ਵਿਸ਼ਾਲ ਹਸਪਤਾਲ ਦੇ ਸਾਹਮਣੇ ਫਾਇਰਿੰਗ ਕਰਨ ਵਾਲੇ 2 ਮੋਟਰਸਾਈਕਲ ਸਵਾਰਾਂ ਵਿਚੋਂ ਇਕ ਕਾਬੂ

Saturday, Jan 31, 2026 - 07:13 PM (IST)

ਵਿਸ਼ਾਲ ਹਸਪਤਾਲ ਦੇ ਸਾਹਮਣੇ ਫਾਇਰਿੰਗ ਕਰਨ ਵਾਲੇ 2 ਮੋਟਰਸਾਈਕਲ ਸਵਾਰਾਂ ਵਿਚੋਂ ਇਕ ਕਾਬੂ

ਲੋਹੀਆਂ (ਸੁਭਾਸ਼, ਸੁਖਪਾਲ ਰਾਜਪੂਤ)- ਪਿਛਲੇ ਦਿਨੀਂ ਲੋਹੀਆਂ ਦੀ ਕੂਲ ਰੋਡ ’ਤੇ ਸਥਿਤ ਵਿਸ਼ਾਲ ਹਸਪਤਾਲ ਦੇ ਸਾਹਮਣੇ ਹੋਈ ਫਾਇਰਿੰਗ ਦੇ ਮਾਮਲੇ ’ਚ ਲੋਹੀਆਂ ਪੁਲਸ ਨੇ ਸਫਲਤਾ ਹਾਸਲ ਕਰਦੇ ਹੋਏ ਕੇਸ ਨੂੰ ਸੁਲਝਾ ਲਿਆ ਹੈ ਅਤੇ 2 ਗੁਰਗਿਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਸ ਨੇ ਇੰਗਲੈਂਡ ਵਿਚ ਰਹਿੰਦੇ ਗੈਂਗਸਟਰ ਜੱਗਾ ਦੇ ਕਹਿਣ ’ਤੇ ਇਕ ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ’ਚ ਉਸ ਦੇ ਪਿਤਾ ਨੂੰ ਵੀ ਚੁੱਕ ਲਿਆ ਹੈ।

ਇਹ ਵੀ ਪੜ੍ਹੋ: PM ਮੋਦੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਜਲੰਧਰ 'ਚ ਅਲਰਟ ਨੇ ਖੋਲ੍ਹੀ ਪੰਜਾਬ ਸਰਕਾਰ ਦੀ ਪੋਲ: ਅਸ਼ਵਨੀ ਸ਼ਰਮਾ

ਜ਼ਿਕਰਯੋਗ ਹੈ ਕਿ 15 ਜਨਵਰੀ ਨੂੰ ਰਾਤ ਦੀ ਧੁੰਦ ਦੇ ਵਿਚਕਾਰ 2 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਵਿਸ਼ਾਲ ਹਸਪਤਾਲ ਲੋਹੀਆਂ ਦੇ ਸਾਹਮਣੇ ਗੋਲ਼ੀਆਂ ਚਲਾਈਆਂ ਅਤੇ ਸਾਬੂਵਾਲ ਰੋਡ ਤੋਂ ਭੱਜਣ ਵਿੱਚ ਸਫਲ ਰਹੇ ਸਨ, ਜਿਸ ਤੋਂ ਬਾਅਦ ਪੁਲਸ ਨੇ ਤਕਨੀਕ ਦੇ ਆਧਾਰ ’ਤੇ ਜਿੱਥੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਿਆ, ਉੱਥੇ ਹੀ ਗੋਲੀਬਾਰੀ ਸਮੇਂ ਗੁਜ਼ਰਨ ਵਾਲੇ ਸਾਰੇ ਮੋਬਾਈਲ ਫੋਨਾਂ ਦੀ ਜਾਂਚ ਵੀ ਕੀਤੀ, ਜਿਸ ਦੇ ਆਧਾਰ ’ਤੇ ਨਜ਼ਦੀਕੀ ਪਿੰਡ ਘੁੱਧੂਵਾਲ ਦੇ ਨਿਵਾਸੀ ਨੌਜਵਾਨ ਦਿਲਬਾਗ ਸਿੰਘ ਉਰਫ਼ ਬਾਗਾ ਪੁੱਤਰ ਪ੍ਰਦੁਮਨ ਸਿੰਘ ਨੂੰ ਕਾਬੂ ਕੀਤਾ ਅਤੇ ਉਸ ਨੇ ਪੁਲਸ ਨੂੰ ਦੱਸਿਆ ਕਿ ਇੰਗਲੈਂਡ ’ਚ ਰਹਿਣ ਵਾਲੇ ਜੱਗਾ ਦੇ ਕਹਿਣ ’ਤੇ ਉਸ ਨੇ ਗੋਲੀਆਂ ਚਲਾਈਆਂ ਅਤੇ ਭੱਜ ਗਏ ਸਨ। ਉਸ ਦਾ ਦੂਜਾ ਸਾਥੀ ਅਜੇ ਤੱਕ ਫਰਾਰ ਹੈ ਅਤੇ ਪੁਲਸ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।

