ਕੰਢੀ ਨਹਿਰ ’ਚ ਨਹਾਉਂਦੇ ਦੋ ਨੌਜਵਾਨ ਡੁੱਬੇ ਇਕ ਦੀ ਲਾਸ਼ ਬਰਾਮਦ

Tuesday, Jun 25, 2019 - 01:46 AM (IST)

ਕੰਢੀ ਨਹਿਰ ’ਚ ਨਹਾਉਂਦੇ ਦੋ ਨੌਜਵਾਨ ਡੁੱਬੇ ਇਕ ਦੀ ਲਾਸ਼ ਬਰਾਮਦ

ਹਾਜੀਪੁਰ,(ਜੋਸ਼ੀ, ਟੰਡਨ)- ਪੁਲਸ ਥਾਣਾ ਤਲਵਾੜਾ ਦੇ ਅਧੀਨ ਪੈਂਦੇ ਪਿੰਡ ਨਮੋਲੀ ਦੇ ਲਾਗੇ ਕੰਢੀ ਨਹਿਰ ’ਚ ਨਹਾਉਂਦੇ ਹੋਏ ਦੋ ਨੌਜਵਾਨਾਂ ਦੇ ਡੁੱਬਣ ਨਾਲ ਇਲਾਕੇ ’ਚ ਸ਼ੋਕ ਦੀ ਲਹਿਰ ਦੌੜ ਗਈ I ਪ੍ਰਾਪਤ ਜਾਣਕਾਰੀ ਅਨੁਸਾਰ ਚਰਨਜੀਤ ਸਿੰਘ (18) ਪੁੱਤਰ ਰਾਜਿੰਦਰ ਕੁਮਾਰ ਅਤੇ ਹਰਮੇਸ਼ ਕੁਮਾਰ (18) ਪੁੱਤਰ ਵਰਿਆਮ ਸਿੰਘ ਵਾਸੀਆਨ ਭੁੰਬੋਤਾੜ ਤਲਵਾੜਾ ਵਿਖੇ ਸੀ. ਪਾਈਟ ਵਿਖੇ ਆਰਮੀ ’ਚ ਭਰਤੀ ਹੋਣ ਲਈ ਟ੍ਰੇਨਿੰਗ ਲੈਣ ਲਈ ਫਾਰਮ ਜਮ੍ਹਾ ਕਰਵਾਉਣ ਆਏ ਸੀ I ਦੁਪਹਿਰ ਨੂੰ ਗਰਮੀ ਹੋਣ ਕਰਕੇ ਕੰਢੀ ਨਹਿਰ ਨਹਾਉਣ ਲੱਗੇ ਪਰ ਦੋਹਾਂ ਨੂੰ ਤਰਨਾ ਨਾ ਆਉਣ ਕਰਕੇ ਨਹਿਰ ’ਚ ਡੁੱਬ ਗਏ I ਜਦੋਂ ਦੋਵੇਂ ਲੜਕੇ ਘਰ ਨਾ ਪੁੱਜੇ ਤਾ ਚਿੰਤਾ ਹੋਣ ’ਤੇ ਘਰ ਵਾਲਿਆਂ ਨੇ ਬੱਚਿਆਂ ਦੀ ਭਾਲ ਸ਼ੁਰੂ ਕੀਤੀ ਤਾਂ ਦੋਹਾਂ ਦੇ ਕਪੜੇ ਅਤੇ ਮੋਟਰਸਾਈਕਲ ਨਹਿਰ ਦੇ ਕੰਢੇ ਤੋਂ ਮਿਲੇ I ਸੂਚਨਾ ਮਿਲਦੇ ਹੀ ਤਲਵਾੜਾ ਪੁਲਸ ਦੇ ਐੱਸ. ਐੱਚ. ਓ. ਸੁਰਜੀਤ ਸਿੰਘ ਮਾਂਗਟ ਆਪਣੀ ਫੋਰਸ ਨਾਲ ਮੌਕੇ ’ਤੇ ਪੁੱਜੇ। ਲੋਕਾਂ ਦੇ ਸਹਿਯੋਗ ਨਾਲ ਚਰਨਜੀਤ ਸਿੰਘ ਦੀ ਲਾਸ਼ ਬਰਾਮਦ ਹੋ ਗਈ ਸੀ ਪਰ ਸਮਾਚਾਰ ਲਿਖੇ ਜਾਣ ਤੱਕ ਹਰਮੇਸ਼ ਕੁਮਾਰ ਦੀ ਭਾਲ ਜਾਰੀ ਸੀ I ਨੌਜਵਾਨਾਂ ਦੇ ਨਹਿਰ ’ਚ ਡੁੱਬਣ ਦੀ ਸੂਚਨਾ ਮਿਲਦੇ ਹੀ ਹਲਕੇ ਦੇ ਐੱਮ. ਐੱਲ. ਏ. ਅਰੁਣ ਡੋਗਰਾ ਮਿੱਕੀ ਵੀ ਮੌਕੇ ’ਤੇ ਪੁੱਜੇ। ਉਨ੍ਹਾਂ ਨੇ ਇਸ ਦੁਖਦਾਈ ਘਟਨਾ ’ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ


author

Bharat Thapa

Content Editor

Related News