ਕੌਂਸਲਰ ਹਾਊਸ ’ਚ ਸਿਰਫ LED ਪ੍ਰਾਜੈਕਟ ’ਤੇ ਹੀ ਚਰਚਾ, ਸਮਾਰਟ ਸਿਟੀ ਦੇ ਬਾਕੀ ਪ੍ਰਾਜੈਕਟਾਂ ’ਤੇ ਕਿਉਂ ਨਹੀਂ?

06/20/2022 11:52:16 PM

ਜਲੰਧਰ (ਸੋਮਨਾਥ)-ਨਗਰ ਨਿਗਮ ਦੇ ਕੌਂਸਲਰ ਹਾਊਸ ਦੀ ਕੱਲ ਮੀਟਿੰਗ ਹੋ ਰਹੀ ਹੈ। ਇਹ ਮੀਟਿੰਗ ਐੱਲ. ਈ. ਡੀ. ਪ੍ਰਾਜੈਕਟ ਨੂੰ ਲੈ ਕੇ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕੌਂਸਲਰ ਹਾਊਸ ਦੀ ਹੋਈ ਮੀਟਿੰਗ ਵਿਚ ਸਭ ਤੋਂ ਚਰਚਿਤ ਮਾਮਲਾ ਐੱਲ. ਈ. ਡੀ. ਪ੍ਰਾਜੈਕਟ ਦਾ ਰਿਹਾ ਸੀ। ਲਗਭਗ 50 ਕਰੋੜ ਦੇ ਇਸ ਪ੍ਰਾਜੈਕਟ ਨੂੰ ਲੈ ਕੇ ਸਭ ਤੋਂ ਜ਼ਿਆਦਾ ਕਾਂਗਰਸੀ ਕੌਂਸਲਰਾਂ ਨੇ ਹੀ ਹਾਏ-ਤੌਬਾ ਮਚਾਈ ਸੀ ਅਤੇ ਇਸ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਮੇਅਰ ਜਗਦੀਸ਼ ਰਾਜ ਰਾਜਾ ਨੇ ਜਾਂਚ ਕਰਵਾਉਣ ਦੀ ਗੱਲ ਕਹੀ। ਐੱਲ. ਈ. ਡੀ. ਪ੍ਰਾਜੈਕਟ ’ਤੇ ਚਰਚਾ ਨੂੰ ਲੈ ਕੇ ਭਾਜਪਾ ਆਗੂਆਂ ਨੇ ਵਿਅੰਗ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਹੋਵੇ ਜਾਂ ਸਾਬਕਾ ਕਾਂਗਰਸ ਸਰਕਾਰ, ਕੇਂਦਰ ਸਰਕਾਰ ਨੂੰ ਨਿੰਦਣਾ ਅਤੇ ਉਨ੍ਹਾਂ ਵੱਲੋਂ ਪੰਜਾਬ ਦੀ ਅਣਦੇਖੀ ਦੀਆਂ ਗੱਲਾਂ ਕਰ ਕੇ ਜਨਤਾ ਨੂੰ ਗੁੰਮਰਾਹ ਕਰਦੀਆਂ ਰਹੀਆਂ ਪਰ ਲਗਭਗ 1332.06 ਕਰੋੜ ਦੇ 51 ਪ੍ਰਾਜੈਕਟ, ਜਿਹੜੇ ਕਿ ਜਲੰਧਰ ਸਮਾਰਟ ਸਿਟੀ ਜ਼ਰੀਏ ਚੱਲ ਰਹੇ ਹਨ, ਜਿਨ੍ਹਾਂ ਵਿਚੋਂ ਕੁਝ ਕੁ ਦੇ ਤਾਂ ਯੂਜ਼ਿਜ਼ ਸਰਟੀਫਿਕੇਟ ਬਣਾ ਕੇ ਵੀ ਕੇਂਦਰ ਨੂੰ ਭੇਜੇ ਜਾ ਚੁੱਕੇ ਹਨ, ਉਨ੍ਹਾਂ ’ਤੇ ਚਰਚਾ ਕਿਉਂ ਨਹੀਂ ਹੋ ਰਹੀ ਹੈ?

