ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਲੈਣ ਵੱਡੀ ਗਿਣਤੀ ''ਚ ਲੋਕ ਸੁਵਿਧਾ ਕੈਂਪਾਂ ''ਚ ਕਰ ਰਹੇ ਆਮਦ : ਨਿਮਿਸ਼ਾ ਮਹਿਤਾ
Thursday, Jul 31, 2025 - 05:52 PM (IST)

ਗੜ੍ਹਸ਼ੰਕਰ- ਭਾਜਪਾ ਗੜ੍ਹਸ਼ੰਕਰ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਵੱਲੋਂ ਲੋਕਾਂ ਤੱਕ ਕੇਂਦਰੀ ਮੋਦੀ ਸਰਕਾਰ ਦੀਆਂ ਸਹੂਲਤਾਂ ਪਹੁੰਚਾਉਣ ਦੇ ਮੰਤਵ ਨਾਲ ਵੱਖ-ਵੱਖ ਪਿੰਡਾਂ ਵਿਚ ਲਗਵਾਏ ਜਾ ਰਹੇ ਕੈਂਪਾਂ ਦਾ ਆਮ ਲੋਕ ਭਰਪੂਰ ਲਾਭ ਲੈ ਰਹੇ ਹਨ। ਨਿਮਿਸ਼ਾ ਮਹਿਤਾ ਨੇ ਦੱਸਿਆ ਕਿ ਜਨਤਾ ਦੀ ਸਹੂਲਤ ਲਈ ਲਗਾਏ ਇਨ੍ਹਾਂ ਲੋਕ ਸੁਵਿਧਾ ਕੈਂਪਾਂ ਵਿਚ ਆ ਕੇ ਕੇਂਦਰ ਦੀਆਂ ਕਈ ਯੋਜਨਾਵਾਂ ਸਬੰਧੀ ਲੋਕ ਮੌਕੇ 'ਤੇ ਹੀ ਹੱਲ ਕਰਵਾ ਰਹੇ ਹਨ, ਜਿਨ੍ਹਾਂ ਵਿਚ ਵਿਸ਼ੇਸ਼ ਤੌਰ 'ਤੇ ਕਿਸਾਨ ਸਨਮਾਨ ਨਿਧੀ ਯੋਜਨਾ, ਈ-ਸ਼ਰਮ ਕਾਰਡ ਅਤੇ ਆਯੁਸ਼ਮਾਨ ਬੀਮਾ ਯੋਜਨਾ ਸ਼ਾਮਲ ਹਨ।
ਇਹ ਵੀ ਪੜ੍ਹੋ: ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਜਲੰਧਰ ਸਿਵਲ ਹਸਪਤਾਲ ਦਾ ਦੌਰਾ, ਜਾਰੀ ਕੀਤੀਆਂ ਸਖ਼ਤ ਹਦਾਇਤਾਂ
ਨਿਮਿਸ਼ਾ ਮਹਿਤਾ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਵਿਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਈ. ਕੇ. ਵਾਈ. ਸੀ. ਮੌਕੇ 'ਤੇ ਕਰਵਾ ਰਹੇ ਹਨ ਅਤੇ ਕਈ ਲੋਕ ਜਿੰਨ੍ਹਾਂ ਨੂੰ ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਇਸ ਸਕੀਮ ਤਹਿਤ ਦਿੱਤੇ ਜਾਂਦੇ 6 ਹਜ਼ਾਰ ਰੁਪਏ ਦੀ ਕਿਸ਼ਤ ਪ੍ਰਾਪਤ ਹੋਣੀ ਬੰਦ ਹੋ ਗਈ ਸੀ, ਉਹ ਦੋਬਾਰਾ ਚਾਲੂ ਕਰਵਾਈ ਗਈ ਹੈ ਅਤੇ ਅਜਿਹਾ ਕਰਵਾਉਣ ਨਾਲ ਉਨ੍ਹਾਂ ਨੂੰ ਪੀ. ਐੱਮ. ਕਿਸਾਨ ਸਨਮਾਨ ਨਿਧੀ ਦੇ ਸਲਾਨਾ 6 ਹਜ਼ਾਰ ਰੁਪਏ ਮਿਲਣਗੇ।
