ਗੋਲੀਆਂ ਚਲਾਕੇ ਹੱਤਿਆ ਕਰਨ ਦੀ ਕੋਸ਼ਿਸ਼ ਕਰਨ ਦੇ ਮਾਮਲੇ ''ਚ ਦੋ ਬਰੀ

Thursday, Jan 22, 2026 - 10:54 PM (IST)

ਗੋਲੀਆਂ ਚਲਾਕੇ ਹੱਤਿਆ ਕਰਨ ਦੀ ਕੋਸ਼ਿਸ਼ ਕਰਨ ਦੇ ਮਾਮਲੇ ''ਚ ਦੋ ਬਰੀ

ਜਲੰਧਰ (ਜਤਿੰਦਰ, ਭਾਰਦਵਾਜ) - ਐਡੀਸ਼ਨਲ ਸੈਸ਼ਨ ਜੱਜ ਪਰਮਿੰਦਰ ਸਿੰਘ ਰਾਏ ਦੀ ਅਦਾਲਤ ਵਲੋਂ ਗੋਲੀਆਂ ਚਲਾਕੇ ਹੱਤਿਆ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਰਾਹੁਲ ਸੂਦ ਪੁੱਤਰ ਅਮਰੀਕ ਚੰਦ ਵਾਸੀ ਕਾਹਨਾ ਢੇਸੀਆਂ ਗੁਰਾਈਆਂ ਜਲੰਧਰ ਅਤੇ ਦਿਲਪ੍ਰੀਤ ਸਿੰਘ ਉਰਫ਼ ਬਾਬਾ ਪੁੱਤਰ ਓਂਕਾਰ ਸਿੰਘ ਵਾਸੀ ਢਾਹਾਂ ਥਾਣਾ ਨੂਰਪੁਰ ਬੇਦੀ ਜ਼ਿਲ੍ਹਾ ਰੂਪਨਗਰ ਨੂੰ ਵਕੀਲ ਨਵਤੇਜ ਸਿੰਘ ਮਿਨਹਾਸ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆਂ ਦੋਸ਼ ਸਾਬਤ ਨਾ ਹੋਣ ਦੇ ਕਾਰਨ ਦੋਵਾਂ ਨੂੰ ਬਰੀ ਕਰ ਦੇਣ ਦਾ ਹੁਕਮ ਸੁਣਾਇਆ ਹੈ। ਜਦ ਕਿ ਇਸ ਮਾਮਲੇ ਵਿੱਚ ਤੀਜੇ ਸਾਥੀ ਲਖਬੀਰ ਸਿੰਘ ਉਰਫ਼ ਲੱਖ ਪੁੱਤਰ ਅਮਰੀਕ ਸਿੰਘ ਵਾਸੀ ਕਾਹਨਾ ਢੇਸੀਆਂ ਗੁਰਾਈਆਂ ਜ਼ਿਲ੍ਹਾ ਜਲੰਧਰ ਦੀ ਮੁਕੱਦਮਾ ਚਲਦਿਆਂ ਦੌਰਾਨ ਮੌਤ ਹੋ ਗਈ ਹੈ। ਇਸ ਮਾਮਲੇ ਵਿੱਚ, 16-10-2017 ਨੂੰ, ਗੋਰਾਇਆ ਥਾਣਾ ਪੁਲਸ ਨੇ ਸ਼ਿਕਾਇਤਕਰਤਾ ਜਸਵੰਤ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਕਾਹਨਾ ਢੇਸੀਆਂ ਗੋਰਾਇਆ ਦੀ ਸ਼ਿਕਾਇਤ ਦਰਜ ਕੀਤੀ ਸੀ।

ਜਿਸ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਆਪਣੇ ਘਰ ਦੇ ਬਾਹਰ ਫ਼ੋਨ ਸੁਣ ਰਿਹਾ ਸੀ ਕਿ ਜਦੋਂ ਇੱਕ ਤੇਜ਼ ਰਫ਼ਤਾਰ ਕਾਰ ਆਈ ਅਤੇ ਕਾਰ ਵਿੱਚੋਂ ਚਾਰ-ਪੰਜ ਅਣਪਛਾਤੇ ਹਮਲਾਵਰ ਨਿਕਲੇ ਅਤੇ ਪਿਸਤੌਲ ਨਾਲ ਗੋਲੀਆਂ ਚਲਾ ਦਿੱਤੀਆਂ ਅਤੇ ਘਰ ਵਿੱਚ ਦਾਖਲ ਹੋ ਕੇ ਆਪਣੀ ਜਾਨ ਬਚਾਈ। ਜਿਵੇਂ ਹੀ ਲੋਕ ਇਕੱਠੇ ਹੋਏ, ਹਮਲਾਵਰ ਆਪਣੇ ਆਪਣੇ ਹਥਿਆਰਾਂ ਸਮੇਤ ਮੌਕੇ ਤੋਂ ਭੱਜ ਗਏ। ਬਾਅਦ ਵਿੱਚ ਪੁਲਸ ਨੇ ਤਿੰਨਾਂ ਦੋਸ਼ੀਆਂ ਵਿਰੁੱਧ ਧਾਰਾ 307, 120, 148, 149 ਅਤੇ ਅਸਲਾ ਐਕਟ ਦੀ ਧਾਰਾ 25, 27, 54 ਅਤੇ 59 ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਇਸ ਹਮਲੇ ਦੀ ਵਜ੍ਹਾ ਰਾਹੁਲ ਸੂਦ ਅਤੇ ਉਸਦੇ ਸਾਥੀਆਂ ਵਲੋਂ ਜਸਵੰਤ ਸਿੰਘ ਦੇ ਤਾਏ ਦੇ ਪੁੱਤਰ ਨਰਿੰਦਰ ਸਿੰਘ ਦੀ ਹੱਤਿਆ ਨਾਲ ਸਬੰਧਤ ਝੱਗੜਾ ਸੀ। ਹਮਲਾਵਰਾਂ ਵਲੋਂ ਉਸਨੂੰ ਅਦਾਲਤ ਵਿੱਚ ਗਵਾਹੀ ਨਾ ਦੇਣ ਲਈ ਦਬਾਅ ਪਾ ਰਹੇ ਸਨ। ਜਦੋਂ ਉਸਨੇ ਇਨਕਾਰ ਕਰ ਦਿੱਤਾ, ਤਾਂ ਉਨ੍ਹਾਂ ਨੇ ਉਸਦੀ ਹੱਤਿਆ ਕਰਨ ਦੇ ਇਰਾਦੇ ਨਾਲ ਹਮਲਾ ਕਰ ਦਿੱਤਾ।


author

Inder Prajapati

Content Editor

Related News