ਕੰਪਨੀ ਦੇ ਕੈਪਟਨ ਤੇ ਵਾਈਸ ਕੈਪਟਨ ਦੇ ਸੰਪਰਕ ''ਚ ਨੇ ਫਰਾਰ ਮੁਲਜ਼ਮ ਗੁਰਮਿੰਦਰ ਸਿੰਘ ਤੇ ਮੈਨੇਜਮੈਂਟ ਮੈਂਬਰ

9/7/2020 3:17:35 PM

ਜਲੰਧਰ (ਜ.ਬ.)— ਜਲੰਧਰ 'ਚ ਕਰੋੜਾਂ ਰੁਪਏ ਦਾ ਫਰਾਡ ਕਰਨ ਵਾਲੀ ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਦੇ ਫਰਾਰ ਚੱਲ ਰਹੇ ਸੀ. ਈ. ਓ. ਗੁਰਮਿੰਦਰ ਸਿੰਘ ਅਤੇ ਮੈਨੇਜਮੈਂਟ ਕਮੇਟੀ ਦੇ ਸਾਰੇ ਮੈਂਬਰ ਇਸ ਵੇਲੇ ਕੰਪਨੀ ਦੇ ਕੈਪਟਨ ਅਤੇ ਵਾਈਸ ਕੈਪਟਨ ਦੇ ਸੰਪਰਕ ਵਿਚ ਹਨ। ਕੰਪਨੀ ਨੇ ਇਨ੍ਹਾਂ ਨਾਵਾਂ ਦੀ ਕੰਪਨੀ ਲਈ ਕੰਮ ਕਰਨ ਵਾਲੇ ਲੋਕਾਂ ਨੂੰ ਪੋਸਟ ਦਿੱਤੀ ਹੋਈ ਸੀ ਪਰ ਕੈਪਟਨ ਤੇ ਵਾਈਸ ਕੈਪਟਨ ਹੁਣ ਮੈਨੇਜਮੈਂਟ ਮੈਂਬਰਾਂ ਦੀ ਮਦਦ ਤਾਂ ਕਰ ਹੀ ਰਹੇ ਹਨ, ਹੁਣੇ ਜਿਹੇ ਇਨ੍ਹਾਂ ਨੇ ਮੈਨੇਜਮੈਂਟ ਮੈਂਬਰਾਂ ਦੀ ਫਿਰੋਜ਼ਪੁਰ ਵਿਚ ਵੀ ਇਕ ਮੀਟਿੰਗ ਕਰਵਾਈ ਹੈ।

ਇਹ ਵੀ ਪੜ੍ਹੋ: ਕਪੂਰਥਲਾ 'ਚ ਵੱਡੀ ਵਾਰਦਾਤ, ਮਾਮੂਲੀ ਝਗੜੇ ਦੌਰਾਨ ਚੱਲੀਆਂ ਤਾਬੜਤੋੜ ਗੋਲੀਆਂ, ਇਕ ਦੀ ਮੌਤ

ਸੂਤਰਾਂ ਦਾ ਦਾਅਵਾ ਹੈ ਕਿ ਇਸ ਮੀਟਿੰਗ 'ਚ ਫਿਰੋਜ਼ਪੁਰ ਪੁਲਸ ਦੇ ਕੁਝ ਪੁਲਸ ਕਰਮਚਾਰੀ ਵੀ ਮੌਜੂਦ ਸਨ। ਇਹ ਵੀ ਕਿਹਾ ਗਿਆ ਕਿ ਕੰਪਨੀ ਵੱਲੋਂ ਕੀਤੇ ਫਰਾਡ ਦੀ ਸ਼ਿਕਾਇਤ ਫਿਰੋਜ਼ਪੁਰ ਵਿਚ ਵੀ ਦਰਜ ਹੈ। ਕੰਪਨੀ ਨੇ ਉੱਥੇ ਵੀ 4 ਕਰੋੜ ਰੁਪਏ ਦਾ ਫਰਾਡ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ 'ਚ ਅਜੇ ਵੀ ਗੁਰਮਿੰਦਰ ਸਿੰਘ ਅਤੇ ਮੈਨੇਜਮੈਂਟ ਕਮੇਟੀ ਮੈਂਬਰ ਫਰਾਰ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਜ਼ਰੂਰੀ ਕਦਮ ਨਹੀਂ ਚੁੱਕੇ ਜਾ ਰਹੇ। ਹਾਲਾਂਕਿ ਕਈ ਅਜਿਹੇ ਤੱਥ ਹਨ, ਜਿਨ੍ਹਾਂ ਨੂੰ ਪੁਲਸ ਨਜ਼ਰਅੰਦਾਜ਼ ਕਰ ਰਹੀ ਹੈ। ਜੇ ਉਨ੍ਹਾਂ ਤੱਥਾਂ ਉੱਪਰ ਹੀ ਜਾਂਚ ਕੀਤੀ ਜਾਵੇ ਤਾਂ ਪੁਲਸ ਨੂੰ ਵੱਡੀ ਕਾਮਯਾਬੀ ਮਿਲ ਸਕਦੀ ਹੈ ਅਤੇ ਨਿਵੇਸ਼ਕਾਂ ਦੇ ਪੈਸੇ ਮੋੜਨ 'ਚ ਵੀ ਸਫਲਤਾ ਮਿਲ ਸਕਦੀ ਹੈ।

