ਇਸ਼ਤਿਹਾਰ ਟੈਂਡਰ ਨਾਲ ਜਲੰਧਰ ਨਿਗਮ ਦੀ ਇਨਕਮ ਸ਼ੁਰੂ, ਹੁਣ ਕੋਈ ਨਾਜਾਇਜ਼ ਇਸ਼ਤਿਹਾਰ ਲੱਗਾ ਤਾਂ ਹੋਵੇਗੀ FIR
Wednesday, Jan 28, 2026 - 02:08 PM (IST)
ਜਲੰਧਰ (ਖੁਰਾਣਾ)–ਜਲੰਧਰ ਸ਼ਹਿਰ ਦੇ ਸਾਰੇ ਇਸ਼ਤਿਹਾਰਾਂ ਨਾਲ ਸਬੰਧਤ 13.71 ਕਰੋੜ ਰੁਪਏ ਦਾ ਐਡਵਰਟਾਈਜ਼ਮੈਂਟ ਟੈਂਡਰ ਕ੍ਰੀਏਟਿਵ ਓ. ਓ. ਐੱਚ. ਕੰਪਨੀ ਨੂੰ ਅਲਾਟ ਕਰ ਦਿੱਤਾ ਗਿਆ ਹੈ। ਪਿਛਲੇ ਹਫਤੇ ਕੰਪਨੀ ਨਾਲ ਐਗਰੀਮੈਂਟ ਹੋਣ ਤੋਂ ਬਾਅਦ ਵਰਕ ਆਰਡਰ ਵੀ ਜਾਰੀ ਕਰ ਦਿੱਤਾ ਗਿਆ। ਵਰਕ ਆਰਡਰ ਜਾਰੀ ਹੁੰਦੇ ਹੀ ਨਗਰ ਨਿਗਮ ਨੂੰ ਇਸ਼ਤਿਹਾਰਾਂ ਤੋਂ ਕਮਾਈ ਸ਼ੁਰੂ ਹੋ ਗਈ ਹੈ, ਜੋ ਪਿਛਲੇ ਲੱਗਭਗ 7 ਸਾਲਾਂ ਤੋਂ ਬੰਦ ਪਈ ਸੀ। ਇਸ ਟੈਂਡਰ ਨੂੰ ਅੰਤਿਮ ਰੂਪ ਤਕ ਪਹੁੰਚਾਉਣ ਵਿਚ ਮੇਅਰ ਵਨੀਤ ਧੀਰ ਦੀ ਸਰਗਰਮ ਭੂਮਿਕਾ ਅਤੇ ਲਗਾਤਾਰ ਯਤਨਾਂ ਨੂੰ ਅਹਿਮ ਮੰਨਿਆ ਜਾ ਰਿਹਾ ਹੈ।
ਟੈਂਡਰ ਲਾਗੂ ਹੋਣ ਦੇ ਨਾਲ ਹੀ ਨਗਰ ਨਿਗਮ ਨੇ ਸ਼ਹਿਰ ਵਿਚ ਨਾਜਾਇਜ਼ ਇਸ਼ਤਿਹਾਰਾਂ ਖ਼ਿਲਾਫ਼ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਹੈ। ਨਿਗਮ ਦੀ ਹੱਦ ਵਿਚ ਸੜਕਾਂ ਕੰਢੇ ਕੰਧਾਂ, ਇਮਾਰਤਾਂ ਅਤੇ ਹੋਰ ਜਨਤਕ ਸਥਾਨਾਂ ’ਤੇ ਲਾਏ ਸਾਰੇ ਨਾਜਾਇਜ਼ ਬੈਨਰ, ਹੋਰਡਿੰਗ, ਪੋਸਟਰ, ਵਾਲ ਪੇਂਟਿੰਗ, ਫਲੈਕਸ, ਟ੍ਰੈਫਿਕ ਮੀਡੀਆ ਅਤੇ ਕਿਸੇ ਵੀ ਤਰ੍ਹਾਂ ਦੀ ਡਿਫੇਸਮੈਂਟ ਨੂੰ ਹਟਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: Punjab: ਪਤੀ-ਪਤਨੀ ਦਾ ਕਾਰਨਾਮਾ ਕਰੇਗਾ ਹੈਰਾਨ! ਔਰਤ ਨਾਲ ਕੀਤਾ ਵੱਡਾ ਕਾਂਡ
ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਇਸ਼ਤਿਹਾਰ ਟੈਂਡਰ ਨੂੰ ਰਸਮੀ ਰੂਪ ਨਾਲ ਲਾਗੂ ਕਰ ਦਿੱਤਾ ਗਿਆ ਹੈ। ਹੁਣ ਕਿਸੇ ਵੀ ਵਿਅਕਤੀ, ਸੰਸਥਾ, ਸੰਗਠਨ ਜਾਂ ਕੰਪਨੀ ਨੂੰ ਬਿਨਾਂ ਇਜਾਜ਼ਤ ਦੇ ਕਿਤੇ ਵੀ ਇਸ਼ਤਿਹਾਰ ਲਾਉਣ ਦੀ ਇਜਾਜ਼ਤ ਨਹੀਂ ਹੈ। ਅਧਿਕਾਰਤ ਸਥਾਨਾਂ ’ਤੇ ਵੀ ਸਿਰਫ਼ ਉਹੀ ਇਸ਼ਤਿਹਾਰ ਲਾਏ ਜਾ ਸਕਣਗੇ, ਜੋ ਟੈਂਡਰ ਦੀਆਂ ਸ਼ਰਤਾਂ ਅਤੇ ਨਗਰ ਨਿਗਮ ਦੇ ਨਿਯਮਾਂ ਦੇ ਅਨੁਸਾਰ ਪੂਰੀ ਤਰ੍ਹਾਂ ਸਵੀਕਾਰ ਹੋਣਗੇ।
ਇਹ ਵੀ ਪੜ੍ਹੋ: ਪੰਜਾਬ ਦੇ ਸਾਬਕਾ ਮੰਤਰੀ ਤੇ ਕਾਂਗਰਸੀ ਆਗੂ ਦੀ ਰਿਹਾਇਸ਼ 'ਤੇ ED ਦੀ ਰੇਡ
ਮੇਅਰ ਅਤੇ ਨਿਗਮ ਕਮਿਸ਼ਨਰ ਨੇ ਸਾਰੀਆਂ ਇਸ਼ਤਿਹਾਰ ਏਜੰਸੀਆਂ, ਇਸ਼ਤਿਹਾਰਦਾਤਿਆਂ ਅਤੇ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕਰਨ। ਨਿਯਮਾਂ ਦਾ ਉਲੰਘਣ ਪਾਏ ਜਾਣ ’ਤੇ ਸਬੰਧਤ ਏਜੰਸੀ ਅਤੇ ਇਸ਼ਤਿਹਾਰਦਾਤਾ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਿਸ ਵਿਚ ਐੱਫ. ਆਈ. ਆਰ. ਦਰਜ ਕਰਨਾ, ਜੁਰਮਾਨਾ ਲਾਉਣਾ ਅਤੇ ਨਾਜਾਇਜ਼ ਇਸ਼ਤਿਹਾਰ ਸਮੱਗਰੀ ਨੂੰ ਤੁਰੰਤ ਹਟਾਉਣਾ ਸ਼ਾਮਲ ਹੋਵੇਗਾ। ਜ਼ਿਕਰਯੋਗ ਹੈ ਕਿ ਹਾਲ ਵਿਚ ਹੀ ਨਿਗਮ ਨੇ ਇਕ ਤਾਂਤਰਿਕ ਖ਼ਿਲਾਫ਼ ਨਾਜਾਇਜ਼ ਪੋਸਟਰ ਲਾਉਣ ਦੇ ਦੋਸ਼ ਵਿਚ ਐੱਫ. ਆਈ. ਆਰ. ਦਰਜ ਕਰਵਾਈ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 24 ਘੰਟੇ ਅਹਿਮ! Alert ਹੋ ਗਿਆ ਜਾਰੀ, 30 ਜਨਵਰੀ ਤੱਕ ਮੌਸਮ ਵਿਭਾਗ ਨੇ ਕਰ 'ਤੀ ਵੱਡੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
