ਇਲਾਕੇ ਦੀ ਸਭ ਤੋਂ ਵੱਡੀ ਪੰਚਾਇਤ ਨੂਰਪੁਰਬੇਦੀ ਦੀ ਨਿਰਮਲਾ ਤੇ ਤਖ਼ਤਗੜ੍ਹ ਦੀ ਪੂਨਮ ਬਣੀ ਸਰਪੰਚ

Wednesday, Oct 16, 2024 - 04:16 PM (IST)

ਇਲਾਕੇ ਦੀ ਸਭ ਤੋਂ ਵੱਡੀ ਪੰਚਾਇਤ ਨੂਰਪੁਰਬੇਦੀ ਦੀ ਨਿਰਮਲਾ ਤੇ ਤਖ਼ਤਗੜ੍ਹ ਦੀ ਪੂਨਮ ਬਣੀ ਸਰਪੰਚ

ਨੂਰਪੁਰਬੇਦੀ (ਭੰਡਾਰੀ)-ਖੇਤਰ ਦੀ ਸਭ ਤੋਂ ਵੱਧ ਆਬਾਦੀ ਵਾਲੀ ਗ੍ਰਾਮ ਪੰਚਾਇਤ ਨੂਰਪੁਰਬੇਦੀ ਤੋਂ ਐੱਨ. ਆਰ. ਆਈ. ਜਰਨੈਲ ਸਿੰਘ ਲਾਲੀ ਦੀ ਧਰਮਪਤਨੀ ਨਿਰਮਲਾ ਦੇਵੀ ਇਕ ਬੇਹੱਦ ਰੋਚਕ ਅਤੇ ਫ਼ਸਵੇਂ ਮੁਕਾਬਲੇ ਦੌਰਾਨ ਸਰਪੰਚ ਚੁਣੀ ਗਈ ਜਦਕਿ ਦੂਜੇ ਵੱਧ ਆਬਾਦੀ ਵਾਲੇ ਕਸਬਾ ਤਖ਼ਤਗੜ੍ਹ ਤੋਂ ਇਸ ਵਾਰ ਪੂਨਮ ਰਾਣੀ ਪਤਨੀ ਸੁਰਿੰਦਰ ਸਿੰਘ ਉਕਤ ਪਿੰਡ ਤੋਂ ਸਰਪੰਚੀ ਦੀ ਅਹੁਦੇ ’ਤੇ ਕਾਬਜ਼ ਹੋਈ।

ਜਾਣਕਾਰੀ ਅਨੁਸਾਰ ਨੂਰਪੁਰਬੇਦੀ ਦੀ ਐੱਸ. ਸੀ . (ਮਹਿਲਾ) ਸੀਟ ’ਤੇ ਸਰਪੰਚ ਦੀ ਚੋਣ ਲਈ ਸਭ ਤੋਂ ਵੱਧ 5 ਉਮੀਦਵਾਰ ਚੋਣ ਮੈਦਾਨ ’ਚ ਹੋਣ ’ਤੇ ਉਕਤ ਮੁਕਾਬਲਾ ਬੇਹੱਦ ਰੋਚਕ ਰਿਹਾ। ਇਸ ਦੌਰਾਨ ਨਿਰਮਲਾ ਦੇਵੀ ਪਤਨੀ ਜਰਨੈਲ ਸਿੰਘ ਲਾਲੀ ਐੱਨ. ਆਰ. ਆਈ, ਕੁਲਵਿੰਦਰ ਕੌਰ ਪਤਨੀ ਨਰੇਸ਼ ਕੁਮਾਰ, ਸੁਮਨ ਰਾਣੀ ਪਤਨੀ ਜੀਵਨ ਕੁਮਾਰ, ਸੁਮਨ ਦੇਵੀ ਪਤਨੀ ਪਵਨ ਕੁਮਾਰ ਪੰਮਾ ਅਤੇ ਸਾਬਕਾ ਸਰਪੰਚ ਮਨਜੀਤ ਕੌਰ ਪਤਨੀ ਸੰਜੀਵ ਬਾਂਸਲ ਚੋਣ ਮੈਦਾਨ ’ਚ ਸਨ।

PunjabKesari

ਇਹ ਵੀ ਪੜ੍ਹੋ- ਜਲੰਧਰ 'ਚ ਭਰੇ ਬਾਜ਼ਾਰ 'ਚ ਔਰਤਾਂ ਨੇ ਕਰ 'ਤਾ ਵੱਡਾ ਕਾਂਡ, ਹਰਕਤ ਜਾਣ ਹੋਵੋਗੇ ਹੈਰਾਨ

