ਡੇਂਗੂ ਦੇ 10 ਸ਼ੱਕੀ ਮਰੀਜ਼ਾਂ ’ਚੋਂ 6 ਦੀ ਰਿਪੋਰਟ ਆਈ ਪਾਜ਼ੇਟਿਵ, ਮਰੀਜ਼ਾਂ ਦੀ ਗਿਣਤੀ 16 ’ਤੇ ਪਹੁੰਚੀ

Thursday, Aug 15, 2024 - 02:27 PM (IST)

ਜਲੰਧਰ (ਰੱਤਾ)–ਬੁੱਧਵਾਰ ਨੂੰ ਡੇਂਗੂ ਦੇ 10 ਸ਼ੱਕੀ ਮਰੀਜ਼ਾਂ ਵਿਚੋਂ 6 ਦੀ ਰਿਪੋਰਟ ਪਾਜ਼ੇਟਿਵ ਆਈ ਅਤੇ ਇਨ੍ਹਾਂ ਵਿਚੋਂ ਇਕ ਮਰੀਜ਼ ਜ਼ਿਲੇ ਦਾ ਅਤੇ 5 ਮਰੀਜ਼ ਜੰਮੂ-ਕਸ਼ਮੀਰ, ਅਬੋਹਰ, ਪਠਾਨਕੋਟ, ਫਿਰੋਜ਼ਪੁਰ ਅਤੇ ਕਪੂਰਥਲਾ ਦੇ ਰਹਿਣ ਵਾਲੇ ਪਾਏ ਗਏ। ਜ਼ਿਲ੍ਹੇ ਵਿਚ ਹੁਣ ਡੇਂਗੂ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 16 ’ਤੇ ਪਹੁੰਚ ਗਈ ਹੈ। ਇਨ੍ਹਾਂ ਵਿਚੋਂ 11 ਮਰੀਜ਼ ਸ਼ਹਿਰੀ ਅਤੇ 5 ਪੇਂਡੂ ਇਲਾਕਿਆਂ ਦੇ ਰਹਿਣ ਵਾਲੇ ਹਨ।

ਇਹ ਵੀ ਪੜ੍ਹੋ- 15 ਅਗਸਤ ਮੌਕੇ ਪੇਸ਼ਕਾਰੀ ਦੇ ਰਹੇ NCC ਦੇ ਤਿੰਨ ਵਿਦਿਆਰਥੀ ਬੇਹੋਸ਼

ਜ਼ਿਲ੍ਹਾ ਐਪੀਡੈਮਿਓਲਾਜਿਸਟ ਡਾ. ਆਦਿੱਤਿਆਪਾਲ ਨੇ ਦੱਸਿਆ ਕਿ ਬੁੱਧਵਾਰ ਨੂੰ ਡੇਂਗੂ ਪਾਜ਼ੇਟਿਵ ਆਉਣ ਵਾਲਾ 30 ਸਾਲਾ ਵਿਅਕਤੀ ਬਸਤੀ ਸ਼ੇਖ ਦਾ ਰਹਿਣ ਵਾਲਾ ਹੈ ਅਤੇ ਉਹ ਸਿਵਲ ਹਸਪਤਾਲ ਵਿਚ ਬੁਖਾਰ ਕਾਰਨ ਦਵਾਈ ਲੈਣ ਆਇਆ ਸੀ ਅਤੇ ਦਵਾਈ ਲੈ ਕੇ ਵਾਪਸ ਘਰ ਚਲਾ ਗਿਆ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਹੋਟਲ ਵਿਚ ਪੁਲਸ ਨੇ ਮਾਰਿਆ ਛਾਪਾ, ਇਤਰਾਜ਼ਯੋਗ ਹਾਲਤ 'ਚ ਫੜੇ ਮੁੰਡੇ-ਕੁੜੀਆਂ

ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਐਂਟੀ ਲਾਰਵਾ ਟੀਮਾਂ ਨੇ ਬੁੱਧਵਾਰ ਨੂੰ ਪੇਂਡੂ ਇਲਾਕੇ ਦੇ 1317 ਅਤੇ ਸ਼ਹਿਰੀ ਇਲਾਕੇ ਦੇ 668 ਘਰਾਂ ਿਵਚ ਸਰਵੇ ਕੀਤਾ ਅਤੇ ਉਨ੍ਹਾਂ ਨੂੰ 16 ਥਾਵਾਂ ’ਤੇ ਡੇਂਗੂ ਫੈਲਾਉਣ ਵਾਲੇ ਮੱਛਰਾਂ ਦਾ ਲਾਰਵਾ ਮਿਲਿਆ। ਇਨ੍ਹਾਂ ਵਿਚ 6 ਥਾਵਾਂ ਸ਼ਹਿਰੀ ਅਤੇ 10 ਪੇਂਡੂ ਇਲਾਕਿਆਂ ਦੀਆਂ ਹਨ। ਆਦਿੱਤਿਆ ਨੇ ਦੱਸਿਆ ਕਿ ਸਿਹਤ ਵਿਭਾਗ ਹੁਣ ਤਕ ਡੇਂਗੂ ਦੇ ਸ਼ੱਕੀ 167 ਮਰੀਜ਼ਾਂ ਦੇ ਸੈਂਪਲ ਟੈਸਟ ਕਰ ਚੁੱਕਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News