ਭਾਜਪਾ ਆਗੂਆਂ ਨੇ ਕਿਹਾ ਕਿ ਸਿਰਫ ਸਰਫੇਸ ਵਾਟਰ ਸਕੀਮ ਤਹਿਤ 350 ਕਰੋੜ ਤੋਂ ਜ਼ਿਆਦਾ ਖਰਚ ਹੋ ਰਹੇ ਹਨ। ਇਸ ਤੋਂ ਇਲਾਵਾ ਵਾਟਰ ਸਪਲਾਈ ਸਿਸਟਮ (ੲੇ. ਬੀ. ਡੀ. ਏਰੀਆ) ਲਈ 100 ਕਰੋੜ, ਮਲਟੀ ਲੈਵਲ ਕਾਰ ਪਾਰਕਿੰਗ (ਮਾਡਲ ਟਾਊਨ) ਲਈ 60 ਲੱਖ ਰੁਪਏ ਦਾ ਖਰਚਾ ਹੋਣਾ ਹੈ ਪਰ ਕਾਂਗਰਸ ਸਰਕਾਰ ਵੱਲੋਂ ਜੋ ਕੰਮ ਆਸਾਨੀ ਨਾਲ ਨਿਪਟਾਏ ਜਾ ਸਕਦੇ ਸਨ, ਉਨ੍ਹਾਂ ਨੂੰ ਸ਼ੁਰੂ ਕੀਤਾ ਗਿਆ, ਜਿਨ੍ਹਾਂ ਵਿਚ ਪਹਿਲਾਂ ਤੋਂ ਹੀ ਬਣੇ ਪਾਰਕਾਂ ਨੂੰ ਰੀ-ਡਿਵੈੱਲਪ ਕਰ ਕੇ ਪੈਸੇ ਦੀ ਦੁਰਵਰਤੋਂ ਕੀਤੀ ਗਈ ਹੈ।

ਜ਼ਿਲਾ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ, ਵਿਵੇਕ ਖੰਨਾ ਅਤੇ ਸਾਬਕਾ ਮੇਅਰ ਸੁਨੀਲ ਜੋਤੀ ਨੇ ਸਾਂਝੇ ਤੌਰ ’ਤੇ ਕਿਹਾ ਕਿ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਲੈ ਕੇ ਆਏ ਦਿਨ ਹੋ-ਹੱਲਾ ਹੁੰਦਾ ਰਹਿੰਦਾ ਹੈ। ਸੂਰਿਆ ਐਨਕਲੇਵ ਦੇ ਖੁੱਲ੍ਹੇ ਏਰੀਏ ਵਿਚ ਸਰਫੇਸ ਵਾਟਰ ਸਪਲਾਈ ਸਕੀਮ ਤਹਿਤ ਮੰਗਵਾਈਆਂ ਗਈਆਂ ਵੱਡੀਆਂ-ਵੱਡੀਆਂ ਪਾਈਪਾਂ ਨੂੰ ਡੰਪ ਕੀਤਾ ਗਿਆ ਹੈ ਅਤੇ ਉਨ੍ਹਾਂ ਦਾ ਭੁਗਤਾਨ ਵੀ ਕਰ ਦਿੱਤਾ ਿਗਆ ਤੇ ਅੱਜ ਪਾਈਪਾਂ ਦੇ ਨੇੜੇ-ਤੇੜੇ ਵੱਡੀਆਂ-ਵੱਡੀਆਂ ਝਾੜੀਆਂ ਜੰਗਲ ਦਾ ਰੂਪ ਧਾਰਨ ਕਰ ਚੁੱਕੀਆਂ ਹਨ।

ਹਾਊਸ ਵਿਚ ਕਰੋੜਾਂ ਰੁਪਏ ਦਾ ਬਿਓਰਾ ਅੱਜ ਤੱਕ ਕਿਉਂ ਨਹੀਂ ਦਿੱਤਾ ਗਿਆ : ਸੁਸ਼ੀਲ ਸ਼ਰਮਾ
ਜ਼ਿਲਾ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਸਵਾਲ ਕੀਤਾ ਕਿ ਮੇਅਰ ਸਾਹਿਬ ਜਵਾਬ ਦੇਣ ਕਿ ਉਨ੍ਹਾਂ ਨੇ ਹਾੳੂਸ ਵਿਚ ਸਮਾਰਟ ਸਿਟੀ ਦੇ ਕਰੋੜਾਂ ਰੁਪਏ ਦੇ ਚੱਲ ਰਹੇ ਕੰਮਾਂ ਦਾ ਬਿਓਰਾ ਅੱਜ ਤੱਕ ਕੌਂਸਲਰਾਂ ਨੂੰ ਕਿਉਂ ਨਹੀਂ ਦਿੱਤਾ। ਕਿਹੜੇ ਪ੍ਰਾਜੈਕਟ ’ਤੇ ਕਿੰਨਾ ਖਰਚ ਆਇਆ, ਇਸ ਦੀ ਜਾਣਕਾਰੀ ਕਿਉਂ ਨਹੀਂ ਦਿੱਤੀ ਗਈ? ਸ਼ਾਇਦ ਉਨ੍ਹਾਂ ਨੇ ਇਸ ਨੂੰ ਜ਼ਰੂਰੀ ਨਹੀਂ ਸਮਝਿਆ। ਜਨਤਾ ਦੇ ਨਾਲ-ਨਾਲ ਆਪਣੇ ਹੀ ਕੌਂਸਲਰਾਂ ਨੂੰ ਸੜਕ, ਸੀਵਰ, ਲਾਈਟ ਅਤੇ ਉਦਘਾਟਨਾਂ ਵਿਚ ਹੀ ਉਲਝਾਈ ਰੱਖਿਆ। ਉਨ੍ਹਾਂ ਕਿਹਾ ਕਿ ਜਨਤਾ ਨੂੰ ਗੁੰਮਰਾਹ ਕਰਨ ਦਾ ਖਮਿਆਜ਼ਾ ਤਾਂ ਕਾਂਗਰਸ ਪਾਰਟੀ ਪਹਿਲਾਂ ਹੀ ਭੁਗਤ ਚੁੱਕੀ ਹੈ ਅਤੇ ਆਉਣ ਵਾਲੀਆਂ ਨਿਗਮ ਚੋਣਾਂ ਬਾਕੀ ਦੀ ਅਸਲੀਅਤ ਵੀ ਬਿਆਨ ਕਰ ਦੇਣਗੀਆਂ।

