ੍ਰਤੀ ਗੰਭੀਰ ਨਹੀਂ ਦਿਖਾਈ ਦੇ ਰਹੀ।

ਬੁਲਾਰਿਆਂ ਨੇ ਕਿਹਾ ਕਿ ਪੱਕੀਆਂ ਨੌਕਰੀਆਂ ਦੇ ਐਲਾਨ ਸੁਪਨੇ ਬਣ ਕੇ ਰਹਿ ਗਏ ਹਨ। ਮੁਲਾਜ਼ਮ ਵਰਗ ’ਤੇ ਕੰਮ ਦਾ ਬੋਝ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੈਨਸ਼ਨਰਜ਼ ਦੇ 66 ਮਹੀਨੇ ਦੇ ਡੀ. ਏ. ਦੇ ਬਕਾਏ ਸਰਕਾਰ ਦੱਬ ਕੇ ਬੈਠੀ ਹੋਈ ਹੈ। ਬਰਾਬਰ ਕੰਮ-ਬਰਾਬਰ ਤਨਖ਼ਾਹ ਦਾ ਫੈਸਲਾ ਵੀ ਸਰਕਾਰ ਲਾਗੂ ਨਹੀਂ ਕਰ ਰਹੀ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪੈਨਸ਼ਨਰਜ਼ ਦਾ ਮੈਡੀਕਲ ਭੱਤਾ 3000 ਰੁਪਏ ਮਹੀਨਾ ਕੀਤਾ ਜਾਵੇ।

ਇਸ ਮੌਕੇ ਜੋਗਾ ਸਿੰਘ, ਪ੍ਰਿੰ. ਚਰਨ ਸਿੰਘ, ਮਹਿੰਦਰ ਸਿੰਘ, ਬੂਟਾ ਸਿੰਘ, ਗੁਰਬਚਨ ਸਿੰਘ, ਪ੍ਰਗਟ ਸਿੰਘ, ਸੰਤੋਖ ਸਿੰਘ, ਤੀਰਥ ਸਿੰਘ, ਗੁਰੂ ਦੱਤ, ਕਿਸ਼ਨ ਗੋਪਾਲ, ਕਰਨੈਲ ਸਿੰਘ, ਕੀਮਤੀ ਲਾਲ, ਕ੍ਰਿਸ਼ਨ ਗੋਪਾਲ, ਅੰਮ੍ਰਿਤ ਲਾਲ, ਜਸਵੰਤ ਗਰੇਵਾਲ, ਮੋਹਣ ਸ਼ੇਰਪੁਰ ਆਦਿ ਵੀ ਮੌਜੂਦ ਸਨ।


author

Bharat Thapa

Content Editor

Related News