ਉੱਥੇ ਹੀ ਇੰਗਲੈਂਡ ਰਹਿੰਦੇ ਮੁੱਖ ਗੈਂਗਸਟਰ ਜੱਗਾ ਦੇ ਖਿਲਾਫ ਮਾਮਲਾ ਦਰਜ ਕਰਦੇ ਹੋਏ ਉਸ ਦੇ ਪਿਤਾ ਨਿਰਮਲ ਸਿੰਘ ਨਿੰਮਾ ਨੂੰ ਵੀ ਚੁੱਕ ਲਿਆ ਹੈ ਜਦਕਿ ਮੁੱਖ ਗੈਂਗਸਟਰ ਜੱਗਾ ਡਾ. ਵਿਸ਼ਾਲ ਗੁਪਤਾ ਤੋਂ ਇਕ ਕਰੋੜ ਦੀ ਫਿਰੌਤੀ ਮੰਗ ਰਿਹਾ ਹੈ ਅਤੇ ਉਸ ਗੋਲੀਬਾਰੀ ਤੋਂ ਬਾਅਦ ਉਸ ਨੇ ਡਾ. ਵਿਸ਼ਾਲ ਗੁਪਤਾ ਨੂੰ ਕਈ ਮੋਬਾਇਲ ਸੰਦੇਸ਼ ਵੀ ਭੇਜੇ ਹਨ ਜਦਕਿ ਲੋਹੀਆਂ ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਪੁਲਸ ਰਿਮਾਂਡ ਤੋਂ ਬਾਅਦ ਕਪੂਰਥਲਾ ਜੇਲ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ:  ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੈਕਾਰਿਆਂ ਨਾਲ ਗੂੰਜਿਆ ਜਲੰਧਰ, ਪੁਰਬ ਮੌਕੇ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ

ਜਾਣਕਾਰੀ ਅਨੁਸਾਰ ਨੌਜਵਾਨ ਦਿਲਬਾਗ ਦੀ ਦੋਸਤੀ ਗੈਂਗਸਟਰ ਜੱਗਾ ਨਾਲ ਉਸ ਸਮੇਂ ਹੋਈ ਜਦੋਂ ਉਹ ਉਸ ਦੇ ਘਰ ਵਿਚ ਸੀ. ਸੀ. ਟੀ. ਵੀ. ਕੈਮਰੇ ਫਿੱਟ ਕਰਨ ਗਿਆ ਸੀ। ਉੱਥੇ ਹੀ ਡਾ. ਵਿਸ਼ਾਲ ਗੁਪਤਾ ਅਨੁਸਾਰ ਗੋਲੀ ਚੱਲਣ ਦੇ 2 ਦਿਨ ਬਾਅਦ ਇਕ ਨੌਜਵਾਨ ਉਨ੍ਹਾਂ ਤੋਂ ਇੱਕ ਕਰੋੜ ਦੀ ਫਿਰੌਤੀ ਮੰਗਣ ਆਇਆ ਸੀ। ਉਸ ਅਨੁਸਾਰ ਉਹ ਫਿਰੌਤੀ ਉਸ ਨੇ ਗੈਂਗਸਟਰ ਜੱਗਾ ਦੇ ਬਾਪ ਨੂੰ ਸੌਂਪਣੀ ਸੀ ਅਤੇ ਇਸੇ ਆਧਾਰ ’ਤੇ ਪੁਲਸ ਨੇ ਦਿਲਬਾਗ ਸਿੰਘ ਨੂੰ ਕਾਬੂ ਕੀਤਾ ਹੈ। ਉੱਥੇ ਹੀ ਡਾਕਟਰ ਦੇ ਪਰਿਵਾਰ ਦੀ ਪੁਲਸ ਨੇ ਸੁਰੱਖਿਆ ਵਧਾ ਦਿੱਤੀ ਸੀ।