ਉਕਤ ਚੋਣਾਂ ਦੌਰਾਨ ਨੂਰਪੁਰਬੇਦੀ ਵਿਖੇ ਗ੍ਰਾਮ ਪੰਚਾਇਤ ਲਈ ਕੁੱਲ ਪੋਲ ਹੋਈਆਂ ਕਰੀਬ 2150 ਵੋਟਾਂ ’ਚ ਜਰਨੈਲ ਸਿੰਘ ਲਾਲੀ ਦੀ ਪਤਨੀ ਨਿਰਮਲਾ ਦੇਵੀ ਨੇ 731, ਕੁਲਵਿੰਦਰ ਕੌਰ ਪਤਨੀ ਨਰੇਸ਼ ਕੁਮਾਰ ਨੇ 663 ਵੋਟਾਂ ਹਾਸਲ ਕੀਤੀਆਂ ਜਿਸ ਕਾਰਨ ਨਿਰਮਲਾ ਦੇਵੀ 68 ਵੋਟਾਂ ਦੇ ਅੰਤਰ ਨਾਲ ਚੋਣ ਜਿੱਤ ਕੇ ਨੂਰਪੁਰਬੇਦੀ ਦੀ ਸਰਪੰਚੀ ਦੇ ਅਹੁਦੇ ’ਤੇ ਬਿਰਾਜਮਾਨ ਹੋਈ ਜਦਕਿ ਉਕਤ ਚੋਣਾਂ ਲੜ੍ਹ ਰਹੇ 3 ਹੋਰਨਾਂ ਉਮੀਦਵਾਰਾਂ ’ਚ ਸ਼ਾਮਲ ਸਾਬਕਾ ਸਰਪੰਚ ਮਨਜੀਤ ਕੌਰ ਪਤਨੀ ਸੰਜੀਵ ਬਾਂਸਲ ਨੂੰ 332, ਸਮੁਨ ਰਾਣੀ ਪਤਨੀ ਜੀਵਨ ਕੁਮਾਰ ਨੂੰ 209 ਅਤੇ ਸੁਮਨ ਦੇਵੀ ਪਤਨੀ ਪਵਨ ਕੁਮਾਰ ਪੰਮਾ ਨੂੰ ਸਿਰਫ਼ 201 ਵੋਟਾਂ ਨਸੀਬ ਹੋਈਆਂ।

ਇਸੇ ਤਰ੍ਹਾਂ ਖੇਤਰ ਦੀ ਦੂਜੀ ਸਭ ਤੋਂ ਵੱਡੀ ਗ੍ਰਾਮ ਪੰਚਾਇਤ ਤਖ਼ਤਗੜ੍ਹ ਦੀਆਂ ਹੋਈਆਂ ਸਰਪੰਚੀ ਦੀਆਂ ਚੋਣਾਂ ’ਚ ਐੱਸ. ਸੀ. (ਮਹਿਲਾ) ਸੀਟ ਲਈ 2 ਉਮੀਦਵਾਰ ਪੂਨਮ ਰਾਣੀ ਪਤਨੀ ਸੁਰਿੰਦਰ ਸਿੰਘ ਅਤੇ 10 ਸਾਲ ਲਗਾਤਾਰ ਸਰਪੰਚ ਰਹੇ ਕੇਵਲ ਕ੍ਰਿਸ਼ਨ ਹੈੱਪੀ ਦੀ ਪਤਨੀ ਪਰਵਿੰਦਰ ਕੌਰ ਦਰਮਿਆਨ ਮੁਕਾਬਲਾ ਹੋਇਆ। ਇਸ ਦੌਰਾਨ ਕੁੱਲ੍ਹ ਪੋਲ ਹੋਈਆਂ ਕਰੀਬ 1250 ਵੋਟਾਂ ’ਚੋਂ ਪੂਨਮ ਰਾਣੀ ਨੂੰ 802 ਜਦਕਿ ਪਰਵਿੰਦਰ ਕੌਰ ਨੂੰ 452 ਵੋਟਾਂ ਪੋਲ ਹੋਣ ’ਤੇ ਪੂਨਮ ਰਾਣੀ 350 ਵੋਟਾਂ ਨਾਲ ਜੇਤੂ ਰਹਿਣ ’ਤੇ ਤਖ਼ਤਗੜ੍ਹ ਗ੍ਰਾਮ ਪੰਚਾਇਤ ਦੀ ਸਰਪੰਚ ਬਣੀ।
ਇਹ ਵੀ ਪੜ੍ਹੋ- Mahindra ਦੀ ਗੱਡੀ ਲੈ ਕੇ ਪਛਤਾਇਆ ਪਰਿਵਾਰ, ਚਲਦੀ XUV 'ਚ ਮਚੇ ਅੱਗ ਦੇ ਭਾਂਬੜ, ਸੜ ਕੇ ਹੋਈ ਸੁਆਹ
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News