ਹੋਟਲ ’ਚ ਪੁਲਸ ਦੀ ਰੇਡ, ਕਾਲ ਗਰਲਜ਼ ਨਾਲ ਕਮਰੇ 'ਚ ਮੌਜੂਦ ਵਿਅਕਤੀ ਨੇ ਦੂਜੀ ਮੰਜ਼ਿਲ ਤੋਂ ਮਾਰੀ ਛਾਲ
Sunday, Jun 26, 2022 - 01:33 PM (IST)

ਜਲੰਧਰ (ਜ. ਬ.)- ਪਠਾਨਕੋਟ ਰੋਡ ’ਤੇ ਸਥਿਤ ਇਕ ਬਦਨਾਮ ਹੋਟਲ ਵਿਚ ਬੀਤੇ ਦਿਨ ਪੁਲਸ ਨੇ ਛਾਪੇਮਾਰੀ ਕੀਤੀ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਹੋਟਲ ਦੇ ਅੰਦਰ ਗਲਤ ਕੰਮ ਕਰਵਾਇਆ ਜਾ ਰਿਹਾ ਹੈ, ਜਿਵੇਂ ਹੀ ਪੁਲਸ ਪਾਰਟੀ ਹੋਟਲ ਦੇ ਅੰਦਰ ਪਹੁੰਚੀ ਤਾਂ ਦੋ ਕਾਲ ਗਰਲਜ਼ ਨਾਲ ਕਮਰੇ ’ਚ ਦਾਖ਼ਲ ਵਿਅਕਤੀ ਆਪਣੇ ਕਮਰੇ ਵਿਚੋਂ ਬਾਹਰ ਆਇਆ ਅਤੇ ਦੂਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਇਸ ਹਾਦਸੇ ਵਿਚ ਛਾਲ ਮਾਰਨ ਕਾਰਨ ਵਿਅਕਤੀ ਦੀ ਗਰਦਨ ਦੇ ਮਣਕੇ ਟੁੱਟ ਗਏ ਜਦਕਿ ਉਸ ਨੂੰ ਹੋਰ ਵੀ ਸੱਟਾਂ ਲੱਗੀਆਂ। ਇਸ ਦੇ ਬਾਵਜੂਦ ਉਹ ਆਪਣੇ ਹੱਥ ਵਿਚ ਪੈਂਟ ਫੜ ਕੇ ਭੱਜਣ ਵਿਚ ਸਫ਼ਲ ਹੋ ਗਿਆ।
ਇਹ ਵੀ ਪੜ੍ਹੋ: ਕਰਤਾਰਪੁਰ ਵਿਖੇ ਗ਼ਰੀਬਾਂ ਦੇ ਸੜੇ ਆਸ਼ੀਆਨੇ, 38 ਮਜ਼ਦੂਰਾਂ ਦੀਆਂ ਝੁੱਗੀਆਂ ਸੜ ਕੇ ਹੋਈਆਂ ਸੁਆਹ
ਹਾਲਾਂਕਿ ਇਸ ਛਾਪੇਮਾਰੀ ਨੂੰ ਲੈ ਕੇ ਪੁਲਸ ਪੁਸ਼ਟੀ ਨਹੀਂ ਕਰ ਰਹੀ ਹੈ ਪਰ ਜਿਸ ਹੋਟਲ ਵਿਚ ਛਾਪੇਮਾਰੀ ਕੀਤੀ ਗਈ, ਉਹ ਇਸ ਕੰਮ ਲਈ ਕਾਫ਼ੀ ਮਸ਼ਹੂਰ ਚੱਲ ਰਿਹਾ ਹੈ। ਛੋਟੀ ਜਿਹੀ ਪਾਰਕਿੰਗ ਦੇ ਪਿੱਛੇ ਬਣੇ ਇਸ ਹੋਟਲ ਦੇ ਅੰਦਰ ਇੰਨੇ ਗੁਲ ਖਿਲਾਏ ਜਾਂਦੇ ਹਨ ਕਿ ਜੇਕਰ ਏ. ਡੀ. ਸੀ. ਪੀ. ਗੁਰਬਾਜ ਸਿੰਘ ਦੀ ਸਪੈਸ਼ਲ ਟੀਮ ਇਥੇ ਛਾਪੇਮਾਰੀ ਕਰੇ ਤਾਂ ਸਾਰੀ ਸੱਚਾਈ ਸਾਹਮਣੇ ਆ ਸਕਦੀ ਹੈ। ਸ਼ਹਿਰ ਦੇ ਨਾਲ-ਨਾਲ ਦਿਹਾਤੀ ਖੇਤਰ ਤੋਂ ਆਉਣ ਵਾਲੇ ਬੁੱਕੀ ਜੁਆਰੀ ਇਥੇ ਕਮਰਾ ਬੁੱਕ ਕਰਵਾ ਕੇ ਜੂਏ ਦੀ ਬੂਕ ਦੇ ਨਾਲ-ਨਾਲ ਹੋਰ ਵੀ ਬਹੁਤ ਕੰਮ ਕਰਵਾ ਲੈਂਦੇ ਹਨ।
ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ ਤੋਂ ਵੱਡੀ ਖ਼ਬਰ: ਨਹਾਉਂਦੇ ਸਮੇਂ 3 ਸਾਲ ਦਾ ਬੱਚਾ ਪਾਣੀ ਦੀ ਪਾਈਪ ਲਾਈਨ 'ਚ ਫਸਿਆ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