ਅਕਾਲੀ ਵਿਧਾਇਕ ਪਵਨ ਟੀਨੂੰ ਨੇ ਬੀ. ਡੀ. ਓ. ਸਬੰਧੀ ਡੀ. ਸੀ. ਨੂੰ ਦਿੱਤੀ ਸ਼ਿਕਾਇਤ

04/23/2019 5:13:29 PM

ਜਲੰਧਰ (ਸੋਨੂੰ)— ਜਲੰਧਰ 'ਚ ਅੱਜ ਭੋਗਪੁਰ ਦੇ ਅਕਾਲੀ ਦਲ ਦੇ ਵਿਧਾਇਕ ਪਵਨ ਕੁਮਾਰ ਟੀਨੂੰ ਪਿੰਡ ਲੜੋਆ ਦੀ ਸਰਪੰਚ ਅਤੇ ਪੰਚਾਇਤ ਨੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਨੂੰ ਸ਼ਰਮਾ ਨੂੰ ਸ਼ਿਕਾਉਤ ਪੱਤਰ ਸੌਂਪਿਆ। ਉਨ੍ਹਾਂ ਨੇ ਕਿਹਾ ਕਿ ਇਸ ਇਲਾਕੇ ਦਾ ਬੀ. ਡੀ. ਓ. ਰਾਮ ਲੁਭਾਇਆ ਲੋਕ ਸਭਾ ਚੋਣਾਂ 'ਚ ਕਾਂਗਰਸ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਦੇ ਲਈ ਕੰਮ ਕਰ ਰਿਹਾ ਹੈ ਅਤੇ ਲੋਕਾਂ ਸਮੇਤ ਪਿੰਡ ਦੀ ਪੰਚਾਇਤ ਬੁਲਾ ਕੇ ਇਸ ਗੱਲ ਦਾ ਦਬਾਅ ਬਣਾ ਰਿਹਾ ਹੈ ਕਿ ਉਹ ਵੱਧ ਤੋਂ ਵੱਧ ਵੋਟਾਂ ਕਾਂਗਰਸੀ ਉਮੀਦਵਾਰ ਸੰਤੋਖ ਚੌਧਰੀ ਨੂੰ ਪਾਉਣ। ਇਸ ਮੌਕੇ ਪਵਨ ਟੀਨੂੰ ਨੇ ਕਿਹਾ ਕਿ ਬੀ. ਡੀ. ਓ. ਆਪਣੇ ਅਹੁਦੇ ਦੀ ਗਲਤ ਵਰਤੋਂ ਕਰ ਰਿਹਾ ਹੈ ਅਤੇ ਪੰਚਾਇਤਾਂ ਨੂੰ ਪਿੰਡ ਦੇ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਲਾਕੇ 'ਚ ਜਿੱਥੇ ਵੀ ਅਕਾਲੀ ਦਲ ਦੀ ਪੰਚਾਇਤ ਹੈ, ਉਥੇ ਕਿਸੇ ਨੂੰ ਵੀ ਅਜੇ ਤੱਕ ਸਰਟੀਫਿਕੇਟ ਨਹੀਂ ਦਿੱਤੇ ਗਏ ਅਤੇ ਫਿਰ ਵੀ ਪੰਚਾਇਤਾਂ ਅਤੇ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਚੌਧਰੀ ਨੂੰ ਵੋਟਾਂ ਪਾਉਣ ਨਹੀਂ ਤਾਂ ਉਨ੍ਹਾਂ ਦਾ ਕੋਈ ਵੀ ਕੰਮ ਨਹੀਂ ਕੀਤਾ ਜਾਵੇਗਾ। 

PunjabKesari
ਉਥੇ ਹੀ ਦੂਜੇ ਪਾਸੇ ਲੜੋਆ ਦੀ ਸਰਪੰਚ ਸੁਰਿੰਦਰ ਕੌਰ ਨੇ ਰਾਮ ਲੁਭਾਇਆ 'ਤੇ ਦੋਸ਼ ਲਗਾਇਆ ਕਿ ਰਾਮ ਲੁਭਾਇਆ ਨੇ ਪੰਚਾਇਤੀ ਚੋਣਾਂ ਦੇ ਤਿੰਨ ਮਹੀਨਿਆਂ ਬਾਅਦ ਤੱਕ ਕੋਈ ਸਰਟੀਫਿਕੇਟ ਨਹੀਂ ਦਿੱਤਾ ਗਿਆ ਹੈ ਅਤੇ ਨਾ ਹੀ ਉਨ੍ਹਾਂ ਦਾ ਕੋਈ ਕੰਮ ਕਰਵਾਇਆ ਜਾ ਰਿਹਾ ਹੈ। ਡੀ. ਸੀ. ਨੂੰ ਸ਼ਿਕਾਇਤ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਬੀ.ਡੀ.ਓ. ਨੂੰ ਨਾ ਸਿਰਫ ਆਦਮਪੁਰ ਸਗੋਂ ਦੋਆਬਾ ਦੇ ਇਲਾਕੇ ਤੋਂ ਬਾਹਰ ਬਦਲਿਆ ਜਾਵੇ ਤਾਂਕਿ ਉਹ ਕਿਸੇ ਵੀ ਤਰੀਕੇ ਨਾਲ ਇਨ੍ਹਾਂ ਚੋਣਾਂ 'ਚ ਆਪਣੇ ਅਹੁਦੇ ਦਾ ਫਾਇਦਾ ਨਾ ਉਠਾ ਸਕੇ।  


shivani attri

Content Editor

Related News