ਇਹ ਵੀ ਪੜ੍ਹੋ: ਪਤਨੀ ਨੇ ਭਰਾ ਤੇ ਭੈਣ ਨਾਲ ਮਿਲ ਕੇ ਹੱਥੀਂ ਉਜਾੜਿਆ ਆਪਣਾ ਘਰ, ਪਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ

ਗੁਰਮਿੰਦਰ ਸਿੰਘ ਨੂੰ ਉਸ ਦੇ ਪਰਿਵਾਰ ਵਾਲਿਆਂ ਨੇ ਫਰਾਡ ਤੋਂ ਕੋਹਾਂ ਦੂਰ ਰੱਖਿਆ ਹੋਇਆ ਸੀ ਪਰ ਉਹ ਇੰਨਾ ਸ਼ਾਤਿਰ ਸੀ ਕਿ ਕੰਪਨੀ ਲਈ ਬੈਕਫੁੱਟ 'ਤੇ ਹੀ ਕੰਮ ਕਰ ਰਿਹਾ ਸੀ, ਜਦਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੈਨੇਜਮੈਂਟ ਮੈਂਬਰਾਂ ਨੇ ਵੀ ਹੋਰ ਕਈ ਇਨਵੈਸਟਰ ਜੋੜੇ ਹੋਏ ਸਨ, ਜਿਨ੍ਹਾਂ ਦੀ ਜਾਣਕਾਰੀ ਮਾਲਕਾਂ ਨੂੰ ਨਹੀਂ ਸੀ। ਇਹੋ ਕਾਰਣ ਸੀ ਕਿ ਮੈਨੇਜਮੈਂਟ ਮੈਂਬਰਾਂ ਨੇ ਇਸੇ ਦਮ 'ਤੇ ਆਲੀਸ਼ਾਨ ਫਲੈਟ, ਕੋਠੀਆਂ ਅਤੇ ਲਗਜ਼ਰੀ ਕਾਰਾਂ ਖਰੀਦ ਲਈਆਂ।