ਸਮਾਰਟ ਸਿਟੀ ਦੇ ਪ੍ਰਾਜੈਕਟ ਅਤੇ ਉਨ੍ਹਾਂ ਦੀ ਲਾਗਤ

ਪ੍ਰਾਜੈਕਟ ਲਾਗਤ : (ਕਰੋੜਾਂ ਵਿਚ)

-ਸਵੀਪਿੰਗ ਮਸ਼ੀਨਾਂ ਦੀ ਖਰੀਦ ਫਾਰ ਏ. ਬੀ. ਡੀ. : 3.01

-ਟਰੈਫਿਕ ਸਾਈਨੇਜ : 1.98

-17 ਸਰਕਾਰੀ ਇਮਾਰਤਾਂ ’ਤੇ ਸੋਲਰ ਪੈਨਲ ਇੰਸਟਾਲ ਕਰਨਾ : 17.83

-ਡਿਵੈੱਲਪਮੈਂਟ ਆਫ ਸਮਾਰਟ ਈ-ਕਲਾਸ ਰੂਮ : 6.53

-11 ਚੌਕਾਂ ਦਾ ਸੁੰਦਰੀਕਰਨ : 20.32

-ਗਰੀਨ ਏਰੀਆ ਅੰਡਰ ਫਲਾਈਓਵਰ ਡਿਵੈੱਲਪਮੈਂਟ : 3.90

-ਪਾਰਕ ਡਿਵੈੱਲਪਮੈਂਟ ਅਰਬਨ ਅਸਟੇਟ ਪਾਰਕ : 2.40

-ਪਾਰਕ ਡਿਵੈੱਲਪਮੈਂਟ ਟੋਬਰੀ ਮੁਹੱਲਾ ਪਾਰਕ : 0.42

-ਪਾਰਕ ਡਿਵੈੱਲਪਮੈਂਟ ਇੰਡਸਟਰੀਅਲ ਏਰੀਆ ਪਾਰਕ : 1.07

-ਪਾਰਕ ਡਿਵੈੱਲਪਮੈਂਟ ਟੈਂਕੀ ਵਾਲਾ ਪਾਰਕ : 0.62

-ਪਾਰਕ ਡਿਵੈੱਲਪਮੈਂਟ ਬੀ.ਆਰ. ਅੰਬੇਡਕਰ ਪਾਰਕ .0.29

-ਗਰੀਨ ਏਰੀਆ ਡਿਵੈੱਲਪਮੈਂਟ ਬਿਸਤ ਦੋਆਬ ਕਨਾਲ ਏਰੀਆ : 2.78

-ਕੰਸਟਰੱਕਸ਼ਨ ਆਫ ਆਈ. ਸੀ. ਸੀ. ਬਿਲਡਿੰਗ : 1.67

-ਸਿਟੀ ਲੈਵਲ ਡਾਇਜ਼ੈਸਟਰ ਮੈਨੇਜਮੈਂਟ ਐਕਟੀਵਿਟੀ ਪਲਾਨ : 20.22

-ਸਟਾਰਮ ਵਾਟਰ ਡਰੇਨੇਜ ਸਿਸਟਮ : 20.37

-ਐੱਲ. ਈ. ਡੀ. ਲਾਈਟਸ : 49.22

-ਐੱਮ. ਐੱਸ. ਆਈ. ਫਾਰ ਆਈ. ਸੀ. ਸੀ. ਸੀ. : 116.94

-ਰੈਣਕ ਬਾਜ਼ਾਰ ਦੀਆਂ ਗਲੀਆਂ ਵਿਚ ਇਲੈਕਟ੍ਰਿਕ ਵਾਇਰ ਬਦਲਣ ’ਤੇ : 2.71

-ਸੈਨੇਟਰੀ ਵੈਂਡਿੰਗ ਮਸ਼ੀਨ ਅਤੇ ਇੰਸੀਨਰੇਟਰਸ : 93

-ਵਰਿਆਣਾ ਡੰਪ ਨੂੰ ਖਤਮ ਕਰਨਾ : 60

-ਡਿਵੈੱਲਪਮੈਂਟ ਆਫ ਸਮਾਰਟ ਰੋਡਜ਼ : 36.16

-ਗੁਰੂ ਨਾਨਕ ਦੇਵ ਲਾਇਬ੍ਰੇਰੀ ਡਿਜੀਟਲਾਈਜ਼ੇਸ਼ਨ : 2.09

