ਮਾਈਨਿੰਗ ਮਾਫ਼ੀਆ ਵੱਲੋਂ ਬਣਾਏ ਨਾਜਾਇਜ਼ ਰਸਤੇ ''ਤੇ ਬੂਟੇ ਲਗਵਾ ਕੇ ਜੰਗਲ ਮੁੜ ਸੁਰਜੀਤ ਕੀਤਾ ਜਾਵੇਗਾ: ਨਿਮਿਸ਼ਾ ਮਹਿਤਾ

08/03/2023 4:26:44 PM

ਗੜ੍ਹਸ਼ੰਕਰ- ਭਾਜਪਾ ਦੀ ਗੜ੍ਹਸ਼ੰਕਰ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਪੱਤਰਕਾਰਾਂ ਦੇ ਇਕ ਵਫ਼ਦ ਨੂੰ ਸ਼ਾਹਪੁਰ ਘਾਟੇ ਤੋਂ ਰਾਮਪੁਰ ਬਿਲੜੋ ਦੇ ਜੰਗਲਾਂ ਰਾਹੀਂ ਹਿਮਾਚਲ ਦੇ ਕਰੈਸ਼ਰਾਂ ਦੇ ਲਾਂਘੇ ਲਈ ਮਾਈਨਿੰਗ ਮਾਫ਼ੀਆ ਵੱਲੋਂ ਬਣਾਏ ਨਾਜਾਇਜ਼ ਰਸਤੇ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਕਿ ਜੇਕਰ ਜੰਗਲਾਤ ਵਿਭਾਗ ਨੇ ਇਸ ਰਸਤੇ ਨੂੰ ਬੰਦ ਨਾ ਕਰਵਾਇਆ ਤਾਂ ਉਹ ਆਪ ਇਸ ਰਸਤੇ ਨੂੰ ਬਕਾਇਦਾ ਬੂਟਾ ਲਗਵਾ ਕੇ ਉਸ ਦੀ ਪ੍ਰੈੱਸ ਦੇ ਸਾਥੀਆਂ ਨੂੰ ਨਾਲ ਲੈ ਕੇ ਵੀਡੀਓ ਰਿਕਾਰਡਿੰਗ ਕਰਵਾ ਕੇ ਇਸ ਰਸਤੇ ਨੂੰ ਬੰਦ ਕਰਵਾਉਣਗੇ। ਉਨ੍ਹਾਂ ਕਿਹਾ ਕਿ ਮਾਈਨਿੰਗ ਮਾਫ਼ੀਆ ਵੱਲੋਂ ਪੱਥਰਾਂ ਨੂੰ ਤੋੜ ਕੇ ਸਿਰਫ਼ 1.85 ਕਿਲੋਮੀਟਰ ਰਸਤੇ ਦੀ ਪ੍ਰਵਾਨਗੀ ਲਈ ਗਈ ਹੈ ਅਤੇ ਹਾਈਕੋਰਟ ਦੀ ਸਟੇਅ ਵੀ ਸਿਰਫ਼ 1.85 ਕਿਲੋਮੀਟਰ ਦੇ ਰਸਤੇ ਦੀ ਹੀ ਹੈ, ਜਿਸ ਵਿਚ ਰਸਤੇ ਦੀ ਲੰਬਾਈ ਅਤੇ ਚੌੜਾਈ ਬਕਾਇਦਾ ਲਿਖੀ ਹੋਈ ਹੈ। ਉਸ ਤੋਂ ਬਾਹਰ ਪੈਂਦੀ ਜਗ੍ਹਾ ਉਤੇ ਜਲਦ ਹੀ ਬੂਟੇ ਲਗਾਏ ਜਾਣਗੇ ਤਾਂਕਿ ਜੰਗਲ ਨੂੰ ਦੋਬਾਰਾ ਮਜ਼ਬੂਤੀ ਦਿੱਤੀ ਜਾ ਸਕੇ। 