ਨਿਮਿਸ਼ਾ ਮਹਿਤਾ ਨੇ ਅੱਗੇ ਦੱਸਿਆ ਕਿ 17 ਜੁਲਾਈ ਤੋਂ ਸ਼ੁਰੂ ਹੋਏ ਇਨ੍ਹਾਂ ਕੈਂਪਾਂ ਵਿਚ ਹੁਣ ਤੱਕ 1100 ਤੋਂ ਵਧੇਰੇ ਲੋਕ ਪ੍ਰਧਾਨ ਮੰਤਰੀ ਆਯੁਸ਼ਮਾਨ ਬੀਮਾ ਕਾਰਡ ਮੌਕੇ 'ਤੇ ਬਣਵਾ ਚੁੱਕੇ ਹਨ। ਇਸ ਤੋਂ ਇਲਾਵਾ ਘਰਾਂ ਦੀਆਂ ਪੱਕੀਆਂ ਛੱਤਾਂ ਲਈ ਪੀ. ਐੱਮ. ਆਵਾਸ ਯੋਜਨਾ, ਘਰਾਂ ਵਿਚ ਪਖਾਨਿਆਂ ਲਈ ਟਾਇਲਟ ਦੇ ਫਾਰਮ ਭਰੇ ਜਾ ਰਹੇ ਹਨ ਅਤੇ ਬਜ਼ੁਰਗਾਂ, ਵਿਧਵਾਵਾਂ ਅਤੇ ਅਨਾਥਾਂ ਦੇ ਪੈਨਸ਼ਨ ਦੇ ਫਾਰਮ ਵੀ ਭਰੇ ਜਾਂਦੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਸਰਕਾਰੀ ਜ਼ਮੀਨਾਂ 'ਤੇ ਕਬਜ਼ਿਆਂ ਨੂੰ ਲੈ ਕੇ ਨਵੇਂ ਹੁਕਮ ਜਾਰੀ
ਨਿਮਿਸ਼ਾ ਮਹਿਤਾ ਨੇ ਦੱਸਿਆ ਕਿ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਕੱਚੇ ਘਰਾਂ ਨੂੰ ਪੱਕਿਆਂ ਕਰਨ ਲਈ ਜਾਂ ਬਾਲਿਆਂ ਵਾਲੀ ਛੱਤ ਨੂੰ ਪੱਕਿਆਂ ਕਰਨ ਲਈ ਡੇਢ ਲੱਖ ਰੁਪਏ ਗ਼ਰੀਬ ਪਰਿਵਾਰ ਨੂੰ ਦਿੱਤੇ ਜਾਂਦੇ ਹਨ ਅਤੇ ਇਸੇ ਤਰ੍ਹਾਂ ਘਰਾਂ ਵਿਚ ਟਾਇਲਟ ਦੀ ਉਸਾਰੀ ਲਈ 15 ਹਜ਼ਾਰ ਰੁਪਏ ਪ੍ਰਦਾਨ ਕਰਵਾਏ ਜਾਂਦੇ ਹਨ। ਇਸ ਦੇ ਇਲਾਵਾ ਟੂਲਕਿਟ ਪ੍ਰੋਗਰਾਮ ਤਹਿਤ ਮੋਦੀ ਸਕਕਾਰ 18 ਸਾਲ ਤੋਂ ਵਧੇਰੇ ਉਮਰ ਦੀਆਂ ਔਰਤਾਂ ਨੂੰ ਸਿਲਾਈ ਮਸ਼ੀਨਾਂ ਦਿੰਦੀ ਹੈ, ਉਸ ਵਾਸਤੇ ਲਈ ਵੀ ਫਾਰਮ ਭਰਵਾਏ ਜਾਂਦੇ ਹਨ। ਭਾਜਪਾ ਆਗੂ ਨੇ ਦੱਸਿਆ ਕਿ ਕੈਂਪਾਂ ਵਿਚ ਮੌਕੇ 'ਤੇ ਕਿਰਤੀਆਂ ਮਜ਼ਦੂਰਾਂ ਦੇ ਈ-ਸ਼ਰਮ ਕਾਰਡ ਵੀ ਬਣਾ ਕੇ ਦਿੱਤੇ ਜਾਂਦੇ ਹਨ ਅਤੇ ਹੁਣ ਤੱਕ ਲੱਗੇ ਕੈਂਪਾਂ ਵਿਚ ਲਗਭਗ 150 ਦੇ ਕਰੀਬ ਈ-ਸ਼ਰਮ ਕਾਰਡ ਬਣਾ ਕੇ ਮੌਕੇ ਉਤੇ ਦਿੱਤੇ ਜਾ ਚੁੱਕੇ ਹਨ। ਨਿਮਿਸ਼ਾ ਮਹਿਤਾ ਨੇ ਹਲਕਾ ਗੜ੍ਹਸ਼ੰਕਰ ਵਾਸੀਆਂ ਨੂੰ ਅਪੀਲ ਕੀਤੀ ਉਹ ਹੁੰਮ-ਹੁਮਾ ਕੇ ਆਪਣੇ ਪਿੰਡਾਂ ਵਿਚ ਲੱਗਣ ਵਾਲੇ ਕੈਂਪਾਂ ਵਿਚ ਪਹੁੰਚਣ ਅਤੇ ਭਾਰਤ ਸਰਕਾਰ ਵੱਲੋਂ ਲੋਕ ਕਲਿਆਣ ਲਈ ਚਲਾਈਆਂ ਜਾ ਰਹੀਆਂ ਇਨ੍ਹਾਂ ਯੋਜਨਾਵਾਂ ਦਾ ਲਾਭ ਲੈਣ।
ਇਹ ਵੀ ਪੜ੍ਹੋ: ਜਲੰਧਰ 'ਚ ਰੂਹ ਕੰਬਾਊ ਵਾਰਦਾਤ! Gym ਦੇ ਬਾਹਰ ਮੁੰਡੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e