-ਸੀ. ਐਂਡ ਡੀ. ਵੇਸਟ ਮੈਨੇਜਮੈਂਟ : 4.57

-ਹਰ ਪ੍ਰਾਪਰਟੀ ਦੀ ਯੂ. ਆਈ. ਡੀ. ਪਲੇਟਸ : 2.20

-ਸੀ. ਐਂਡ ਡੀ. ਵੇਸਟ ਮੈਨੇਜਮੈਂਟ ਲਈ ਢਾਂਚਾ : 2.41

-ਆਂਗਣਵਾੜੀ ਸੈਂਟਰਾਂ ਦੇ ਿਵਕਾਸ ਅਤੇ ਅਪਗ੍ਰੇਡਿੰਗ : 1.00

-ਸਕਾਡਾ ਸਿਸਟਮ ਤਹਿਤ ਵਾਟਰ ਸਪਲਾਈ ਸਿਸਟਮ : 12.00

-ਟਰੈਫਿਕ ਮੈਨੈਜਮੈਂਟ ਐਂਡ ਪਡੇਸਟ੍ਰੀਅਨ ਕਰਾਸਿੰਗ : 8.53

-ਫੁੱਟਓਵਰ ਬ੍ਰਿਜ, ਐਕਸਾਲੇਟਰ : 6.26

-ਸਾਲਿਡ ਵੈਸਟ ਮੈਨੇਜਮੈਂਟ ਪਲਾਨ ਫਾਰ ਏ. ਬੀ. ਡੀ. ਏਰੀਆ : 11.00

-ਗੁਰੂ ਨਾਨਕ ਪਾਰਕ ਰੀਡਿਵੈੱਲਪਮੈਂਟ ਗਰੀਨ ਏਰੀਆ ਫੇਸ-2 : 0.33

-ਮਹਾਰਾਜਾ ਅਗਰਸੇਨ ਪਾਰਕ ਰੀਡਿਵੈੱਲਪਮੈਂਟ : 0.25

-ਲਾਜਪਤ ਨਗਰ ਪਾਰਕ ਰੀਡਿਵੈੱਲਪਮੈਂਟ : 0.31

-ਚੋਹਕਾਂ ਕਲਾਂ ਪਾਰਕ ਰੀਡਿਵੈੱਲਪਮੈਂਟ : 0.35

-ਕਬੀਰ ਵਿਹਾਰ ਪਾਰਕ : 1.15

-ਮਸਤ ਰਾਮ ਪਾਰਕ : 0.12

-ਰੋਜ਼ ਪਾਰਕ : 0.31

-ਨਿਗਮ ਲਈ ਸੀਵਰ ਕਲੀਨਿੰਗ ਮਸ਼ੀਨਾਂ ਦੀ ਖਰੀਦ : 3.15

-ਮਲਟੀ-ਲੈਵਲ ਕਾਰ ਪਾਰਕਿੰਗ, ਮਾਡਲ ਟਾਊਨ ਏਰੀਆ : 60.00

-ਈ-ਹੈਲਥ ਐਪ ਐਂਡ ਮੁਹੱਲਾ ਕਲੀਨਿਕ : 15.00

-ਕਾਲਾ ਸੰਿਘਆਂ ਡਰੇਨ ਦਾ ਸੁੰਦਰੀਕਰਨ : 40.00

-ਜਮਸ਼ੇਰ ਵਿਚ ਮਰੇ ਪਸ਼ੂ ਦੇ ਨਿਸਤਾਰਨ ਦੀ ਸਹੂਲਤ : 8.00

-ਗਰੀਨ ਏਰੀਆ ਡਿਵੈੱਲਪਮੈਂਟ ਫੇਸ-3 : 5.00

-ਵਾਟਰ ਟਰੀਟਮੈਂਟ ਪਲਾਂਟ ਲਈ ਐੱਸ. ਟੀ. ਪੀ. 15.00

-ਵੈਂਡਿੰਗ ਮਸ਼ੀਨਸ ਫਾਰ ਪੈਟ ਬੋਤਲ : 1.40

-ਡਿਵੈੱਲਪਮੈਂਟ ਆਫ ਬਰਲਟਨ ਪਾਰਕ : 250


Manoj

Content Editor

Related News