PunjabKesari

ਇਹ ਵੀ ਪੜ੍ਹੋ: 'ਪਿਆਕੜਾਂ' ਲਈ ਅਹਿਮ ਖ਼ਬਰ, ਮਹਾਨਗਰ ਜਲੰਧਰ 'ਚ ਠੇਕਿਆਂ ਬਾਹਰ ਲੱਗੀ ਭੀੜ

ਵਰਣਨਯੋਗ ਹੈ ਕਿ ਪੀ. ਪੀ. ਆਰ. ਮਾਲ 'ਚ ਸਥਿਤ ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਵੱਲੋਂ ਕਰੋੜਾਂ ਰੁਪਿਆਂ ਦਾ ਫਰਾਡ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਕੰਪਨੀ ਨੇ ਗੋਲਡ ਕਿੱਟੀ ਦੇ ਨਾਂ 'ਤੇ ਆਪਣੇ ਨਿਵੇਸ਼ਕਾਂ ਨਾਲ ਫਰਾਡ ਕੀਤਾ ਸੀ। ਜਲੰਧਰ ਪੁਲਸ ਵੱਲੋਂ ਦਰਜ ਕੀਤੀ ਗਈ ਐੱਫ. ਆਈ. ਆਰ. ਵਿਚ ਇਹ ਫਰਾਡ 25 ਕਰੋੜ ਰੁਪਏ ਦਾ ਦੱਸਿਆ ਗਿਆ ਹੈ, ਜਦਕਿ ਨਿਵੇਸ਼ਕਾਂ ਦੀ ਮੰਨੀਏ ਤਾਂ ਫਰਾਡ 300 ਕਰੋੜ ਤਕ ਦਾ ਹੈ। ਥਾਣਾ ਨੰਬਰ 7 ਵਿਚ ਕੰਪਨੀ ਦੇ ਮਾਲਕ ਰਣਜੀਤ ਸਿੰਘ ਪੁੱਤਰ ਗੁਰਮੁੱਖ ਸਿੰਘ ਨਿਵਾਸੀ ਸ਼ਿਵ ਵਿਹਾਰ, ਗਗਨਦੀਪ ਸਿੰਘ ਪੁੱਤਰ ਗੁਰਵਿੰਦਰ ਸਿੰਘ ਨਿਵਾਸੀ ਹਰਦੀਪ ਨਗਰ ਅਤੇ ਗੁਰਮਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਨਿਵਾਸੀ ਜਲੰਧਰ ਹਾਈਟਸ-2 ਸਮੇਤ ਮੈਨੇਜਮੈਂਟ ਮੈਂਬਰ ਸ਼ੀਲਾ ਦੇਵੀ, ਆਦਿੱਤਿਆ ਸੇਠੀ, ਸਾਬਕਾ ਕਰਮਚਾਰੀ ਨਤਾਸ਼ਾ, ਆਸ਼ੀਸ਼ ਸ਼ਰਮਾ ਅਤੇ ਪੁਨੀਤ ਵਰਮਾ ਖਿਲਾਫ ਕੇਸ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਜਲੰਧਰ: ਹੋਟਲ ਤੋਂ ਖਾਣਾ ਖਾ ਕੇ ਖੁਸ਼ੀ-ਖੁਸ਼ੀ ਘਰ ਜਾ ਰਹੇ ਸਨ ਨੌਜਵਾਨ , ਵਾਪਰੇ ਦਰਦਨਾਕ ਹਾਦਸੇ ਨੇ ਉਜਾੜੇ ਦੋ ਪਰਿਵਾਰ

24 ਦੇ ਲਗਭਗ ਏਜੰਟਾਂ ਦੇ ਬਿਆਨ ਦਰਜ ਕਰ ਚੁੱਕੀ ਹੈ ਪੁਲਸ
ਥਾਣਾ ਨੰਬਰ 7 ਦੇ ਇੰਚਾਰਜ ਕਮਲਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਗੁਰਮਿੰਦਰ ਸਿੰਘ ਤੇ ਹੋਰ ਮੈਂਬਰਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਤਾਂ ਕੀਤੀ ਹੀ ਜਾ ਰਹੀ ਹੈ, ਨਾਲ ਹੀ ਕੇਸ ਨੂੰ ਸਟਰਾਂਗ ਬਣਾਉਣ ਲਈ ਏਜੰਟਾਂ ਦੇ ਬਿਆਨ ਵੀ ਦਰਜ ਕੀਤੇ ਜਾ ਰਹੇ ਹਨ ਤਾਂ ਕਿ ਅੰਕੜਾ ਤਿਆਰ ਕਰ ਕੇ ਪੀੜਤਾਂ ਦੇ ਪੈਸੇ ਵਾਪਸ ਦਿਵਾਉਣ ਵਿਚ ਮਦਦ ਹੋ ਸਕੇ। ਉਨ੍ਹਾਂ ਕਿਹਾ ਕਿ ਪੁਲਸ ਹਰੇਕ ਬਿੰਦੂ 'ਤੇ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: ਵਿਆਹ ਦੀ ਪਹਿਲੀ ਵਰ੍ਹੇਗੰਢ 'ਤੇ ਪਰਿਵਾਰ 'ਚ ਪਏ ਕੀਰਨੇ, ਨੌਜਵਾਨ ਦੀ ਸ਼ੱਕੀ ਹਾਲਾਤ 'ਚ ਹੋਈ ਮੌਤ


shivani attri

Content Editor shivani attri