ਮਾਡਲ ਟਾਊਨ ''ਚ ਪਾਨ ਦੀ ਦੁਕਾਨ ''ਤੇ ਚੋਰਾਂ ਦਾ ਧਾਵਾ, ਸਿਗਰੇਟਾਂ, ਨਕਦੀ ਸਣੇ ਮਹਿੰਗਾ ਸਾਮਾਨ ਕੀਤਾ ਚੋਰੀ

Friday, May 19, 2023 - 12:17 PM (IST)

ਮਾਡਲ ਟਾਊਨ ''ਚ ਪਾਨ ਦੀ ਦੁਕਾਨ ''ਤੇ ਚੋਰਾਂ ਦਾ ਧਾਵਾ, ਸਿਗਰੇਟਾਂ, ਨਕਦੀ ਸਣੇ ਮਹਿੰਗਾ ਸਾਮਾਨ ਕੀਤਾ ਚੋਰੀ

ਜਲੰਧਰ (ਸੋਨੂੰ)- ਜਲੰਧਰ 'ਚ ਰੋਜ਼ਾਨਾ ਚੋਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਿਚ ਕੋਈ ਕਸਰ ਨਹੀਂ ਛੱਡ ਰਹੇ ਹਨ। ਜਲੰਧਰ ਦੇ ਪਾਸ਼ ਇਲਾਕਾ ਮਾਡਲ ਟਾਊਨ 'ਚ ਬੀਤੀ ਰਾਤ ਚੋਰਾਂ ਨੇ ਪਾਨ ਸਿਗਰੇਟ ਦੀ ਦੁਕਾਨ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਦੁਕਾਨ ਥਾਣੇ ਤੋਂ ਸਿਰਫ਼ 200 ਮੀਟਰ ਦੀ ਦੂਰੀ 'ਤੇ ਸੀ ਅਤੇ ਦੂਜੀ ਗੱਲ ਇਹ ਹੈ ਕਿ ਮਾਡਲ ਟਾਊਨ ਵਿਖੇ ਸਥਿਤ ਇਸ ਦੁਕਾਨ ਤੋਂ 100 ਮੀਟਰ ਦੀ ਦੂਰੀ 'ਤੇ ਹਾਈਟੈੱਕ ਨਾਕਾ ਵੀ ਲਗਾਇਆ ਜਾਂਦਾ ਹੈ। ਮੌਕੇ 'ਤੇ ਥਾਣਾ ਨੰਬਰ-6 ਦੀ ਪੁਲਸ ਨੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।  

ਦੁਕਾਨ ਮਾਲਕ ਸੰਨੀ ਚੌਰਸੀਆ ਨੇ ਦੱਸਿਆ ਕਿ ਉਹ ਰਾਤ 11 ਵਜੇ ਦੁਕਾਨ ਬੰਦ ਕਰਕੇ ਗਏ ਸਨ। ਇਸ ਤੋਂ ਬਾਅਦ ਜਦੋਂ ਉਹ ਸਵੇਰੇ 8 ਵਜੇ ਦੁਕਾਨ ਖੋਲ੍ਹਣ ਲਈ ਆਏ ਤਾਂ ਵੇਖਿਆ ਕਿ ਦੁਕਾਨ ਦਾ ਸ਼ਟਰ ਉਖਾੜਿਆ ਹੋਇਆ ਸੀ। ਸੰਨੀ ਨੇ ਦੱਸਿਆ ਕਿ ਜਦੋਂ ਦੁਕਾਨ ਖੋਲ੍ਹ ਕੇ ਵੇਖਿਆ ਤਾਂ ਦੁਕਾਨ ਅੰਦਰ ਪਈਆਂ 15 ਤੋਂ 20 ਹਜ਼ਾਰ ਰੁਪਏ ਦੀ ਨਕਦੀ, ਸਿਗਰਟਾਂ ਅਤੇ ਲੱਖਾਂ ਰੁਪਏ ਦਾ ਮਹਿੰਗਾ ਸਾਮਾਨ ਗਾਇਬ ਸੀ। ਜਿਸ ਤੋਂ ਬਾਅਦ ਥਾਣਾ ਨੰਬਰ-6 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ।

ਇਹ ਵੀ ਪੜ੍ਹੋ - ਕਰਨਾਟਕ ਪਿੱਛੋਂ ਇਸ ਸਾਲ 5 ਹੋਰ ਸੂਬਿਆਂ ਦੀਆਂ ਚੋਣਾਂ ’ਚ ਹੋਵੇਗੀ ਭਾਜਪਾ ਦੀ ਅਗਨੀ ਪ੍ਰੀਖਿਆ

PunjabKesari

ਥਾਣਾ ਨੰਬਰ-6 ਦੇ ਇੰਚਾਰਜ ਦੇਵੇਂਦਰ ਪਾਲ ਨੇ ਦੱਸਿਆ ਕਿ ਸਵੇਰੇ ਪਾਨ ਦੀ ਦੁਕਾਨ 'ਤੇ ਚੋਰੀ ਹੋਣ ਦੀ ਸੂਚਨਾ ਮਿਲੀ ਸੀ। ਮੌਕੇ 'ਤੇ ਜਾ ਕੇ ਦੁਕਾਨਦਾਰ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਆਸਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਦੋਸ਼ੀਆਂ ਦਾ ਪਤਾ ਲਗਾ ਕੇ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ - ਪੜ੍ਹਾਈ ਦੇ ਨਾਲ-ਨਾਲ ਕਰੋ ਕਮਾਈ, 12 ਹਜ਼ਾਰ ਰੁਪਏ ਤੱਕ ਮਿਲੇਗਾ ਪ੍ਰਤੀ ਮਹੀਨਾ ਵਜ਼ੀਫਾ, ਜਾਣੋ ਕਿਵੇਂ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News