25 ਕਰੋੜ ਦੀ ਠੱਗੀ ਦੇ ਮਾਮਲੇ ’ਚ ਪੁਲਸ ਵੱਲੋਂ ਚਲਾਨ ਪੇਸ਼, ਫਰਾਰ ਦੋਸ਼ੀ ਅਜੇ ਤਕ ਨਹੀਂ ਆਏ ਕਾਬੂ

09/21/2020 5:42:19 PM

ਜਲੰਧਰ (ਜ. ਬ.)— ਪੀ. ਪੀ. ਆਰ. ਮਾਲ ਸਥਿਤ ਓ. ਐੱਲ. ਐੱਸ. ਵਿ੍ਹਜ਼ ਪਾਵਰ ਕੰਪਨੀ ਵੱਲੋਂ ਕੀਤੇ ਕਰੋੜਾਂ ਰੁਪਏ ਦੇ ਫਰਾਡ ਮਾਮਲੇ ’ਚ ਐੱਸ. ਆਈ. ਟੀ. ਨੇ ਮਾਣਯੋਗ ਅਦਾਲਤ ’ਚ ਚਲਾਨ ਪੇਸ਼ ਕਰ ਦਿੱਤਾ ਹੈ। ਸੂਤਰਾਂ ਦੀ ਮੰਨੀਏ ਤਾਂ ਐੱਸ. ਆਈ. ਟੀ. ਨੇ ਕੁਝ ਨਾਮਜ਼ਦ ਲੋਕਾਂ ਦਾ ਬਚਾਅ ਵੀ ਕੀਤਾ ਹੈ ਪਰ ਹੁਣ ਤਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ। ਇਸ ਕੇਸ ’ਚ ਨਾਮਜ਼ਦ ਕੰਪਨੀ ਦੇ ਸੀ. ਈ. ਓ. ਗੁਰਮਿੰਦਰ ਸਿੰਘ ਸਮੇਤ ਮੈਨੇਜਮੈਂਟ ਮੈਂਬਰ ਅਜੇ ਵੀ ਫਰਾਰ ਹਨ।

ਇਹ ਵੀ ਪੜ੍ਹੋ: ਲੁਟੇਰਿਆਂ ਨੂੰ ਧੂੜ ਚਟਾਉਣ ਵਾਲੀ ਕੁਸੁਮ ਦਾ ਨਾਂ ਡੀ. ਸੀ. ਨੇ ਰਾਸ਼ਟਰੀ ਬਹਾਦਰੀ ਐਵਾਰਡ ਲਈ ਕੀਤਾ ਨਾਮਜ਼ਦ

