ਪੀ.ਐੱਸ.ਯੂ. 14 ਨੂੰ ਡੀ.ਸੀ. ਦਫਤਰ ਅੱਗੇ ਲਾਵੇਗੀ ਧਰਨਾ

01/13/2019 3:23:21 AM

 ਰੂਪਨਗਰ,   (ਵਿਜੇ)-   ਰਣਜੀਤ ਸਿੰਘ ਬਾਗ ’ਚ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਦੀ ਹੋਈ ਮੀਟਿੰਗ ’ਚ ਫੈਸਲਾ ਕੀਤਾ ਗਿਆ ਕਿ ਸਰਕਾਰੀ ਨਰਸਿੰਗ ਕਾਲਜ ਦੀਆਂ ਦਲਿਤ ਵਿਦਿਆਰਥਣਾਂ ਤੋਂ ਜਬਰਨ ਫੀਸ ਵਸੂਲੀ ਦੇ ਵਿਰੁੱਧ ਪੀ.ਐੱਸ.ਯੂ. ਵਲੋਂ 14 ਨੂੰ ਡੀ.ਸੀ. ਦਫਤਰ ਅੱਗੇ ਧਰਨਾ ਲਾਇਆ ਜਾਵੇਗਾ।
 ਪੀ.ਐੱਸ.ਯੂ. ਦੇ ਸੂਬਾਈ ਨੇਤਾ ਰਣਵੀਰ ਸਿੰਘ ਰੰਧਾਵਾ ਨੇ ਦੱਸਿਆ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਅਧੀਨ ਦਲਿਤ ਵਿਦਿਆਰਥੀਆਂ ਦੀ ਪੂਰੀ ਫੀਸ ਮੁਆਫ ਹੈ। ਪਰ ਨਰਸਿੰਗ ਕਾਲਜ ਦੀ ਪ੍ਰਿੰਸੀਪਲ ਦਲਿਤ ਵਿਦਿਆਰਥਣਾਂ ਤੋਂ ਜਬਰਨ ਫੀਸ ਵਸੂਲ ਰਹੀ ਹੈ।  ਇਸ ਸਬੰਧੀ ਡੀ.ਸੀ. ਰੂਪਨਗਰ ਨੂੰ ਯੂਨੀਅਨ ਦਾ ਵਫਦ ਮਿਲਿਆ ਸੀ। ਜਿਨ੍ਹਾਂ ਨੇ ਬੁੱਧਵਾਰ ਤੱਕ ਮਾਮਲੇ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਪਰ ਕਈ ਦਿਨ ਬੀਤਣ ’ਤੇ ਵੀ ਮਾਮਲੇ ਦਾ ਕੋਈ ਹੱਲ ਨਹੀਂ ਕੱਢਿਆ। ਕਾਲਜ ’ਚ ਜ਼ਬਰਦਸਤੀ ਵਿਦਿਆਰਥੀਆਂ ਤੋਂ ਫੀਸ ਵਸੂਲ ਕੀਤੀ ਜਾ ਰਹੀ ਹੈ। ਉਨ੍ਹਾਂ ਕੇਂਦਰ ਅਤੇ ਸੂਬਾ ਸਰਕਾਰ ’ਤੇ ਦੋਸ਼ ਲਾਉਂਦਿਅਾਂ ਕਿਹਾ ਕਿ ਦਲਿਤ ਵਿਦਿਆਰਥੀਆਂ ਦੀ ਸਕਾਲਰਸ਼ਿਪ ਦੇ ਕਰੋਡ਼ਾਂ ਰੁਪਏ ਕਈ ਸਾਲਾਂ ਤੋਂ ਰੋਕੇ ਹੋਏ ਹਨ। ਜਿਸ ਕਾਰਨ ਵਿਦਿਆਰਥੀਆਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਇਸ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਲੋਕਾਂ ਸਾਹਮਣੇ ਨੰਗਾ ਹੋ ਰਿਹਾ ਹੈ। 
ਇਸ ਮੌਕੇ ਸ਼ਾਲਿਨੀ, ਰਣਜੀਤ ਕੌਰ, ਸਤਵੰਤ ਕੌਰ, ਸਤਿੰਦਰ ਕੌਰ, ਪੁਸ਼ਪਾ, ਸਿਮਰਨਜੀਤ ਕੌਰ, ਮਮਤਾ ਨੇ ਕਿਹਾ ਕਿ ਜੇਕਰ ਵਿਦਿਆਰਥੀਆਂ ਤੋਂ ਫੀਸ ਲੈਣ  ਦਾ ਫੈਸਲਾ ਰੱਦ ਨਾ ਕੀਤਾ ਗਿਆ ਤਾਂ ਸੋਮਵਾਰ ਨੂੰ ਡੀ.ਸੀ. ਦਫਤਰ ਦੇ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
 


Related News