ਪਿਸਟਲ ਦੀ ਨੋਕ ’ਤੇ ਲੁੱਟ ਦੇ ਮਾਮਲੇ ਸਬੰਧੀ ਚਾਰ ਅਣਪਛਾਤੇ ਵਿਅਕਤੀਆਂ ’ਤੇ ਪਰਚਾ ਦਰਜ

11/14/2018 1:49:25 AM

ਰੂਪਨਗਰ,   (ਵਿਜੇ)-  ਥਾਣਾ ਸਿੰਘ ਭਗਵੰਤਪੁਰ ਪੁਲਸ ਨੇ ਪਿਸਟਲ ਦੀ ਨੋਕ ’ਤੇ ਹੋਈ ਲੁੱਟ ਦੀ ਵਾਰਦਾਤ ’ਚ ਚਾਰ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਸ਼ਿਕਾਇਤਕਰਤਾ ਰਾਕੇਸ਼ ਕੁਮਾਰ ਪੁੱਤਰ  ਦੇਵ ਰਾਜ ਨਿਵਾਸੀ ਵਾਰਡ ਨੰ. 7 ਮੰਡੀ ਸਮਰਾਲਾ (ਲੁਧਿਆਣਾ) ਨੇ ਪੁਲਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਸ਼ਰਾਬ ਠੇਕੇਦਾਰਾਂ ਦੇ ਸਿੰਡੀਕੇਟ ਗਰੁੱਪ ਰੂਪਨਗਰ ’ਚ ਪ੍ਰਾਈਵੇਟ ਤੌਰ ’ਤੇ ਨੌਕਰੀ ਕਰਦਾ ਹੈ ਅਤੇ ਉਸ ਦੇ ਕੋਲ ਰੂਪਨਗਰ ਅਤੇ ਸਿੰਘ ਸਟੇਸ਼ਨ ਦੇ ਠੇਕਿਆਂ ਦੀ ਨਿਗਰਾਨੀ ਅਤੇ ਕੈਸ਼ ਇਕੱਠਾ ਕਰਨ ਦਾ ਕੰਮ ਹੈ। ਬੀਤੇ ਦਿਨ ਉਹ ਪਥਰੇਡ਼ੀ ਜੱਟਾਂ ਠੇਕੇ ’ਤੇ ਆਇਆ ਅਤੇ ਠੇਕੇ ਦੇ ਅੰਦਰ ਦਰਵਾਜ਼ੇ ਦੀ ਕੁੰਡੀ ਲਾ ਰਿਹਾ ਸੀ ਤਾਂ ਇੰਨੇ ’ਚ ਇਕ ਮੋਨਾ ਨੌਜਵਾਨ ਆਇਆ, ਜਿਸ ਦੇ ਹੱਥ ’ਚ ਪਿਸਟਲ ਸੀ, ਨੇ ਪਿਸਟਲ ਦੀ ਨੋਕ ’ਤੇ ਉਸ ਨੂੰ ਦਰਵਾਜ਼ੇ ਦੀ ਕੁੰਡੀ ਖੋਲ੍ਹਣ ਸਬੰਧੀ ਕਿਹਾ ਅਤੇ ਡਰਦੇ ਹੋਏ ਉਸ ਨੇ ਕੁੰਡੀ ਖੋਲ੍ਹ ਦਿੱਤੀ ਅਤੇ ਉਕਤ ਵਿਅਕਤੀ ਨੇ ਪਹਿਲਾਂ ਉਸ ਦਾ ਮੋਬਾਇਲ ਲਿਆ ਜਦੋਂ ਕਿ  2 ਹੋਰ ਮੋਨੇ ਨੌਜਵਾਨ ਉੱਥੇੇ ਆ ਗਏ।
 ਇਕ ਦੇ ਹੱਥ ’ਚ ਪਿਸਟਲ ਅਤੇ ਦੂਸਰੇ ਦੇ ਹੱਥ ’ਚ ਕਿਰਚ ਫਡ਼ੀ ਹੋਈ ਸੀ, ਜਦੋਂ ਕਿ ਉਕਤ ਨੌਜਵਾਨਾਂ ਦੇ ਇਲਾਵਾ ਬਾਹਰ ਇਕ ਸਰਦਾਰ ਨੌਜਵਾਨ ਮੋਟਰਸਾਈਕਲ ਦੇ ਨੇਡ਼ੇ ਮੌਜੂਦ ਸੀ। ਉਕਤ ਨੌਜਵਾਨ ਪਿਸਟਲ ਦਿਖਾ ਕੇ ਸਾਰਾ ਕੈਸ਼ ਲੈ ਕੇ ਮੌਕੇ ਤੋਂ ਫਰਾਰ ਹੋ ਗਏ। 
ਜਦੋਂ ਕਿ ਜਾਂਦੇ ਹੋਏ ਉਕਤ ਨੌਜਵਾਨ ਰਾਕੇਸ਼ ਕੁਮਾਰ ਅਤੇ ਇਕ ਹੋਰ ਕਰਿੰਦੇ ਨੂੰ ਧਮਕੀਆਂ ਦਿੰਦੇ ਹੋਏ ਦੋ ਮੋਟਰਸਾਇਕਲਾਂ ’ਤੇ ਸਵਾਰ ਹੋ ਕੇ ਫਰਾਰ ਹੋ ਗਏ। ਪੁਲਸ ਨੇ ਰਾਕੇਸ਼ ਕੁਮਾਰ ਦੇ ਬਿਆਨਾਂ ਦੇ ਅਾਧਾਰ ’ਤੇ ਚਾਰ ਅਣਪਛਾਤੇ ਵਿਅਕਤੀਆਂ ’ਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News