ਨਗਰ ਨਿਗਮ ਦੇ ਸਰਵੇ ’ਚ ਮੰਦਾਕਿਨੀ ਰਿਜ਼ਾਰਟ, ਮੈਕਡੋਨਲਡ, ਸਣੇ ਕਈ ਵੱਡੀਆਂ ਬਿਲਡਿੰਗਾਂ ਨੂੰ ਨੋਟਿਸ

10/27/2023 10:37:14 AM

ਜਲੰਧਰ (ਪੁਨੀਤ)–ਟੈਕਸਾਂ ਦੀ ਵਸੂਲੀ ਨੂੰ ਲੈ ਕੇ ਨਗਰ ਨਿਗਮ ਵੱਲੋਂ ਵੱਡੇ ਪੱਧਰ ’ਤੇ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਕੜੀ ਤਹਿਤ ਵੀਰਵਾਰ ਵਾਟਰ ਸਪਲਾਈ ਅਤੇ ਪ੍ਰਾਪਰਟੀ ਟੈਕਸ ਦੀਆਂ ਟੀਮਾਂ ਵੱਲੋਂ ਸਾਂਝੇ ਰੂਪ ਨਾਲ ਕੀਤੇ ਗਏ ਸਰਵੇ ਤਹਿਤ ਮੰਦਾਕਿਨੀ ਰਿਜ਼ਾਰਟ, ਮੈਕਡੋਨਲਡ ਅਤੇ ਮੈਜਸਟਿਕ ਹੋਟਲ ਸਮੇਤ ਕਈ ਵੱਡੀਆਂ ਬਿਲਡਿੰਗਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।

ਸ਼ਹਿਰੀ ਇਲਾਕਿਆਂ ਤੋਂ ਬਾਅਦ ਹਾਈਵੇਅ ’ਤੇ ਹੋਏ ਸਰਵੇ ਤਹਿਤ ਬਿਲਡਿੰਗਾਂ ਵਿਚ ਕਈ ਤਰ੍ਹਾਂ ਦੀਆਂ ਖਾਮੀਆਂ ਪਾਏ ਜਾਣ ਕਾਰਨ ਇਹ ਨੋਟਿਸ ਜਾਰੀ ਕਰਕੇ 3 ਦਿਨਾਂ ਵਿਚ ਸਪੱਸ਼ਟੀਕਰਨ ਦੀ ਮੰਗ ਕੀਤੀ ਗਈ ਹੈ। ਤੈਅ ਸਮੇਂ ਮੁਤਾਬਕ ਸਪੱਸ਼ਟੀਕਰਨ ਨਾ ਮਿਲਣ ਕਰਕੇ ਨਿਗਮ ਵੱਲੋਂ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ। ਨਗਰ ਨਿਗਮ ਦੇ ਵਾਟਰ ਸਪਲਾਈ ਤੇ ਪ੍ਰਾਪਰਟੀ ਟੈਕਸ ਦੇ ਸਾਂਝੇ ਸਰਵੇ ਦੀ ਪ੍ਰਧਾਨਗੀ ਪ੍ਰਮੁੱਖ ਸਕੱਤਰ ਵਿਕਾਂਤ ਵੱਲੋਂ ਕੀਤੀ ਗਈ, ਜਦਕਿ ਇਸ ਮੌਕੇ ਸੁਪਰਿੰਟੈਂਡੈਂਟ ਹਰਪ੍ਰੀਤ ਵਾਲੀਆ, ਅਸ਼ਵਨੀ ਗਿੱਲ, ਮਹੀਪ ਸਰੀਨ, ਇੰਸ. ਸਵਰਨ ਸਿੰਘ, ਇੰਸ. ਦੀਪਕ ਹੰਸ ਸਮੇਤ ਸਹਿਯੋਗੀ ਸਟਾਫ ਟੀਮ ਦਾ ਹਿੱਸਾ ਰਿਹਾ।

ਇਹ ਵੀ ਪੜ੍ਹੋ:  ਭਲਕੇ ਬੰਦ ਰਹਿਣਗੇ ਸਕੂਲ ਤੇ ਕਾਲਜ, ਸਰਕਾਰੀ ਛੁੱਟੀ ਦਾ ਐਲਾਨ

ਫਗਵਾੜਾ ਹਾਈਵੇਅ ’ਤੇ ਹੋਈ ਇਸ ਕਾਰਵਾਈ ਤਹਿਤ ਸਰਵੇ ’ਤੇ ਟੀਮ ਵੱਲੋਂ ਸੈਫਰਨ ਬਿਲਡਿੰਗ, ਗ੍ਰੈਂਡ ਮੈਜਿਸਟਿਕ ਹੋਟਲ, ਮੰਦਾਕਿਨੀ ਰਿਜ਼ਾਰਟ, ਰਾਇਲ ਐਨਫੀਲਡ ਸ਼ੋਅਰੂਮ, ਕਾਰ ਕੰਪਨੀ ਕੀਆ ਸ਼ੋਅਰੂਮ, ਮੱਕੜ ਮੋਟਰਜ਼, ਮੈਕਡੋਨਲਡ, ਵਾਈਨ ਸ਼ੋਅਰੂਮ ਸਮੇਤ ਵੱਖ-ਵੱਖ ਪ੍ਰਮੁੱਖ ਇਕਾਈਆਂ ਨੂੰ ਮੌਕੇ ’ਤੇ ਨੋਟਿਸ ਜਾਰੀ ਕੀਤੇ ਗਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਵੇ ਦੌਰਾਨ ਵਿਭਾਗੀ ਨਿਯਮਾਂ ਦੀ ਪਾਲਣਾ ਵਿਚ ਖਾਮੀਆਂ ਪਾਏ ਜਾਣ ਕਰ ਕੇ ਨੋਟਿਸ ਜਾਰੀ ਕੀਤੇ ਗਏ ਹਨ। ਸਬੰਧਤ ਸ਼ੋਅਰੂਮ ਆਦਿ ਦੇ ਸੰਚਾਲਕਾਂ ਨੂੰ ਸਪੱਸ਼ਟੀਕਰਨ ਦੇਣ ਲਈ 3 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਨਿਗਮ ਵੱਲੋਂ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਆਉਣ ਵਾਲੇ ਦਿਨਾਂ ਵਿਚ ਵੀ ਸਰਵੇ ਜਾਰੀ ਰਹੇਗਾ। ਸੀਨੀਅਰ ਅਧਿਕਾਰੀਆਂ ਦੀਆਂ ਹਦਾਇਤਾਂ ’ਤੇ ਸਮਾਂ ਬਚਾਉਣ ਦੇ ਮੱਦੇਨਜ਼ਰ ਮੌਕੇ ’ਤੇ ਨੋਟਿਸ ਜਾਰੀ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ:  ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦੀ ਸ਼ੋਭਾ ਯਾਤਰਾ ਸਬੰਧੀ ਜਲੰਧਰ ਟ੍ਰੈਫਿਕ ਪੁਲਸ ਨੇ ਜਾਰੀ ਕੀਤਾ ਰੂਟ ਪਲਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News