ਦਿੱਲੀ ਤੋਂ ਬਟਾਲਾ ਜਾ ਰਹੀ ਰੋਡਵੇਜ਼ ਦੀ ਬੱਸ ਤੋਂ ਡਿੱਗਣ ਨਾਲ ਯਾਤਰੀ ਦੀ ਮੌਤ

01/13/2019 7:27:35 AM

ਜਲੰਧਰ,    (ਮਹੇਸ਼)-  ਦਿੱਲੀ ਤੋਂ ਬਟਾਲਾ ਜਾ ਰਹੀ ਪੰਜਾਬ ਰੋਡਵੇਜ਼ ਦੀ ਬਟਾਲਾ ਡਿਪੂ ਦੀ  ਬੱਸ ਤੋਂ ਇਕ ਯਾਤਰੀ ਦੇ ਡਿੱਗਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ  ਮਿਲਦੇ ਹੀ ਮੌਕੇ ’ਤੇ ਪਹੁੰਚੇ ਥਾਣਾ ਕੈਂਟ ਦੇ ਏ.ਐੱਸ.ਆਈ. ਕੁਲਦੀਪ ਸਿੰਘ ਨੇ ਲੋਕਾਂ  ਦੀ ਮਦਦ ਨਾਲ ਉਕਤ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਇਆ। ਜਿਥੇ ਡਾਕਟਰਾਂ ਨੇ ਉਸ ਨੂੰ  ਮ੍ਰਿਤਕ ਕਰਾਰ ਦਿੱਤਾ। 
ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ (49) ਪੁੱਤਰ ਬਿਸ਼ਨ ਸਿੰਘ ਵਾਸੀ  ਅੰਮ੍ਰਿਤਸਰ ਵਜੋਂ ਹੋਈ ਹੈ ਉਸ ਨੇ ਪੀ.ਏ.ਪੀ. ਚੌਕ ਦੇ ਕੋਲ ਉਤਰਨਾ ਸੀ, ਜਿਸ ਕਾਰਨ ਉਹ  ਪਹਿਲਾਂ ਹੀ ਬੱਸ ਦੇ ਦਰਵਾਜ਼ੇ ਦੇ ਕੋਲ ਆ ਕੇ ਖੜ੍ਹਾ ਹੋ ਗਿਆ ਅਤੇ ਅਚਾਨਕ ਹੇਠਾਂ ਡਿੱਗ  ਪਿਆ, ਜਿਸ ਕਾਰਨ ਉਹ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਿਆ। ਪੁਲਸ ਦੇ ਮੁਤਾਬਕ ਉਸ ਤੋਂ ਸਾਮਾਨ  ਤਾਂ ਮਿਲਿਆ ਪਰ ਆਧਾਰ ਕਾਰਡ ਤੋਂ ਉਸ ਦੀ ਪਛਾਣ ਨਾ ਹੋ ਸਕੀ। ਏ.ਐੱਸ.ਆਈ. ਕੁਲਦੀਪ ਸਿੰਘ ਨੇ  ਦੱਸਿਆ ਕਿ ਮ੍ਰਿਤਕ ਸੁਖਵਿੰਦਰ ਸਿੰਘ ਦੀ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ  ਅਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦਿੱਤੀ ਗਈ ਹੈ। ਉਸ ਦੇ ਆਉਣ ’ਤੇ ਹੀ ਬਣਦੀ  ਕਾਰਵਾਈ ਕੀਤੀ ਜਾਵੇਗੀ। ਪੁਲਸ ਨੇ ਬੱਸ ਨੂੰ ਆਪਣੇ ਕਬਜ਼ੇ ’ਚ ਨਹੀਂ ਲਿਆ ਹੈ। ਉਸ ਦਾ  ਨੰਬਰ ਅਤੇ ਡਰਾਈਵਰ ਦਾ ਨਾਂ ਪਤਾ ਨੋਟ ਕਰ ਲਿਆ ਗਿਆ ਹੈ। 


Related News