ਗੋਲ਼ੀਆਂ ਚਲਾਉਣ ਤੋਂ ਬਾਅਦ ਰੇਲਵੇ ਸਟੇਸ਼ਨ ’ਤੇ ਬੈਠਾ ਸੀ ਅਪਰਾਧੀ

ਗੈਂਗਸਟਰ ਜੱਗਾ ਦਾ ਫੋਨ ਵੀ ਉਸੇ ਗੋਲੀਬਾਰੀ ਦੀ ਰਾਤ ਇੰਗਲੈਂਡ ਤੋਂ ਦਿਲਬਾਗ ਨੂੰ ਹੀ ਆਇਆ ਸੀ, ਜਿਸ ਵਿਚ ਉਸ ਨੇ ਦਿਲਬਾਗ ਨੂੰ ਦੱਸਿਆ ਸੀ ਕਿ ਉਸ ਨੇ ਇਕ ਨੌਜਵਾਨ ਨੂੰ ਮਿਲਣਾ ਹੈ, ਜਿਸ ’ਤੇ ਦਿਲਬਾਗ ਟਰੱਕ ਯੂਨੀਅਨ ਲੋਹੀਆਂ ਦੇ ਨੇੜੇ ਪਹੁੰਚਿਆ, ਜਿੱਥੇ ਨਕਾਬਪੋਸ਼ ਨੌਜਵਾਨ ਉਸ ਦਾ ਇੰਤਜ਼ਾਰ ਕਰ ਰਿਹਾ ਸੀ। ਉਸ ਨੇ ਮੋਟਰਸਾਈਕਲ ਦਿਲਬਾਗ ਨੂੰ ਚਲਾਉਣ ਲਈ ਦਿੱਤਾ ਅਤੇ ਖੁਦ ਪਿੱਛੇ ਬੈਠ ਗਿਆ ਤੇ ਜਿਵੇਂ ਹੀ ਉਹ ਦੋਵੇਂ ਵਿਸ਼ਾਲ ਹਸਪਤਾਲ ਦੇ ਸਾਹਮਣੇ ਤੋਂ ਗੁਜ਼ਰੇ ਤਾਂ ਪਿੱਛੇ ਬੈਠੇ ਨੌਜਵਾਨ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਧੁੰਦ ਦਾ ਫਾਇਦਾ ਉਠਾਉਂਦੇ ਹੋਏ ਸਾਬੂਵਾਲ ਰੋਡ ਤੋਂ ਰੇਲਵੇ ਸਟੇਸ਼ਨ ਲੋਹੀਆਂ ਪਹੁੰਚੇ ਸਨ। ਦਿਲਬਾਗ ਲੰਬੇ ਸਮੇਂ ਰੇਲਵੇ ਸਟੇਸ਼ਨ ’ਤੇ ਬੈਠਾ ਰਿਹਾ ਅਤੇ ਦੂਜਾ ਗੁਰਗਾ ਉਸ ਨੂੰ ਉੱਥੇ ਹੀ ਛੱਡ ਮੋਟਰਸਾਈਕਲ ’ਤੇ ਸਵਾਰ ਹੋ ਕੇ ਵਾਪਸ ਚਲਾ ਗਿਆ ਜਦਕਿ ਦਿਲਬਾਗ ਰਾਤ 11 ਵਜੇ ਆਪਣੇ ਘਰ ਪੈਦਲ ਹੀ ਪਹੁੰਚ ਸਕਿਆ।

ਇਹ ਵੀ ਪੜ੍ਹੋ: Punjab: ਗਮ 'ਚ ਬਦਲੀਆਂ ਵਿਆਹ ਸਮਾਗਮ ਦੀਆਂ ਖ਼ੁਸ਼ੀਆਂ! ਗੋਲ਼ੀ ਲੱਗਣ ਨਾਲ 4 ਦਿਨ ਪਹਿਲਾਂ ਵਿਆਹੇ ਫ਼ੌਜੀ ਦੀ ਮੌਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

shivani attri

Content Editor

Related News