''ਪੰਜਾਬ ਕੇਸਰੀ'' ਉਹ ਕਲਮ, ਜਿਸ ਨੂੰ ਅੱਜ ਤੱਕ ਕੋਈ ਦਬਾ ਨਹੀਂ ਸਕਿਆ ਤੇ ਨਾ ਦਬਾ ਸਕੇਗਾ: ਸਮਾਜ ਸੇਵੀ ਕਰਨ ਵੀਰ
Monday, Jan 19, 2026 - 01:15 PM (IST)
ਜਲੰਧਰ (ਕੁੰਦਨ, ਪੰਕਜ)- ਪੰਜਾਬ ਕੇਸਰੀ ਗਰੁੱਪ 'ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਦੀ ਸਮਾਜਸੇਵੀ ਕਰਨਵੀਰ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਨਿਊਜ਼ ਹਮੇਸ਼ਾ ਲੋਕਾਂ ਦੇ ਹਿੱਤਾਂ ਅਤੇ ਸੱਚ ਲਈ ਚੱਟਾਨ ਵਾਂਗ ਖੜ੍ਹਾ ਰਿਹਾ ਹੈ। ਪੰਜਾਬ ਕੇਸਰੀ ਗਰੁੱਪ 'ਆਪ' ਸਰਕਾਰ ਦੀਆਂ ਦਮਨਕਾਰੀ ਨੀਤੀਆਂ ਤੋਂ ਕਦੇ ਵੀ ਨਹੀਂ ਦਬਾਇਆ ਗਿਆ ਹੈ ਅਤੇ ਨਾ ਹੀ ਭਵਿੱਖ ਵਿੱਚ ਕਦੇ ਦਬਾਇਆ ਜਾਵੇਗਾ। ਅੱਤਵਾਦ ਦੇ ਕਾਲੇ ਸਮੇਂ ਦੌਰਾਨ ਵੀ ਪੰਜਾਬ ਕੇਸਰੀ ਅਖਬਾਰ ਸੱਚਾਈ ਦੀ ਰਿਪੋਰਟਿੰਗ ਕਰਨ ਵਿੱਚ ਕਦੇ ਪਿੱਛੇ ਨਹੀਂ ਰਿਹਾ। ਪੰਜਾਬ ਕੇਸਰੀ ਨੇ ਹਮੇਸ਼ਾ ਲੋਕਾਂ ਅਤੇ ਦੇਸ਼ ਦੇ ਭਲੇ ਲਈ ਸੱਚ ਲਿਖਿਆ ਹੈ ਅਤੇ ਅੱਗੇ ਵੀ ਲਿਖਦਾ ਰਹੇਗਾ।
ਇਹ ਵੀ ਪੜ੍ਹੋ: ਅਬੋਹਰ 'ਚ ਚੱਲਦੇ ਫੁੱਟਬਾਲ ਟੂਰਨਾਮੈਂਟ 'ਚ ਖਿਡਾਰੀ ਦੀ ਮੌਤ, ਇਕ ਕਿੱਕ 'ਤੇ ਹੋਈ ਜ਼ਿੰਦਗੀ ਦੀ Game Over
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