PunjabKesari

ਪੁਲਸ ਦਾ ਦਾਅਵਾ ਹੈ ਕਿ ਲਗਾਤਾਰ ਛਾਪੇ ਮਾਰਨ ਦੇ ਬਾਵਜੂਦ ਦੋਸ਼ੀ ਹੱਥ ਨਹੀਂ ਲੱਗ ਰਹੇ। ਦੂਜੇ ਪਾਸੇ ਪੀੜਤ ਡਿਸਟ੍ਰੀਬਿਊਟਰ ਪੁਲਸ ਦੀ ਢਿੱਲੀ ਕਾਰਵਾਈ ਕਾਰਨ ਪਰੇਸ਼ਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇੰਨਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਦੋਸ਼ੀਆਂ ਦੀ ਗਿ੍ਰਫ਼ਤਾਰੀ ਨਹੀਂ ਹੋ ਪਾਈ ਅਤੇ ਉਹ ਆਪਣੀ ਜ਼ਮਾਨਤ ਦੀ ਫਿਰਾਕ ’ਚ ਸ਼ਰੇਆਮ ਘੁੰਮ ਰਹੇ ਹਨ।  ਕੁਝ ਸਮਾਂ ਪਹਿਲਾਂ ਗੁਰਮਿੰਦਰ ਸਿੰਘ ਦੇ ਧੋਖੇ ਨਾਲ ਕਥਿਤ ਖਾਲੀ ਕਰਵਾਏ ਫਲੈਟ ਦੇ ਮਾਮਲੇ ’ਚ ਐੱਸ. ਆਈ. ਟੀ. ਜਾਂ ਫਿਰ ਕਿਸੇ ਹੋਰ ਪੁਲਸ ਅਧਿਕਾਰੀ ਨੇ ਕੋਈ ਵੀ ਨੋਟਿਸ ਨਹੀਂ ਲਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੀੜਤ ਨਿਵੇਸ਼ਕ ਦੋਸ਼ ਲਾਉਂਦੇ ਆਏ ਹਨ ਕਿ ਪੁਲਸ ਦੀ ਲਾਪ੍ਰਵਾਹੀ ਕਾਰਣ ਪਹਿਲਾਂ ਰਣਜੀਤ ਸਿੰਘ ਨੇ ਆਪਣੇ ਘਰ ਵਿਚੋਂ ਸਾਮਾਨ ਗਾਇਬ ਕਰਵਾਇਆ ਅਤੇ ਫਿਰ ਰਣਜੀਤ ਤੇ ਮੈਨੇਜਮੈਂਟ ਮੈਂਬਰ ਆਦਿੱਤਿਆ ਸੇਠੀ ਨੇ ਆਪਣੀਆਂ ਲਗਜ਼ਰੀ ਗੱਡੀਆਂ ਤਕ ਵੇਚ ਦਿੱਤੀਆਂ, ਜਦਕਿ ਪੁਲਸ ਨੂੰ ਇਸ ਦੀ ਭਿਣਕ ਤਕ ਨਹੀਂ ਲੱਗੀ। ਹੈਰਾਨੀ ਦੀ ਗੱਲ ਹੈ ਕਿ ਇੰਨੀ ਵਾਰ ਲਾਪ੍ਰਵਾਹੀ ਸਾਹਮਣੇ ਆਉਣ ਤੋਂ ਬਾਅਦ ਵੀ ਕਰੋੜਾਂ ਰੁਪਏ ਦੇ ਫਰਾਡ ਮਾਮਲੇ ’ਚ ਲਾਪ੍ਰਵਾਹੀ ਵਰਤਣ ਵਾਲਿਆਂ ’ਤੇ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ। ਨਿਵੇਸ਼ਕਾਂ ਦਾ ਇਹ ਵੀ ਦੋਸ਼ ਹੈ ਕਿ ਪੁਲਸ ਸ਼ੁਰੂ ਤੋਂ ਹੀ ਦੋਸ਼ੀ ਧਿਰ ਦੀ ਥਾਂ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ, ਜਦਕਿ ਦੋਸ਼ੀ ਧਿਰ ਦੇ ਪਰਿਵਾਰ ਨੂੰ ਵੀ ਸਰੰਡਰ ਕਰਵਾਉਣ ਲਈ ਕੋਈ ਦਬਾਅ ਨਹੀਂ ਪਾਇਆ ਗਿਆ। ਪੁਲਸ ਦੀ ਮੰਨੀਏ ਤਾਂ ਉਨ੍ਹਾਂ ਦੋਸ਼ੀਆਂ ਦੇ ਪਰਿਵਾਰਾਂ ’ਤੇ ਦਬਾਅ ਬਣਾਇਆ ਹੋਇਆ ਹੈ।

ਇਹ ਵੀ ਪੜ੍ਹੋ: ਚੋਣਾਂ ਤਕ ਜਿੱਤ ਹੱਥੋਂ ਨਿਕਲਦੀ ਦਿਸੀ ਤਾਂ ਮੁੜ ਇਕ ਹੋ ਸਕਦੇ ਨੇ ਅਕਾਲੀ ਦਲ-ਭਾਜਪਾ !

