ਪਾਬੰਦੀਸ਼ੁਦਾ ਨਸ਼ੀਲੇ ਕੈਪਸੂਲ ਸਮੇਤ ਇੱਕ ਕਾਬੂ

Wednesday, Mar 18, 2020 - 07:55 PM (IST)

ਪਾਬੰਦੀਸ਼ੁਦਾ ਨਸ਼ੀਲੇ ਕੈਪਸੂਲ ਸਮੇਤ ਇੱਕ ਕਾਬੂ

ਹੁਸ਼ਿਆਰਪੁਰ, (ਅਮਰਿੰਦਰ)- ਥਾਣਾ ਮਾਡਲ ਟਾਊਨ ਦੇ ਅਧੀਨ ਆਉਂਦੇ ਪੁਰਹੀਰਾਂ ਪੁਲਸ ਚੌਕੀ ਵਿਚ ਪੈਂਦੇ ਭੀਮ ਨਗਰ ਵਿਚ ਗਸ਼ਤ ਦੇ ਦੌਰਾਨ ਪੁਲਸ ਨੇ ਇਕ ਦੋਸ਼ੀ ਨੂੰ 696 ਪਾਬੰਦੀਸ਼ੁਦਾ ਕੈਪਸੂਲ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ । ਥਾਣਾ ਮਾਡਲ ਟਾਊਨ ਵਿਚ ਸਬ ਇੰਸਪੈਕਟਰ ਹੰਸਰਾਜ ਨੇ ਦੱਸਿਆ ਕਿ ਪੁਰਹੀਰਾਂ ਪੁਲਸ ਚੌਕੀ ਦੇ ਇੰਚਾਰਜ਼ ਏ . ਐੱਸ . ਆਈ . ਸੁਖਦੇਵ ਸਿੰਘ ਦੇ ਅਗਵਾਈ ਵਿਚ ਪੁਲਸ ਨੇ ਜਦੋਂ ਸ਼ੱਕੀ ਹਾਲਤ ਵਿਚ ਮੋਟਰ ਸਾਇਕਲ ਸਵਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਮੋਟਰ ਸਾਇਕਲ ਦੇ ਪਿੱਛੇ ਬੈਠਾ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ, ਜਦ ਮੋਟਰ ਸਾਇਕਲ ਸਵਾਰ ਦੀ ਤਲਾਸ਼ੀ ਲਈ ਤਾਂ ਉਸਦੇ ਕੋਲੋਂ 696 ਪਾਬੰਦੀਸ਼ੁਦਾ ਕੈਪਸੂਲ ਬਰਾਮਦ ਹੋਣ ’ਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ । ਗ੍ਰਿਫ਼ਤਾਰ ਦੋਸ਼ੀ ਦੀ ਪਹਿਚਾਣ ਅਸ਼ਵਨੀ ਕੁਮਾਰ ਨਿਵਾਸੀ ਕਮਾਲਪੁਰ ਵਜੋਂ ਹੋਈ ਹੈ ਜਦੋਂ ਕਿ ਫਰਾਰ ਹੋਏ ਦੋਸ਼ੀ ਦੀ ਪਹਿਚਾਣ ਰਾਜੀਵ ਕੁਮਾਰ ਪੁੱਤਰ ਪ੍ਰਕਾਸ਼ ਚੰਦ ਨਿਵਾਸੀ ਪੁਰਹੀਰਾਂ ਵਜੋਂ ਹੋਈ ਹੈ । ਪੁਲਸ ਦੋਨਾਂ ਹੀ ਦੋਸ਼ੀਆਂ ਦੇ ਖਿਲਾਫ ਐੱਨ . ਡੀ . ਪੀ . ਐੱਸ . ਐਕਟ ਦੇ ਅਧੀਨ ਕੇਸ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।


author

Bharat Thapa

Content Editor

Related News