ਭਾਜਪਾ ਆਗੂ ਨੇ ਕਿਹਾ ਕਿ ਸ਼ਾਹਪੁਰ ਤੋਂ ਰਾਮਪੁਰ ਬਿਲੜੋ ਹਿਮਾਚਲ ਤੱਕ ਜਾਣ ਵਾਲਾ ਰਸਤਾ ਬਿਲਕੁਲ ਨਾਜਾਇਜ਼ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿਚ ਆਉਣ 'ਤੇ ਹੀ ਇਹ ਰਸਤਾ ਪਹਾੜ ਅਤੇ ਜੰਗਲ ਤਬਾਹ ਕਰਕੇ ਬਣਾਇਆ ਗਿਆ ਹੈ। ਇਹ ਜੰਗਲ ਦਾ ਰਕਬਾ ਹੈ ਅਤੇ ਉਸ ਸਾਰੇ ਰਸਤੇ 'ਤੇ ਕਿਸੇ ਕਿਸਮ ਦੀ ਬੂਟੇ ਲਗਾਉਣ ਦੀ ਰੋਕ ਵੀ ਨਹੀਂ। ਇਸ ਲਈ ਬਰਸਾਤਾਂ ਦੇ ਮੌਸਮ ਦਾ ਫਾਇਦਾ ਚੁੱਕਦੇ ਹੋਏ ਇਥੇ ਬੂਟੇ ਲਗਵਾ ਕੇ ਮੁੜ ਜੰਗਲ ਨੂੰ ਸੁਰਜੀਤ ਕੀਤਾ ਜਾਵੇਗਾ ਤਾਂਕਿ ਇਲਾਕਾ ਗੜ੍ਹਸ਼ੰਕਰ ਦੇ ਕੁਦਰਤੀ ਹੁਸਨ ਨੂੰ ਬਚਾਇਆ ਜਾ ਸਕੇ। 

ਇਹ ਵੀ ਪੜ੍ਹੋ- ਖਾਲਸਾ ਏਡ ਦੇ ਦਫ਼ਤਰ 'ਤੇ NIA ਵੱਲੋਂ ਕੀਤੀ ਗਈ ਰੇਡ 'ਤੇ ਰਾਜਾ ਵੜਿੰਗ ਨੇ ਜਤਾਇਆ ਇਤਰਾਜ਼

ਉਨ੍ਹਾਂ ਕਿਹਾ ਕਿ ਇਸ ਮੁੱਦੇ 'ਤੇ ਦਰਜਨਾਂ ਖ਼ਬਰਾਂ ਲੱਗਣ ਦੇ ਬਾਵਜੂਦ ਜੰਗਲਾਤ ਵਿਭਾਗ ਦੇ ਅਫ਼ਸਰਾਂ ਦਾ ਕੁੰਭਕਰਨੀ ਨੀਂਦ ਸੁੱਤੇ ਰਹਿਣਾ ਇਸ ਗੱਲ ਦਾ ਸੰਕੇਤ ਹੈ ਕਿ ਮਾਈਨਿੰਗ ਮਾਫ਼ੀਆ ਦਾ ਕਾਲਾ ਧੰਦਾ ਜੰਗਲਾਤ ਵਿਭਾਗ ਦੀ ਮਿਲੀਭੁਗਤ ਨਾਲ ਨਾਲ ਹੀ ਚੱਲ ਰਿਹਾ ਹੈ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਇਸੇ ਸ਼ਾਹਪੁਰ ਘਾਟੇ 'ਤੇ ਮਾਈਨਿੰਗ ਮਾਫ਼ੀਆ ਵੱਲੋਂ ਬਕਾਇਦਾ ਇਕ ਨਾਜਾਇਜ਼ ਚੈੱਕਪੋਸਟ ਲਾਈ ਗਈ ਸੀ ਤਾਂ ਕਿ ਮਾਈਨਿੰਗ ਦੇ ਟਿੱਪਰਾਂ ਦੀ ਗਿਣਤੀ ਕੀਤੀ ਜਾ ਸਕੇ ਅਤੇ ਇਸ ਬਾਰੇ ਉਨ੍ਹਾਂ ਪੱਤਰਕਾਰਾਂ ਨੂੰ ਨਾਲ ਲੈ ਕੇ ਇਸ ਚੈੱਕਪੋਸਟ 'ਤੇ ਛਾਪਾ ਵੀ ਮਾਰਿਆ ਸੀ। 