PunjabKesari

ਜ਼ਿਕਰਯੋਗ ਹੈ ਕਿ ਪੀ. ਪੀ. ਆਰ. ਮਾਲ ਸਥਿਤ ਓ. ਐੱਲ. ਐੱਸ. ਵਿ੍ਹਜ਼ ਪਾਵਰ ਕੰਪਨੀ ਵੱਲੋਂ ਕਰੋੜਾਂ ਰੁਪਏ ਦਾ ਫਰਾਡ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਕੰਪਨੀ ਨੇ ਗੋਲਡ ਕਿੱਟੀ ਦੇ ਨਾਂ ’ਤੇ ਆਪਣੇ ਨਿਵੇਸ਼ਕਾਂ ਨਾਲ ਫਰਾਡ ਕੀਤਾ ਸੀ। ਜਲੰਧਰ ਪੁਲਸ ਵੱਲੋਂ ਦਰਜ ਕੀਤੀ ਐੱਫ. ਆਈ. ਆਰ. ’ਚ ਇਹ ਫਰਾਡ 25 ਕਰੋੜ ਦਾ ਦੱਸਿਆ ਗਿਆ ਹੈ, ਜਦਕਿ ਨਿਵੇਸ਼ਕਾਂ ਦੀ ਮੰਨੀਏ ਤਾਂ ਫਰਾਡ 300 ਕਰੋੜ ਰੁਪਏ ਤਕ ਦਾ ਹੈ। 

ਇਹ ਵੀ ਪੜ੍ਹੋ: ਖੇਤੀ ਆਰਡੀਨੈਂਸਾਂ ਦੇ ਵਿਰੋਧ ’ਚ ਰੂਪਨਗਰ ਦੇ ਇਸ ਪਿੰਡ ਦੀ ਪੰਚਾਇਤ ਨੇ ਲਿਆ ਵੱਡਾ ਫ਼ੈਸਲਾ

ਥਾਣਾ ਨੰਬਰ 7 ’ਚ ਕੰਪਨੀ ਦੇ ਮਾਲਕ ਰਣਜੀਤ ਸਿੰਘ ਪੁੱਤਰ ਗੁਰਮੁਖ ਸਿੰਘ ਨਿਵਾਸੀ ਸ਼ਿਵ ਵਿਹਾਰ, ਗਗਨਦੀਪ ਸਿੰਘ ਪੁੱਤਰ ਗੁਰਵਿੰਦਰ ਸਿੰਘ ਨਿਵਾਸੀ ਹਰਦੀਪ ਨਗਰ ਅਤੇ ਗੁਰਮਿੰਦਰ ਸਿੰਘ ਉਰਫ ਝੀਤਾ ਪੁੱਤਰ ਜਗਤਾਰ ਸਿੰਘ ਨਿਵਾਸੀ ਅਜੀਤ ਨਗਰ ਕਪੂਰਥਲਾ ਸਮੇਤ ਮੈਨੇਜਮੈਂਟ ਮੈਂਬਰ ਸ਼ੀਲਾ ਦੇਵੀ ਪਤਨੀ ਹੇਮ ਰਾਜ ਨਿਵਾਸੀ ਏਕਤਾ ਨਗਰ ਫੇਜ਼-1 ਰਾਮਾ ਮੰਡੀ, ਆਦਿੱਤਿਆ ਸੇਠੀ, ਸਾਬਕਾ ਕਰਮਚਾਰੀ ਨਤਾਸ਼ਾ, ਆਸ਼ੀਸ਼ ਸ਼ਰਮਾ ਅਤੇ ਪੁਨੀਤ ਵਰਮਾ ਨਿਵਾਸੀ ਸ਼ਿਵ ਨਗਰ ਸੋਢਲ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਜਲੰਧਰ 'ਚ ਦੋ ਕਾਂਗਰਸੀ ਆਗੂਆਂ ਦੀਆਂ ਅਸ਼ਲੀਲ ਵੀਡੀਓਜ਼ ਵਾਇਰਲ, ਇਕ ਸੰਸਦ ਮੈਂਬਰ ਚੌਧਰੀ ਦਾ ਕਰੀਬੀ
ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ, ਗੁਰਦੁਆਰਾ ਸਾਹਿਬ ’ਚ ਮੱਥਾ ਟੇਕਣ ਜਾ ਰਹੇ ਵਿਅਕਤੀ ਨੂੰ ਗੋਲੀਆਂ ਨਾਲ ਭੁੰਨਿਆ


shivani attri

Content Editor

Related News