ਇਸ ਚੈੱਕਪੋਸਟ ਬਾਰੇ ਨਿਮਿਸ਼ਾ ਮਹਿਤਾ ਨੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਹੁਣ ਇਹ ਚੈੱਕ ਪੋਸਟ ਇਥੋਂ ਬੇਸ਼ੱਕ ਗਾਇਬ ਕਰ ਦਿੱਤੀ ਗਈ ਹੈ ਪਰ ਅਜੇ ਤੱਕ ਇਸ ਜਾਅਲੀ ਅਤੇ ਗੈਰ-ਕਾਨੂੰਨੀ ਚੈੱਕਪੋਸਟ ਬਾਰੇ ਕੋਈ ਐੱਫ਼.ਆਈ. ਆਰ. ਦਰਜ ਨਹੀਂ ਕੀਤੀ  ਗਈ ਹੈ ਜੋ ਆਪਣੇ ਆਪ ਵਿਚ ਪ੍ਰਸ਼ਾਸਨ ਦੀ ਮਿਲੀਭੁਗਤ ਦੀ ਸਬੂਤ ਹੈ। ਉਨ੍ਹਾਂ ਕਿਹਾ ਕਿ ਗੜ੍ਹਸ਼ੰਕਰ ਦੇ ਵਿਧਾਇਕ ਜੈ ਕ੍ਰਿਸ਼ਨ ਰੋੜੀ ਨੇ ਸੱਤਾ ਵਿਚ ਆਉਂਦੇ ਹੀ ਗਿਰਗਿਟ ਵਾਂਗ ਰੰਗ ਬਦਲ ਲਿਆ ਹੈ ਕਿਉਂਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਨਾਜਾਇਜ਼ ਮਾਈਨਿੰਗ ਗੜ੍ਹਸ਼ੰਕਰ ਵਿਚ ਦਿਸਦੀ ਸੀ ਪਰ ਅੱਜ ਬੇਸ਼ੱਕ ਕਿ ਮਾਈਨਿੰਗ ਦੇ ਟਿੱਪਰ ਅਤੇ ਟਰਾਲੀਆਂ ਦੀ ਗਿਣਤੀ ਬੇਸ਼ੱਕ 10 ਗੁਣਾ ਵੱਧ ਚੁੱਕੀ ਹੈ ਪਰ ਜੈ ਕ੍ਰਿਸ਼ਨ ਰੋੜੀ ਨੂੰ ਇਹ ਨਾਜਾਇਜ਼ ਮਾਈਨਿੰਗ ਦਿੱਸਣੀ ਬੰਦ ਹੋ ਗਈ ਹੈ ਇਥੋਂ ਤੱਕ ਕਿ ਮਾਈਨਿੰਗ ਦੇ ਟਿੱਪਰਾਂ ਨਾਲ ਹਾਦਸਿਆਂ ਵਿਚ ਮਰੇ ਲੋਕਾਂ ਦਾ ਦੁੱਖ਼ ਵੀ ਉਨ੍ਹਾਂ ਵੱਲੋਂ ਅਣਗੌਲਿਆ ਕੀਤਾ ਗਿਆ ਹੈ ਅਤੇ ਸੱਤਾ ਵਿਚ ਆ ਕੇ ਉਹ ਭੁੱਲ ਗਏ ਹਨ ਕਿ ਉਨ੍ਹਾਂ ਨੂੰ ਵੋਟਾਂ ਗੜ੍ਹਸ਼ੰਕਰ ਦੇ ਲੋਕਾਂ ਨੇ ਪਾਈਆਂ ਹਨ ਨਾਂਕਿ ਟਿੱਪਰਾਂ ਅਤੇ ਟਰਾਲੀਆਂ ਨੇ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਉਹ ਗੜ੍ਹਸ਼ੰਕਰ ਦੇ ਹੱਕਾਂ ਅਤੇ ਹਿੱਤਾਂ ਲਈ ਕੰਮ ਕਰਦੇ ਰਹਿਣਗੇ ਅਤੇ ਮਾਈਨਿੰਗ ਮਾਫ਼ੀਆ ਨੂੰ ਇਲਾਕੇ ਦਾ ਨੁਕਸਾਨ ਨਹੀਂ ਕਰਨ ਦੇਣਗੇ। 

ਇਹ ਵੀ ਪੜ੍ਹੋ- ਅਮਰੀਕਾ ਤੋਂ ਜੇਲ੍ਹ ਬ੍ਰੇਕ ਕਰਕੇ ਪੰਜਾਬ ਆਏ ਫ਼ਰਾਰ ਮੁਲਜ਼ਮ ਦਾ ਵੱਡਾ ਕਾਂਡ, ਪਰਿਵਾਰ ਨੇ ਖੋਲ੍ਹਿਆ ਕੱਚਾ-ਚਿੱਠਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News